
ਚੰਡੀਗੜ 'ਚ ਰੇਪ ਦਾ ਸ਼ਿਕਾਰ 10 ਸਾਲ ਦੀ ਇੱਕ ਬੱਚੀ ਨੇ ਵੀਰਵਾਰ ਨੂੰ ਇੱਕ ਧੀ ਨੂੰ ਜਨਮ ਦਿੱਤਾ ਹੈ। ਰੇਪ ਕਰਨ ਵਾਲਾ ਦੋਸ਼ੀ ਪੀੜਿਤਾ ਦਾ ਮਾਮਾ ਸੀ ਅਤੇ..
ਚੰਡੀਗੜ 'ਚ ਰੇਪ ਦਾ ਸ਼ਿਕਾਰ 10 ਸਾਲ ਦੀ ਇੱਕ ਬੱਚੀ ਨੇ ਵੀਰਵਾਰ ਨੂੰ ਇੱਕ ਧੀ ਨੂੰ ਜਨਮ ਦਿੱਤਾ ਹੈ। ਰੇਪ ਕਰਨ ਵਾਲਾ ਦੋਸ਼ੀ ਪੀੜਿਤਾ ਦਾ ਮਾਮਾ ਸੀ ਅਤੇ ਵਾਰ ਵਾਰ ਰੇਪ ਕਰਨ ਦੇ ਚੱਲਦੇ ਬੱਚੀ ਗਰਭਵਤੀ ਹੋ ਗਈ ਸੀ। ਸੈਕਟਰ 32 ਜੀਐੱਮਸੀਐੱਚ 'ਚ ਡਾਕਟਰਾਂ ਨੇ ਬੱਚੀ ਦੀ ਸਫਲ ਡਿਲੀਵਰੀ ਕਰਵਾਈ। ਬੱਚੀ ਅਤੇ ਪੀੜਿਤਾ ਦੋਵੇਂ ਹੀ ਤੰਦਰੁਸਤ ਹਨ।
ਰੇਪ ਕਰਨ ਵਾਲਾ ਦੋਸ਼ੀ ਪੀੜਿਤ ਕੁੜੀ ਦਾ ਸਕਾ ਮਾਮਾ ਹੈ। ਬੱਚੀ ਦੇ ਪਿਤਾ ਇੱਕ ਸਰਕਾਰੀ ਕਰਮਚਾਰੀ ਹਨ ਜਦੋਂ ਕਿ ਉਸਦੀ ਮਾਂ ਘਰੇਲੂ ਕੰਮਧੰਦਾ ਕਰਦੀ ਹੈ। ਬੱਚੀ ਦੇ ਨਾਲ ਰੇਪ ਦਾ ਮਾਮਲਾ ਉਸ ਸਮੇਂ ਸਾਹਮਣੇ ਆਇਆ ਸੀ ਜਦੋਂ ਉਸਨੇ ਢਿੱਡ ਦਰਦ ਦੀ ਸ਼ਿਕਾਇਤ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਕੀਤੀ ਸੀ। ਪਰਿਵਾਰਿਕ ਮੈਂਬਰ ਉਸਨੂੰ ਹਸਪਤਾਲ ਲੈ ਕੇ ਗਏ ਤਾਂ ਉਸਦੇ ਗਰਭਵਤੀ ਹੋਣ ਦੀ ਗੱਲ ਸਾਹਮਣੇ ਆਈ। ਉਥੇ ਹੀ 10 ਸਾਲ ਦੇ ਬੱਚੇ ਦੇ ਗਰਭਵਤੀ ਹੋਣ 'ਤੇ ਆਪਣੇ ਆਪ ਡਾਕਟਰ ਹੱਕੇ - ਬੱਕੇ ਰਹਿ ਗਏ ਸਨ।
ਦੱਸ ਦਈਏ ਕੀ ਪੀੜਿਤਾ ਦੇ ਕੁੱਖ 'ਚ ਪਲ ਰਹੇ 32 ਹਫਤੇ ਦੇ ਭਰੂਣ ਦੇ ਗਰਭਪਾਤ ਦੀ ਇਜਾਜਤ ਦੇਣ ਤੋਂ ਸੁਪ੍ਰੀਮ ਕੋਰਟ ਨੇ ਇਨਕਾਰ ਕਰ ਦਿੱਤਾ ਸੀ। ਪੀਜੀਆਈ ਚੰਡੀਗੜ ਦੇ ਮੈਡੀਕਲ ਬੋਰਡ ਨੇ ਕੋਰਟ ਨੂੰ ਸੌਂਪੀ ਰਿਪੋਰਟ 'ਚ ਕਿਹਾ ਸੀ ਕਿ ਗਰਭਪਾਤ ਬੱਚੀ ਅਤੇ ਭਰੂਣ ਦੋਵਾਂ ਲਈ ਨੁਕਸਾਨਦੇਹ ਹੋ ਸਕਦਾ ਹੈ । ਸੁਪ੍ਰੀਮ ਕੋਰਟ ਦੇ ਆਦੇਸ਼ ਦੇ ਬਾਅਦ ਰੇਪ ਪੀੜਿਤਾ ਦੀ ਵੀਰਵਾਰ ਨੂੰ ਸਫਲ ਡਿਲੀਵਰੀ ਕਰਵਾਈ ਗਈ।