
ਬਾਅਦ ’ਚ ਅਧਿਕਾਰੀਆਂ ਨੇ ਇਸ ਨੂੰ ਠੀਕ ਕਰ ਦਿਤਾ
ਪੋਲਾਚੀ : ਤਾਮਿਲਨਾਡੂ ’ਚ ਸੱਤਾਧਾਰੀ ਡੀ.ਐਮ.ਕੇ. ਵਲੋਂ ਕੇਂਦਰ ’ਤੇ ਸੂਬੇ ’ਚ ਹਿੰਦੀ ਥੋਪਣ ਦੇ ਦੋਸ਼ਾਂ ਦਰਮਿਆਨ ਤਾਮਿਲ ਸਮਰਥਕ ਕਾਰਕੁੰਨਾਂ ਨੇ ਐਤਵਾਰ ਨੂੰ ਰੇਲਵੇ ਸਟੇਸ਼ਨ ’ਤੇ ਇਕ ਜਗ੍ਹਾ ਲਿਖੀ ਹਿੰਦੀ ’ਤੇ ਕਾਲਾ ਰੰਗ ਕਰ ਕੇ ਉਸ ਨੂੰ ਢਕ ਦਿਤਾ।
ਵਾਇਰਲ ਵੀਡੀਉ ’ਚ ਕਾਰਕੁੰਨ ‘ਪੋਲਾਚੀ ਜੰਕਸ਼ਨ’ ਨੂੰ ਹਿੰਦੀ ’ਚ ਲਿਖੇ ਅੱਖਰਾਂ ’ਤੇ ਕਾਲੇ ਰੰਗ ’ਚ ਪੇਂਟ ਕਰਦੇ ਨਜ਼ਰ ਆ ਰਹੇ ਹਨ ਪਰ ਬਾਅਦ ’ਚ ਅਧਿਕਾਰੀਆਂ ਨੇ ਇਸ ਨੂੰ ਠੀਕ ਕਰ ਦਿਤਾ।
ਦਖਣੀ ਰੇਲਵੇ ਦੇ ਪਾਲਘਾਟ ਡਿਵੀਜ਼ਨ ਨੇ ਸੋਸ਼ਲ ਮੀਡੀਆ ’ਤੇ ਅਪਡੇਟ ’ਚ ਕਿਹਾ ਕਿ ਆਰ.ਪੀ.ਐਫ. ਪੋਲਾਚੀ ਨੇ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ ਅਤੇ ਰੇਲਵੇ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ’ਤੇ ਮੁਕੱਦਮਾ ਚਲਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਤਾਮਿਲਨਾਡੂ ’ਚ ਸੱਤਾਧਾਰੀ ਡੀ.ਐਮ.ਕੇ. ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨਾਲ ਸ਼ਬਦੀ ਜੰਗ ’ਚ ਰੁੱਝੀ ਹੋਈ ਹੈ ਅਤੇ ਉਸ ’ਤੇ ਕੌਮੀ ਸਿੱਖਿਆ ਨੀਤੀ (ਐਨ.ਈ.ਪੀ. 2020) ਰਾਹੀਂ ਹਿੰਦੀ ਥੋਪਣ ਦਾ ਦੋਸ਼ ਲਗਾ ਰਹੀ ਹੈ। ਹਾਲਾਂਕਿ ਕੇਂਦਰ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।