ਅਤਿਵਾਦ ਪ੍ਰਭਾਵਤ ਸੁਕਮਾ ਤੋਂ 15 ਨਕਸਲੀ ਗ੍ਰਿਫ਼ਤਾਰ
Published : Mar 23, 2018, 1:20 am IST
Updated : Mar 23, 2018, 1:20 am IST
SHARE ARTICLE
Terrorist Arrested
Terrorist Arrested

ਦੋ ਨਕਸਲੀਆਂ ਦੇ ਸਿਰ 'ਤੇ ਸੀ ਇਕ-ਇਕ ਲੱਖ ਰੁਪਏ ਦਾ ਇਨਾਮ 

 ਛੱਤੀਸਗੜ੍ਹ ਵਿਚ ਨਕਸਲੀਆਂ ਦੇ ਗੜ੍ਹ ਮੰਨੇ ਜਾਂਦੇ ਸੁਕਮਾ ਜ਼ਿਲ੍ਹੇ ਤੋਂ ਅੱਜ ਲਗਭਗ 15 ਨਕਸਲੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਦੋ ਨਕਸਲੀਆਂ ਉਪਰ ਨਕਦ ਈਨਾਮ ਵੀ ਐਲਾਨਿਆ ਗਿਆ ਹੈ। ਲਗਭਗ ਅੱਠ ਦਿਨ ਪਹਿਲਾਂ ਸੁਕਮਾ ਵਿਚ ਨਸਕਲੀਆਂ ਵਲੋਂ ਸੁਰੱਖਿਆ ਬਲਾਂ ਦੇ ਜਵਾਨਾਂ ਦੇ ਵਾਹਨ 'ਤੇ ਹਮਲਾ ਕੀਤਾ ਗਿਆ ਸੀ ਜਿਸ ਵਿਚ ਸੀਆਰਪੀਐਫ਼ ਦੇ 9 ਜਵਾਨ ਮਾਰੇ ਗਏ ਸਨ। ਇਸ ਹਮਲੇ ਤੋਂ ਬਾਅਦ 15 ਨਕਸਲੀਆਂ ਦੀ ਗ੍ਰਿਫ਼ਤਾਰੀ ਵੱਡੀ ਪ੍ਰਾਪਤੀ ਮੰਨੀ ਜਾ ਰਹੀ ਹੈ ਹਾਲਾਂਕਿ ਪੁਲਿਸ ਨੇ ਕਿਹਾ ਕਿ ਇਹ ਨਕਸਲੀ ਇਸ ਹਮਲੇ ਵਿਚ ਸ਼ਾਮਲ ਨਹੀਂ ਸਨ ਪਰ ਇਹ ਨਕਸਲੀ ਫ਼ਰਵਰੀ ਮਹੀਨੇ ਵਿਚ ਪੁਲਿਸ ਟੀਮ 'ਤੇ ਕੀਤੇ ਗਏ ਹਮਲੇ ਵਿਚ ਸ਼ਾਮਲ ਸਨ ਜਿਸ ਵਿਚ ਦੋ ਪੁਲਿਸ ਮੁਲਾਜ਼ਮ ਮਾਰੇ ਗਏ ਸਨ।

Terrorist AttackTerrorist Attack

ਅੱਜ ਨਕਸਲੀਆਂ ਦੀ ਭਾਲ ਵਿਚ ਚਲਾਈ ਗਈ ਮੁਹਿੰਮ ਦੌਰਾਨ ਸੁਕਮਾ ਜ਼ਿਲ੍ਹੇ ਦੇ ਭੇਜੀ ਖੇਤਰ ਵਿਖੇ ਸਥਿਤ ਜੰਗਲ ਤੋਂ 14 ਨਕਸਲੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਵਿਚ ਦੋ ਔਰਤਾਂ ਵੀ ਸ਼ਾਮਲ ਹਨ ਜਦਕਿ ਇਕ ਨਕਸਲੀ ਨੂੰ ਜ਼ਿਲ੍ਹੇ ਦੇ ਪੁਸ਼ਪਲ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਨਕਸਲੀਆਂ ਵਿਚ ਸ਼ਾਮਲ 42 ਸਾਲਾ ਸੋਧੀ ਪੂਜਾ ਨਾਂ ਦੇ ਨਕਸਲੀ 'ਤੇ ਇਕ ਲੱਖ ਰੁਪਏ ਦਾ ਨਕਮ ਈਨਾਮ ਸੀ। ਇਸੇ ਤਰ੍ਹਾਂ 25 ਸਾਲਾ ਨਕਸਲੀ ਮਡਕਾਮ ਸੋਮਾਰੂ ਦੇ ਸਿਰ 'ਤੇ ਵੀ ਇਕ ਲੱਖ ਰੁਪਏ ਦਾ ਇਨਾਮ ਸੀ। ਇਹ ਨਕਸਲੀ ਲਗਭਗ 10 ਘਟਨਾਵਾਂ ਵਿਚ ਸ਼ਾਮਲ ਸੀ। (ਪੀ.ਟੀ.ਆਈ.)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement