ਸੁਪਰੀਮ ਕੋਰਟ ਦੇ ਜਸਟਿਸ ਅਰੁਣ ਮਿਸ਼ਰਾ ਨੇ PM ਮੋਦੀ ਦੀਆਂ ਤਾਰੀਫ਼ਾ ਦੇ ਬੰਨੇ ਪੁਲ
Published : Feb 22, 2020, 7:14 pm IST
Updated : Feb 22, 2020, 7:14 pm IST
SHARE ARTICLE
Modi and Justice Arun Mishra
Modi and Justice Arun Mishra

ਸੁਪ੍ਰੀਮ ਕੋਰਟ ਦੇ ਜਸਟਿਸ ਅਰੁਣ ਮਿਸ਼ਰਾ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ...

ਨਵੀਂ ਦਿੱਲੀ: ਸੁਪ੍ਰੀਮ ਕੋਰਟ ਦੇ ਜਸਟਿਸ ਅਰੁਣ ਮਿਸ਼ਰਾ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸੰਸਾਯੋਗ ਦੂਰਦਰਸ਼ਟਾ ਅਤੇ ਬਹੁਮੁਖੀ ਪ੍ਰਤੀਭਾ ਵਾਲਾ ਅਜਿਹਾ ਨੇਤਾ ਦੱਸਿਆ ਜਿਨ੍ਹਾਂ ਦੀ ਸੋਚ ਸੰਸਾਰਿਕ ਪੱਧਰ ਦੀ ਹੈ, ਲੇਕਿਨ ਜਨਤਕ ਹਿਤਾਂ ਨੂੰ ਅਣਡਿੱਠਾ ਨਹੀਂ ਕਰਦੇ।

Supreme CourtSupreme Court

ਅਪ੍ਰਚਲਿਤ ਹੋ ਚੁੱਕੇ 1500 ਤੋਂ ਜ਼ਿਆਦਾ ਕਾਨੂੰਨਾਂ ਨੂੰ ਖਤਮ ਕਰਨ ਲਈ ਮੋਦੀ ਅਤੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਦੀ ਤਾਰੀਫ ਕਰਦੇ ਹੋਏ ਜਸਟਿਸ ਮਿਸ਼ਰਾ ਨੇ ਕਿਹਾ ਕਿ ਮੋਦੀ ਦੀ ਅਗਵਾਈ ‘ਚ ਭਾਰਤ ਅੰਤਰਰਾਸ਼ਟਰੀ ਸਮੂਹ ਦਾ ਜ਼ਿੰਮੇਦਾਰ ਅਤੇ ਸਭ ਤੋਂ ਅਨੁਕੂਲ ਮੈਂਬਰ ਹੈ।

PM Narendra ModiPM Narendra Modi

ਸੁਪ੍ਰੀਮ ਕੋਰਟ ਵਿੱਚ ਅੰਤਰਰਾਸ਼ਟਰੀ ਕਾਨੂੰਨੀ ਸੰਮੇਲਨ 2020 ‘ਅਦਾਲਤ ਅਤੇ ਬਦਲਦੀ ਦੁਨੀਆ’ ਦੇ ਉਦਘਾਟਨ ਸਮਾਰੋਹ ਵਿੱਚ ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ‘ਤੇ ਨਿਆਂ ਦਾਈ  ਦੇ ਸਾਹਮਣੇ ਚੁਨੌਤੀਆਂ ਸਮਾਨ ਹਨ ਅਤੇ ਬਦਲਦੀ ਦੁਨੀਆ ਵਿੱਚ ਅਦਾਲਤ ਦੀ ਭੂਮਿਕਾ ਮਹੱਤਵਪੂਰਨ ਹੈ। ਉੱਚ ਅਦਾਲਤ ਵਿੱਚ ਸੀਨੀਅਰਤਾ ਵਿੱਚ ਤੀਜੇ ਸਥਾਨ ਉੱਤੇ ਆਉਣ ਵਾਲੇ ਜਸਟਿਸ ਮਿਸ਼ਰਾ ਨੇ ਸੰਮੇਲਨ ਦੇ ਸ਼ੁਭ ਆਰੰਭ ਲਈ ਪ੍ਰਧਾਨ ਮੰਤਰੀ ਮੋਦੀ ਦਾ ਧਨਵਾਦ ਕੀਤਾ।

PM Narendra ModiPM Narendra Modi

ਦੁਨੀਆ ਹੈਰਾਨ ਭਾਰਤ ਵਿੱਚ ਲੋਕਤੰਤਰ ਇੰਨੀ ਕਾਮਯਾਬੀ ਨਾਲ ਕਿਵੇਂ ਕਰਦਾ ਹੈ ਕੰਮ

ਅਸੀ ਵਿਸ਼ਵ ਪੱਧਰ ਦੀ ਸੋਚ ਰੱਖਕੇ ਆਪਣੇ ਇੱਥੇ ਕੰਮ ਕਰਨ ਵਾਲੇ ਬਹੁਮੁਖੀ ਪ੍ਰਤੀਭਾ ਦੇ ਧਨੀ ਨਰਿੰਦਰ ਮੋਦੀ ਦਾ ਉਨ੍ਹਾਂ  ਦੇ ਪ੍ਰੇਰਕ ਭਾਸ਼ਣ ਲਈ ਧਨਵਾਦ ਅਦਾ ਕਰਦੇ ਹਾਂ। ਉਨ੍ਹਾਂ ਦੇ ਸੰਮੇਲਨ ਵਿੱਚ ਸਲਾਹ ਮਸ਼ਵਰੇ ਦੀ ਸ਼ੁਰੂਆਤ ਦੇ ਨਾਲ ਹੋਰ ਸੰਮੇਲਨ ਦਾ ਏਜੰਡਾ ਤੈਅ ਕਰਨ ਵਿੱਚ ਉਤਪ੍ਰੇਰਕ ਭੂਮਿਕਾ ਨਿਭਾਵਾਂਗੇ। ਉਨ੍ਹਾਂ ਨੇ ਕਿਹਾ ਕਿ ਭਾਰਤ ਦੁਨੀਆ ਵਿੱਚ ਸਭ ਤੋਂ ਵੱਡਾ ਲੋਕਤੰਤਰ ਹੈ ਅਤੇ ਲੋਕਾਂ ਨੂੰ ਹੈਰਾਨੀ ਹੁੰਦੀ ਹੈ ਕਿ ਇਹ ਲੋਕਤੰਤਰ ਕਿਵੇਂ ਇੰਨੀ ਕਾਮਯਾਬੀ ਨਾਲ ਕੰਮ ਕਰਦਾ ਹੈ।  

PM Narendra ModiPM Narendra Modi

ਸੰਮੇਲਨ ਵਿੱਚ 20 ਤੋਂ ਜ਼ਿਆਦਾ ਦੇਸ਼ਾਂ ਦੇ ਜੱਜ

ਉਨ੍ਹਾਂ ਨੇ ਕਿਹਾ, ‘ਅੰਤਰਰਾਸ਼ਟਰੀ ਪੱਧਰ ‘ਤੇ ਸ਼ਾਬਾਸ਼ੀ ਪ੍ਰਾਪਤ ਦੂਰਦਰਸ਼ਟਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਭਾਰਤ ਇੱਕ ਜ਼ਿੰਮੇਦਾਰ ਅਤੇ ਅੰਤਰਰਾਸ਼ਟਰੀ ਸਮੂਹ ਦਾ ਮਿਤਰਤਾਪੂਰਨ ਸੁਭਾਅ ਰੱਖਣ ਵਾਲਾ ਮੈਂਬਰ ਹੈ।  ਵਿਕਾਸ ਦੀ ਪਰਿਕ੍ਰੀਆ ਵਿੱਚ ਵਾਤਾਵਰਨ ਦੀ ਰੱਖਿਆ ਬਹੁਤ ਉੱਚੀ ਹੈ। ’ਕਾਨੂੰਨੀ ਪ੍ਰਣਾਲੀ ਨੂੰ ਮਜਬੂਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਕਿਹਾ, ‘ਹੁਣ ਅਸੀਂ 21ਵੀਂ ਸਦੀ ਵਿੱਚ ਹਾਂ। ਇਸ ਸੰਮੇਲਨ ਵਿੱਚ 20 ਤੋਂ ਜ਼ਿਆਦਾ ਦੇਸ਼ਾਂ ਦੇ ਜੱਜ ਸ਼ਿਰਕਤ ਕਰ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement