
ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਦੇ ਇੱਕ ਪਰਿਵਾਰ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਮਦਦ ਦੀ ਗੁਹਾਰ ਲਗਾਈ ਹੈ। ਜਾਣਕਾਰੀ ਅਨੁਸਾਰ ਹੈਦਰਾਬਾਦ ਦੀ ਲੜਕੀ..
ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ ਦੇ ਇੱਕ ਪਰਿਵਾਰ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਮਦਦ ਦੀ ਗੁਹਾਰ ਲਗਾਈ ਹੈ। ਜਾਣਕਾਰੀ ਅਨੁਸਾਰ ਹੈਦਰਾਬਾਦ ਦੀ ਲੜਕੀ ਹੁਮੈਰਾ ਸਉਦੀ ਅਰਬ ਦੀ ਰਾਜਧਾਨੀ ਰਿਆਧ ਦੇ ਇੱਕ ਘਰ ਵਿੱਚ ਨੌਕਰੀ ਕਰਦੀ ਹੈ। ਘਰ ਦਾ ਮਾਲਿਕ ਹੀ ਹੁਮੈਰਾ ਦਾ ਯੋਨ ਸ਼ੋਸ਼ਣ ਕਰ ਰਿਹਾ ਹੈ। ਪੀੜਿਤ ਲੜਕੀ ਦੀਆਂ ਭੈਣਾਂ ਨੇ ਵਿਦੇਸ਼ ਮੰਤਰੀ ਤੋਂ ਮਦਦ ਦੀ ਗੁਹਾਰ ਲਗਾਉਂਦੇ ਹੋਏ ਕਿਹਾ ਹੈ ਕਿ ਜੇਕਰ ਉਸਨੂੰ ਨਹੀਂ ਬਚਾਇਆ ਗਿਆ ਤਾਂ ਉਹ ਖੁਦਕੁਸ਼ੀ ਕਰ ਲਵੇਂਗੀ।
ਜਾਣਕਾਰੀ ਅਨੁਸਾਰ ਇਸ ਸਾਲ 23 ਜੁਲਾਈ ਨੂੰ ਹੁਮੈਰਾ ਰਿਆਧ ਗਈ ਹੈ। ਪੀੜਿਤਾ ਦੀ ਭੈਣ ਰੇਸ਼ਮਾ ਦੇ ਮੁਤਾਬਿਕ ਏਜੰਟ ਸਈਦ ਦੀ ਮਦਦ ਨਾਲ ਹੁਮੈਰਾ ਰਿਆਧ ਗਈ ਸੀ। ਰਿਆਧ ਭੇਜਣ ਤੋਂ ਪਹਿਲਾਂ ਸਈਦ ਨੇ ਬਚਨ ਕੀਤਾ ਸੀ ਕਿ ਹੁਮੈਰਾ ਨੂੰ ਉੱਥੇ ਇੱਕ ਛੋਟੇ ਪਰਿਵਾਰ ਦੀ ਦੇਖਭਾਲ ਕਰਨੀ ਹੋਵੇਗੀ। ਇਸਦੇ ਬਦਲੇ 'ਚ ਉਸਨੂੰ ਹਰ ਮਹੀਨੇ 25 ਹਜਾਰ ਰੁਪਏ ਸੈਲਰੀ ਮਿਲੇਗੀ। ਰੇਸ਼ਮਾ ਨੇ ਦੱਸਿਆ ਕਿ ਫੋਨ 'ਤੇ ਹੋਈ ਗੱਲਬਾਤ 'ਚ ਹੁਮੈਰਾ ਨੇ ਦੱਸਿਆ ਕਿ ਘਰ ਦਾ ਮਾਲਿਕ ਉਸਨੂੰ ਸ਼ੁਰੂ ਤੋਂ ਹੀ ਮਾਰਦਾ - ਕੁੱਟਦਾ ਹੈ।
ਪਿਛਲੇ ਕੁਝ ਸਮੇਂ ਤੋਂ ਉਹ ਯੋਨ ਸ਼ੋਸ਼ਣ ਵੀ ਕਰ ਰਿਹਾ ਹੈ। ਉਸਨੂੰ ਭੁੱਖਾ ਰੱਖ ਕੇ ਕੰਮ ਕਰਾਇਆ ਜਾਂਦਾ ਹੈ। ਰੇਸ਼ਮਾ ਨੇ ਹੈਦਰਾਬਾਦ ਦੇ ਮਕਾਮੀ ਥਾਣੇ 'ਚ ਏਜੰਟ ਸਈਦ ਦੀ ਸ਼ਿਕਾਇਤ ਕੀਤੀ ਹੈ , ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਹੁਣ ਰੇਸ਼ਮਾ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਅਪੀਲ ਕੀਤੀ ਹੈ ਕਿ ਉਹ ਉਸਦੀ ਭੈਣ ਹੁਮੈਰਾ ਨੂੰ ਰਿਆਧ ਤੋਂ ਬਚਾਕੇ ਭਾਰਤ ਲੈ ਆਵੇ।
ਸੁਸ਼ਮਾ ਸਵਰਾਜ ਦੇ ਵਿਦੇਸ਼ ਮੰਤਰੀ ਬਨਣ ਦੇ ਬਾਅਦ ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਲਟਾਉਣ ਲਈ ਕਾਫ਼ੀ ਕੰਮ ਕੀਤਾ ਗਿਆ ਹੈ। ਵਿਦੇਸ਼ ਮੰਤਰੀ ਇਲਾਜ ਤੱਕ ਲਈ ਵੀਜੇ ਦਿਵਾਉਣ 'ਚ ਮਦਦ ਕਰਦੀ ਹੈ। ਉਹ ਸੰਸਦ 'ਚ ਕਹਿ ਚੁੱਕੀ ਹੈ ਕਿ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਜੇਕਰ ਭਾਰਤ ਦੀਆਂ ਬੇਟੀਆਂ ਉਨ੍ਹਾਂ ਨੂੰ ਯਾਦ ਕਰਨਗੀਆਂ ਤਾਂ ਉਹ ਮਦਦ ਕਰਨ 'ਚ ਜਰਾ ਵੀ ਦੇਰ ਨਹੀਂ ਲਗਾਏਗੀ।