ਆਸਾਮ ਪੁਲਿਸ ਨੇ ਕਾਂਗਰਸ ਆਗੂ ਪਵਨ ਖੇੜਾ ਨੂੰ ਹਿਰਾਸਤ ਵਿਚ ਲਿਆ, ਸੁਪਰੀਮ ਕੋਰਟ ’ਚ ਥੋੜ੍ਹੀ ਦੇਰ ਬਾਅਦ ਸੁਣਵਾਈ
Published : Feb 23, 2023, 2:47 pm IST
Updated : Feb 23, 2023, 2:47 pm IST
SHARE ARTICLE
Assam Police arrests Congress leader Pawan Khera
Assam Police arrests Congress leader Pawan Khera

ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ

 

ਨਵੀਂ ਦਿੱਲੀ: ਕਾਂਗਰਸ ਦੇ ਰਾਸ਼ਟਰੀ ਸੰਮੇਲਨ ਵਿਚ ਹਿੱਸਾ ਲੈਣ ਲਈ ਰਾਏਪੁਰ ਜਾ ਰਹੇ ਪਾਰਟੀ ਦੇ ਮੀਡੀਆ ਵਿਭਾਗ ਦੇ ਮੁਖੀ ਪਵਨ ਖੇੜਾ ਨੂੰ ਰਾਏਪੁਰ ਜਾਣ ਵਾਲੀ ਫਲਾਈਟ ਤੋਂ ਉਤਾਰ ਦਿੱਤਾ ਗਿਆ ਅਤੇ ਬਾਅਦ ਵਿਚ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਕੁਝ ਸਮੇਂ ਬਾਅਦ ਦਿੱਲੀ ਪੁਲਿਸ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਦੱਸਿਆ ਕਿ ਖੇੜਾ ਖ਼ਿਲਾਫ਼ ਆਸਾਮ ਵਿਚ ਕੇਸ ਦਰਜ ਕੀਤਾ ਗਿਆ ਹੈ। ਦਿੱਲੀ ਪੁਲਿਸ ਨੇ ਖੇੜਾ ਨੂੰ ਹਿਰਾਸਤ ਵਿਚ ਲੈ ਲਿਆ। ਖੇੜਾ ਦੇ ਨਾਲ ਕਾਂਗਰਸ ਦੇ ਜਨਰਲ ਸਕੱਤਰ ਰਣਦੀਪ ਸੁਰਜੇਵਾਲਾ ਅਤੇ ਕੁਝ ਹੋਰ ਆਗੂ ਵੀ ਮੌਜੂਦ ਸਨ। ਇਸ ਦੇ ਨਾਲ ਹੀ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ। ਦੁਪਹਿਰ 3 ਵਜੇ ਤੋਂ ਇਸ ’ਤੇ ਸੁਣਵਾਈ ਹੋਵੇਗੀ।

ਇਹ ਵੀ ਪੜ੍ਹੋ : ਕਾਂਗਰਸ ਬੁਲਾਰੇ ਪਵਨ ਖੇੜਾ ਨੂੰ ਪੁਲਿਸ ਨੇ ਫਲਾਈਟ ਤੋਂ ਉਤਾਰਿਆ, ਹਵਾਈ ਅੱਡੇ ਅੰਦਰ ਧਰਨੇ 'ਤੇ ਬੈਠੇ ਕਾਂਗਰਸੀ

ਕਾਂਗਰਸ ਸੂਤਰਾਂ ਦਾ ਦਾਅਵਾ ਹੈ ਕਿ ਅਸਾਮ ਪੁਲਿਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਿਤਾ ਦੇ ਸੰਦਰਭ ਵਿਚ ਖੇੜਾ ਦੁਆਰਾ ਕਥਿਤ ਤੌਰ 'ਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਭਾਰਤੀ ਦੰਡਾਵਲੀ ਦੀਆਂ ਕੁਝ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਕਾਂਗਰਸ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ਖੇੜਾ ਨੂੰ ਆਸਾਮ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ। ਦਿੱਲੀ ਹਵਾਈ ਅੱਡੇ 'ਤੇ ਮੌਜੂਦ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਸਾਮ 'ਚ ਮਾਮਲਾ ਦਰਜ ਕੀਤਾ ਗਿਆ ਹੈ। ਕਾਂਗਰਸ ਨੇ ਖੇੜਾ ਨੂੰ ਜਹਾਜ਼ ਤੋਂ ਉਤਾਰੇ ਜਾਣ ਦੀ ਘਟਨਾ ਨੂੰ ਤਾਨਾਸ਼ਾਹੀ ਕਰਾਰ ਦਿੱਤਾ ਹੈ।

ਇਹ ਵੀ ਪੜ੍ਹੋ : ਨਵਾਜ਼ ਨੇ ਪੈਸੇ ਦੇ ਕੇ ਹਾਊਸ ਹੈਲਪਰ ਦੇ ਬਿਆਨ ਬਦਲੇ, ਸਕੇ ਭਰਾ ਨੇ ਨਵਾਜ਼ੂਦੀਨ ਸਿੱਦੀਕੀ 'ਤੇ ਲਗਾਏ ਦੋਸ਼ 

ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ, "ਪਹਿਲਾਂ ਈਡੀ ਨੇ ਰਾਏਪੁਰ 'ਚ ਛਾਪਾ ਮਾਰਿਆ, ਹੁਣ ਪਵਨ ਖੇੜਾ ਨੂੰ ਦਿੱਲੀ ਪੁਲਿਸ ਨੇ ਰਾਏਪੁਰ ਦੇ ਜਹਾਜ਼ ਵਿਚੋਂ ਉਤਾਰ ਦਿੱਤਾ ਹੈ। ਤਾਨਾਸ਼ਾਹੀ ਦਾ ਦੂਜਾ ਨਾਮ ਅਮਿਤ ਸ਼ਾਹੀ ਹੈ। ਅਸੀਂ ਡਰਨ ਵਾਲੇ ਨਹੀਂ, ਦੇਸ਼ ਵਾਸੀਆਂ ਲਈ ਲੜਦੇ ਰਹਾਂਗੇ”। ਇਸ ਤੋਂ ਪਹਿਲਾਂ ਜਦੋਂ ਖੇੜਾ ਨੂੰ ਦਿੱਲੀ ਤੋਂ ਰਾਏਪੁਰ ਜਾਣ ਵਾਲੀ ਇੰਡੀਗੋ ਦੀ ਫਲਾਈਟ ਨੰਬਰ 6 ਈ 204 ਤੋਂ ਉਤਾਰਿਆ ਗਿਆ ਤਾਂ ਕਈ ਕਾਂਗਰਸੀ ਆਗੂ ਵਿਰੋਧ 'ਚ ਧਰਨੇ 'ਤੇ ਬੈਠ ਗਏ। ਉੱਥੇ ਹੀ ਕਈ ਕਾਂਗਰਸੀ ਆਗੂਆਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।

ਇਹ ਵੀ ਪੜ੍ਹੋ : ਬੀਐਸ ਯੇਦੀਯੁਰੱਪਾ ਨੇ ਸਿਆਸਤ ਤੋਂ ਲਿਆ ਸੰਨਿਆਸ, ਕਰਨਾਟਕਾ ਵਿਧਾਨ ਸਭਾ 'ਚ ਦਿੱਤਾ ਵਿਦਾਇਗੀ ਭਾਸ਼ਣ 

ਫਲਾਈਟ 'ਚ ਸਵਾਰ ਕਾਂਗਰਸ ਦੀ ਬੁਲਾਰਾ ਸੁਪ੍ਰਿਆ ਸ਼੍ਰੀਨਾਤੇ ਨੇ ਟਵਿੱਟਰ 'ਤੇ ਕਿਹਾ, ''ਅਸੀਂ ਸਾਰੇ ਇੰਡੀਗੋ 6E 204 ਫਲਾਈਟ 'ਚ ਰਾਏਪੁਰ ਜਾ ਰਹੇ ਹਾਂ ਅਤੇ ਅਚਾਨਕ ਮੇਰੇ ਸਾਥੀ ਪਵਨ ਖੇੜਾ ਨੂੰ ਜਹਾਜ਼ ਤੋਂ ਉਤਰਨ ਲਈ ਕਿਹਾ ਗਿਆ।'' ਇਸ ਦੌਰਾਨ ਇੰਡੀਗੋ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਯਾਤਰੀਆਂ ਨੂੰ ਕਿਸੇ ਹੋਰ ਫਲਾਈਟ ਰਾਹੀਂ ਰਾਏਪੁਰ ਲਿਜਾਇਆ ਜਾਵੇਗਾ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement