
ਜਾਣਕਾਰੀ ਅਨੁਸਾਰ ਸਾਰੇ ਸੈਨਿਕ ਡੀਆਰਜੀ ਦੇ ਦੱਸੇ ਰਾਹ ‘ਤੇ ਜਾ ਰਹੇ ਹਨ। ਹਾਲਾਂਕਿ ਫਿਲਹਾਲ ਪੁਲਿਸ ਇਸ ਮਾਮਲੇ ਵਿਚ ਕੁਝ ਨਹੀਂ ਕਹਿ ਰਹੀ।
ਨਰਾਇਣਪੁਰ: ਛੱਤੀਸਗੜ੍ਹ ਦੇ ਨਰਾਇਣਪੁਰ ‘ਚ ਇਕ ਵੱਡਾ ਨਕਸਲਵਾਦੀ ਹਮਲਾ ਹੋਣ ਦੀ ਖ਼ਬਰ ਹੈ। ਸੈਨਿਕਾਂ ਨਾਲ ਭਰੀ ਬੱਸ ਨੂੰ ਨਕਸਲੀਆਂ ਨੇ ਉਡਾ ਦਿੱਤਾ ਹੈ। ਇਸ ਘਟਨਾ ਵਿੱਚ 3 ਜਵਾਨ ਸ਼ਹੀਦ ਹੋ ਗਏ ਹਨ,ਜਦਕਿ ਅੱਧੀ ਦਰਜਨ ਸੈਨਿਕ ਗੰਭੀਰ ਰੂਪ ਵਿੱਚ ਜ਼ਖਮੀ ਹਨ। ਜਾਣਕਾਰੀ ਅਨੁਸਾਰ ਸਾਰੇ ਸੈਨਿਕ ਡੀਆਰਜੀ ਦੇ ਜਵਾਨ ਸਨ। ਹਾਲਾਂਕਿ ਫਿਲਹਾਲ ਪੁਲਿਸ ਇਸ ਮਾਮਲੇ ਵਿਚ ਕੁਝ ਨਹੀਂ ਕਹਿ ਰਹੀ।
Armyਬੱਸ ਵਿਚ ਇਹ ਧਮਾਕਾ ਧੌਦਈ ਅਤੇ ਪੱਲਨਾਰ ਵਿਚਕਾਰ ਹੋਇਆ ਹੈ। ਜਿੱਥੇ ਇਹ ਧਮਾਕਾ ਹੋਇਆ ਹੈ,ਉਥੇ ਸੰਘਣਾ ਜੰਗਲ ਹਨ। ਖ਼ਬਰਾਂ ਆਈਆਂ ਹਨ ਕਿ ਧਮਾਕੇ ਸਮੇਂ ਬੱਸ ਵਿਚ 24 ਸੈਨਿਕ ਸਵਾਰ ਸਨ। ਪੁਲਿਸ ਦੇ ਉੱਚ ਅਧਿਕਾਰੀਆਂ ਅਨੁਸਾਰ ਹੁਣ ਤੱਕ 3 ਜਵਾਨਾਂ ਦੀ ਸ਼ਹਾਦਤ ਹੋਣ ਦੀਆਂ ਖਬਰਾਂ ਮਿਲੀਆਂ ਹਨ,ਗੰਭੀਰ ਰੂਪ ਨਾਲ ਜ਼ਖਮੀ ਹੋਣ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਸਾਰੇ ਸਿਪਾਹੀ ਆਪ੍ਰੇਸ਼ਨ ਤੋਂ ਵਾਪਸ ਪਰਤ ਰਹੇ ਸਨ।
photoਛੱਤੀਸਗੜ੍ਹ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਡੀਐਮ ਅਵਸਥੀ ਨੇ ਕਿਹਾ ਕਿ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਨਕਸਲ ਵਿਰੋਧੀ ਅਭਿਆਨ ਵਿੱਚ ਭੇਜਿਆ ਗਿਆ ਸੀ। ਮੁਹਿੰਮ ਤੋਂ ਪਰਤਦਿਆਂ ਉਹ ਬੱਸ ਵਿਚ ਸਵਾਰ ਸੀ। ਜਦੋਂ ਬੱਸ ਕਡੇਮੇਟਾ ਅਤੇ ਕਨਹਾਰਗਾਂਵ ਦੇ ਵਿਚਕਾਰ ਪਹੁੰਚੀ ਤਾਂ ਨਕਸਲੀਆਂ ਨੇ ਬਾਰੂਦੀ ਸੁਰੰਗ ਨੂੰ ਧਮਾਕਾ ਕਰ ਦਿੱਤਾ।