Anant Ambani wedding: 1 ਮਾਰਚ ਤੋਂ ਸ਼ੁਰੂ ਹੋਣਗੇ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ
Published : Feb 23, 2024, 2:10 pm IST
Updated : Feb 23, 2024, 2:10 pm IST
SHARE ARTICLE
Radhika Merchant and Anant Ambani's pre-wedding festivities
Radhika Merchant and Anant Ambani's pre-wedding festivities

ਸਾਰੇ ਮਹਿਮਾਨ 1 ਮਾਰਚ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 1 ਵਜੇ ਦੇ ਵਿਚਕਾਰ ਮੁੰਬਈ ਜਾਂ ਦਿੱਲੀ ਤੋਂ ਚਾਰਟਰਡ ਫਲਾਈਟ ਰਾਹੀਂ ਜਾਮਨਗਰ ਲਈ ਉਡਾਣ ਭਰਨਗੇ।

Anant Ambani wedding: ਰਿਲਾਇੰਸ ਗਰੁੱਪ ਦੇ ਚੇਅਰਮੈਨ ਅਤੇ ਸੀਐਮਡੀ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਅਪਣੀ ਮੰਗੇਤਰ ਰਾਧਿਕਾ ਮਰਚੈਂਟ ਨਾਲ ਵਿਆਹ ਦੇ ਬੰਧਨ ਵਿਚ ਬੱਝਣ ਲਈ ਤਿਆਰ ਹਨ। ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ ਦਾ ਆਯੋਜਨ 1 ਤੋਂ 3 ਮਾਰਚ ਤਕ ਕੀਤਾ ਗਿਆ ਹੈ। ਪ੍ਰੀ-ਵੈਡਿੰਗ ਲਈ 9 ਪੰਨਿਆਂ ਦੀ ਇਵੈਂਟ ਗਾਈਡ ਵੀ ਤਿਆਰ ਕੀਤੀ ਗਈ ਹੈ।

Photo

ਇਸ ਵਿਚ ਮਹਿਮਾਨਾਂ ਲਈ ਰਾਤ ਦੀ ਥੀਮ, ਡਰੈੱਸ ਕੋਡ ਅਤੇ ਯਾਤਰਾ ਯੋਜਨਾ ਬਾਰੇ ਦਸਿਆ ਗਿਆ ਹੈ। ਦੱਸ ਦੇਈਏ ਕਿ ਸਾਰੇ ਮਹਿਮਾਨ 1 ਮਾਰਚ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 1 ਵਜੇ ਦੇ ਵਿਚਕਾਰ ਮੁੰਬਈ ਜਾਂ ਦਿੱਲੀ ਤੋਂ ਚਾਰਟਰਡ ਫਲਾਈਟ ਰਾਹੀਂ ਜਾਮਨਗਰ ਲਈ ਉਡਾਣ ਭਰਨਗੇ। ਮਹਿਮਾਨਾਂ ਲਈ ਹੇਅਰ ਸਟਾਈਲਿਸਟ, ਮੇਕਅੱਪ ਆਰਟਿਸਟ ਅਤੇ ਡਰੈੱਸ ਡਿਜ਼ਾਈਨਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

Photo

ਕਿਹੜੇ ਮਹਿਮਾਨ ਹੋ ਸਕਦੇ ਹਨ ਸ਼ਾਮਲ

ਇਸ ਫੰਕਸ਼ਨ ਵਿਚ ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ, ਮੋਰਗਨ ਸਟੈਨਲੇ ਦੇ ਸੀਈਓ ਟੇਡ ਪਿਕ, ਮਾਈਕ੍ਰੋਸਾਫਟ ਦੇ ਸੰਸਥਾਪਕ ਬਿਲ ਗੇਟਸ, ਡਿਜ਼ਨੀ ਦੇ ਸੀਈਓ ਬੌਬ ਇਗਰ, ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ, ਬਲੈਕਰੌਕ ਦੇ ਸੀਈਓ ਲੈਰੀ ਫਿੰਕ, ਐਡਨੋਕ ਦੇ ਸੀਈਓ ਸੁਲਤਾਨ ਅਹਿਮਦ ਅਲ ਜਾਬਰ ਸ਼ਾਮਲ ਹੋ ਸਕਦੇ ਹਨ।

Photo

ਖ਼ਬਰਾਂ ਅਨੁਸਾਰ ਇਨ੍ਹਾਂ ਤੋਂ ਇਲਾਵਾ ਅੰਬਾਨੀ ਪਰਵਾਰ ਦੇ ਸਮਾਗਮ 'ਚ ਈਐੱਲ ਰੋਥਸਚਾਈਲਡ ਦੇ ਚੇਅਰਮੈਨ ਲਿਨ ਫੋਰੈਸਟਰ ਡੀ ਰੋਥਚਾਈਲਡ, ਅਡੋਬ ਦੇ ਸੀਈਓ ਸ਼ਾਂਤਨੂ ਨਾਰਾਇਣ, ਟੈਕ ਇਨਵੈਸਟਰ ਯੂਰੀ ਮਿਲਨਰ ਅਤੇ ਭੂਟਾਨ ਦੇ ਰਾਜਾ ਅਤੇ ਮਹਾਰਾਣੀ ਨੂੰ ਵੀ ਸੱਦਾ ਦਿਤਾ ਗਿਆ ਹੈ।

Photo

ਕਾਰੋਬਾਰੀ ਅਤੇ ਸਿਆਸੀ ਆਗੂਆਂ ਦੇ ਨਾਲ-ਨਾਲ ਖੇਡਾਂ, ਬਾਲੀਵੁੱਡ, ਵਿਗਿਆਨ, ਪੱਤਰਕਾਰੀ ਅਤੇ ਸਮਾਜ ਸੇਵਾ ਨਾਲ ਜੁੜੇ ਪ੍ਰਮੁੱਖ ਵਿਅਕਤੀਆਂ ਨੂੰ ਵੀ ਸੱਦਾ ਦਿਤਾ ਗਿਆ ਹੈ। ਬਾਲੀਵੁੱਡ ਸਿਤਾਰੇ ਰਣਬੀਰ ਕਪੂਰ ਅਤੇ ਆਲੀਆ ਭੱਟ ਵੀ ਜਾਮਨਗਰ 'ਚ ਪ੍ਰੀ-ਵੈਡਿੰਗ ਸਮਾਰੋਹ 'ਚ ਪਰਫਾਰਮ ਕਰਨ ਜਾ ਰਹੇ ਹਨ।

Photo

ਪ੍ਰੀ-ਵੈਡਿੰਗ ਫੰਕਸ਼ਨ ਵਿਚ ਮਹਿਮਾਨਾਂ ਨੂੰ ਗੁਜਰਾਤ ਦੇ ਕੱਛ ਅਤੇ ਲਾਲਪੁਰ ਦੀਆਂ ਮਹਿਲਾ ਕਾਰੀਗਰਾਂ ਦੁਆਰਾ ਬਣਾਏ ਰਵਾਇਤੀ ਸਕਾਰਫ਼ ਦਿਤੇ ਜਾਣਗੇ। ਸੂਤਰਾਂ ਮੁਤਾਬਕ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ 'ਚ ਕਰੀਬ 1000 ਮਹਿਮਾਨ ਸ਼ਾਮਲ ਹੋਣਗੇ।

(For more Punjabi news apart from Radhika Merchant and Anant Ambani's pre-wedding festivities, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement