
ਪਾਰਟੀ ਵਿਰੋਧੀ ਗਤੀਵਿਧੀਆਂ ਦੇ ਚਲਦਿਆਂ ਕੀਤੀ ਕਾਰਵਾਈ
ਬਠਿੰਡਾ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਠਿੰਡਾ ਦੀ ਮੇਅਰ ਰਮਨ ਗੋਇਲ ਅਤੇ 4 ਕੌਂਸਲਰਾਂ ਨੂੰ 6 ਸਾਲ ਲਈ ਪਾਰਟੀ ਵਿਚੋਂ ਕੱਢ ਦਿੱਤਾ ਹੈ। ਸੂਬਾ ਪਾਰਟੀ ਪ੍ਰਧਾਨ ਨੇ ਇਹ ਕਾਰਵਾਈ ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਦੀ ਸ਼ਿਫਾਰਿਸ਼ ’ਤੇ ਕੀਤੀ ਹੈ।
ਇਹ ਵੀ ਪੜ੍ਹੋ : ਪਰਲ ਗਰੁੱਪ ’ਤੇ ਵੱਡੀ ਕਾਰਵਾਈ ਕਰਨ ਲਈ ਮੁੱਖ ਮੰਤਰੀ ਨੇ ਸੱਦੀ ਅਫ਼ਸਰਾਂ ਦੀ ਮੀਟਿੰਗ
ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਇੰਚਾਰਜ ਕੈਪਟਨ ਸੰਦੀਪ ਸੰਧੂ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਇਸ ਅਨੁਸਾਰ ਬਠਿੰਡਾ ਦੇ ਮੇਅਰ ਰਮਨ ਗੋਇਲ (ਵਾਰਡ ਨੰਬਰ.35), ਇੰਦਰਜੀਤ ਸਿੰਘ ਕੌਂਸਲਰ (ਵਾਰਡ ਨੰਬਰ.44), ਆਤਮਾ ਸਿੰਘ ਕੌਂਸਲਰ (ਵਾਰਡ ਨੰਬਰ.40), ਸੁਖਰਾਜ ਸਿੰਘ ਔਲਖ ਕੌਂਸਲਰ (ਵਾਰਡ ਨੰਬਰ.42) ਅਤੇ ਰਤਨ ਰਾਹੀ ਕੌਂਸਲਰ (ਵਾਰਡ ਨੰਬਰ. 46) ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਅਤੇ ਪਾਰਟੀ ਅਨੁਸ਼ਾਸਨ ਦੀ ਉਲੰਘਣਾ ਦੇ ਦੋਸ਼ ਹੇਠ ਤੁਰੰਤ ਪ੍ਰਭਾਵ ਨਾਲ 6 ਸਾਲ ਲਈ ਪਾਰਟੀ ਵਿਚੋਂ ਕੱਢਿਆ ਗਿਆ ਹੈ।