
ਦਾਅਵੇ ਮੁਤਾਬਕ ਐਂਟੀਲੀਆ 'ਚ ਉੱਪਰੀ ਮੰਜ਼ਲ ਉਤੇ ਭਗਵਾਨ ਰਾਮ ਦੇ ਨਾਅਰੇ ਲਿਖੇ ਗਏ ਹਨ
Ram Mandir Inauguration: ਸੋਸ਼ਲ ਮੀਡੀਆ 'ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਜ਼ਰੀਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁਕੇਸ਼ ਅੰਬਾਨੀ ਦੇ ਘਰ 'ਐਂਟੀਲੀਆ' ਨੂੰ ਭਗਵਾਨ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਖ਼ੂਬਸੂਰਤ ਤਰੀਕੇ ਨਾਲ ਸਜਾਇਆ ਗਿਆ ਹੈ। ਅਯੁੱਧਿਆ 'ਚ ਰਾਮ ਮੰਦਰ 'ਚ ਰਾਮ ਲਲਾ ਦੀ ਪ੍ਰਾਣ ਪ੍ਰਤਿਸ਼ਠਾ 'ਚ ਰਿਲਾਇੰਸ ਇੰਡਸਟਰੀਜ਼ ਦੇ ਸੀਐਮਡੀ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੇ ਪ੍ਰਵਾਰ, ਪ੍ਰਸਿੱਧ ਭਾਰਤੀ ਉੱਦਮੀ ਰਤਨ ਟਾਟਾ ਅਤੇ ਉਦਯੋਗਪਤੀ ਗੌਤਮ ਅਡਾਨੀ ਨੂੰ ਸੱਦਾ ਦਿਤਾ ਗਿਆ ਹੈ।
ਦਾਅਵੇ ਮੁਤਾਬਕ ਐਂਟੀਲੀਆ 'ਚ ਉੱਪਰੀ ਮੰਜ਼ਲ ਉਤੇ ਭਗਵਾਨ ਰਾਮ ਦੇ ਨਾਅਰੇ ਲਿਖੇ ਗਏ ਹਨ ਅਤੇ ਘਰ ਨੂੰ ਵਿਸ਼ੇਸ਼ ਤੌਰ 'ਤੇ ਸਜਾਇਆ ਗਿਆ ਹੈ। ਭਗਵਾਨ ਰਾਮ ਦੇ ਸਵਾਗਤ ਲਈ ਐਂਟੀਲੀਆ ਦੇ ਹੋਰ ਹਿੱਸਿਆਂ ਨੂੰ ਵੀ ਸਜਾਏ ਜਾਣ ਦੀਆਂ ਵੀ ਖ਼ਬਰਾਂ ਹਨ।
ਮੀਡੀਆ ਰੀਪੋਰਟਾਂ ਮੁਤਾਬਕ ਮੁਕੇਸ਼ ਅੰਬਾਨੀ ਦੇ ਘਰ ਐਂਟੀਲੀਆ ਨੂੰ ਦੁਨੀਆ ਦੀ ਸੱਭ ਤੋਂ ਮਹਿੰਗੀ ਅਤੇ ਸੁਰੱਖਿਅਤ ਇਮਾਰਤ ਮੰਨਿਆ ਜਾਂਦਾ ਹੈ। ਇਹ ਮੁੰਬਈ ਦੇ ਅਲਟਾਮਾਊਂਟ ਰੋਡ 'ਤੇ ਸਥਿਤ ਹੈ ਅਤੇ ਇਸ ਦੀਆਂ 27 ਮੰਜ਼ਲਾਂ ਹਨ। ਐਂਟੀਲੀਆ ਦੀ ਉਚਾਈ ਲਗਭਗ 568 ਫੁੱਟ ਹੈ ਅਤੇ ਹਰ ਮੰਜ਼ਿਲ 'ਤੇ ਛੱਤਾਂ ਹਨ ਹਰੇਕ ਮੰਜ਼ਿਲ ਲਗਭਗ ਦੋ ਮੰਜ਼ਿਲਾ ਇਮਾਰਤ ਜਿੰਨੀ ਉੱਚੀ ਹੈ। ਇਹ ਘਰ ਇੰਨਾ ਮਜ਼ਬੂਤ ਹੈ ਕਿ ਰਿਕਟਰ ਪੈਮਾਨੇ 'ਤੇ 8 ਦੇ ਭੂਚਾਲ ਦਾ ਆਸਾਨੀ ਨਾਲ ਸਾਹਮਣਾ ਕਰ ਸਕਦਾ ਹੈ।
(For more Punjabi news apart from Mukesh Ambani's house 'Antilia' is all decked up before Ram Mandir Inauguration, stay tuned to Rozana Spokesman)