ਮੁਸਲਮਾਨ ਡਰਾਈਵਰ ਹੋਣ ਕਾਰਨ ਕੈਂਸਲ ਕਰ ਦਿਤੀ ਕੈਬ
Published : Apr 23, 2018, 11:01 am IST
Updated : Apr 23, 2018, 11:01 am IST
SHARE ARTICLE
Cancelled Ola cab as driver a Muslim
Cancelled Ola cab as driver a Muslim

ਹਾਲ ਹੀ ਵਿਚ ਇਕ ਨੌਜਵਾਨ ਨੇ ਓਲਾ ਕੈਬ ਦੀ ਬੁਕਿੰਗ ਨੂੰ ਸਿਰਫ਼ ਇਸ ਲਈ ਕੈਂਸਲ ਕਰ ਦਿਤਾ ਕਿਉਂਕਿ ਉਸ ਓਲਾ ਕੈਬ ਦਾ ਡਰਾਈਵਰ ਮੁਸਲਮਾਨ ਸੀ।

ਨਵੀਂ ਦਿੱਲੀ : ਹਾਲ ਹੀ ਵਿਚ ਇਕ ਨੌਜਵਾਨ ਨੇ ਓਲਾ ਕੈਬ ਦੀ ਬੁਕਿੰਗ ਨੂੰ ਸਿਰਫ਼ ਇਸ ਲਈ ਕੈਂਸਲ ਕਰ ਦਿਤਾ ਕਿਉਂਕਿ ਉਸ ਓਲਾ ਕੈਬ ਦਾ ਡਰਾਈਵਰ ਮੁਸਲਮਾਨ ਸੀ। ਉਹ ਇਥੇ ਹੀ ਨਹੀਂ ਰੁਕਿਆ ਉਸ ਨੇ ਇਸ ਘਟਨਾ ਨੂੰ ਪੋਸਟ ਵੀ ਕਰ ਦਿਤਾ, ਫਿਰ ਟਵਿਟਰ 'ਤੇ ਤਾਂ ਇਸ ਮੁੱਦੇ 'ਤੇ ਬਹਿਸ ਹੀ ਛਿੜ ਗਈ। ਦਰਅਸਲ ਮੁਸਲਮਾਨ ਡਰਾਈਵਰ ਹੋਣ ਦੀ ਵਜ੍ਹਾ ਨਾਲ ਕੈਬ ਨੂੰ ਕੈਂਸਲ ਕਰਨ ਵਾਲੇ ਸ਼ਖ਼ਸ ਦਾ ਨਾਮ ਹੈ ਅਭਿਸ਼ੇਕ ਮਿਸ਼ਰਾ। ਅਭਿਸ਼ੇਕ ਮਿਸ਼ਰਾ ਖ਼ੁਦ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਨਾਲ ਜੁੜਿਆ ਹੋਇਆ ਦਸਦੇ ਹਨ। ਉਨ੍ਹਾਂ ਦੇ ਟਵਿਟਰ 'ਤੇ ਕਰੀਬ 14 ਹਜ਼ਾਰ ਫ਼ਾਲੋਅਰ ਹਨ, ਜਿਨ੍ਹਾਂ ਵਿਚ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ, ਧਰਮਿੰਦਰ ਪ੍ਰਧਾਨ ਅਤੇ ਸਭਿਆਚਾਰ ਮੰਤਰੀ ਮਹੇਸ਼ ਸ਼ਰਮਾ ਵਰਗੇ ਕਈ ਵੱਡੇ ਨਾਮ ਵੀ ਸ਼ਾਮਲ ਹਨ। 

Cancelled Ola cab as driver a MuslimCancelled Ola cab as driver a Muslimਦਰਅਸਲ ਅਭਿਸ਼ੇਕ ਮਿਸ਼ਰਾ ਨੇ 20 ਅਪ੍ਰੈਲ ਨੂੰ ਓਲਾ ਕੈਬ ਕੀਤੀ ਪਰ ਉਸ ਦਾ ਡਰਾਈਵਰ ਮੁਸਲਮਾਨ ਹੋਣ ਦੀ ਵਜ੍ਹਾ ਨਾਲ ਉਨ੍ਹਾਂ ਨੇ ਕੈਂਸਲ ਕਰ ਦਿਤਾ ਅਤੇ ਟਵਿਟਰ 'ਤੇ ਇਸ ਦਾ ਸਕਰੀਨਸ਼ਾਟ ਲੈ ਕੇ ਪੋਸਟ ਕਰ ਦਿਤਾ। ਅਪਣੀ ਪੋਸਟ ਵਿਚ ਉਨ੍ਹਾਂ ਲਿਖਿਆ ਕਿ ਮੈਂ ਓਲਾ ਕੈਬ ਕੈਂਸਲ ਕਰ ਦਿਤੀ ਕਿਉਂਕਿ ਮੈਂ ਜਿਹਾਦੀ ਨੂੰ ਅਪਣਾ ਪੈਸਾ ਨਹੀਂ ਦੇਣਾ ਚਾਹੁੰਦਾ। ਅਭਿਸ਼ੇਕ ਨੇ ਜੋ ਸਕਰੀਨਸ਼ਾਟ ਪੋਸਟ ਕੀਤਾ ਹੈ, ਉਸ ਵਿਚ ਡਰਾਈਵਰ ਦਾ ਨਾਮ ਮਸੂਦ ਆਲਮ ਵਿਖਾਈ ਦੇ ਰਿਹਾ ਹੈ। 

Cancelled Ola cab as driver a MuslimCancelled Ola cab as driver a Muslimਹਾਲਾਂਕਿ ਅਭਿਸ਼ੇਕ ਮਿਸ਼ਰਾ ਦੇ ਟਵੀਟ ਦੇ ਜਵਾਬ ਵਿਚ ਓਲਾ ਕੈਬ ਨੇ ਕਿਹਾ ਕਿ ਓਲਾ ਵੀ ਬਿਲਕੁਲ ਸਾਡੇ ਦੇਸ਼ ਦੀ ਤਰ੍ਹਾਂ ਹੀ ਇਕ ਧਰਮ ਨਿਰਪੱਖ ਹੈ। ਅਸੀਂ ਜਾਤੀ, ਧਰਮ, ਲਿੰਗ ਜਾਂ ਪੰਥ ਦੇ ਆਧਾਰ 'ਤੇ ਅਪਣੇ ਡਰਾਈਵਰ, ਕਰਮਚਾਰੀ ਅਤੇ ਗਾਹਕਾਂ ਨਾਲ ਭੇਦਭਾਵ ਨਹੀਂ ਕਰਦੇ। ਅਸੀਂ ਅਪਣੇ ਸਾਰੇ ਗਾਹਕਾਂ, ਡਰਾਈਵਰਾਂ ਅਤੇ ਭਾਈਵਾਲਾਂ ਨੂੰ ਉਤਸ਼ਾਹਿਤ ਕਰਦੇ ਹਾਂ ਕਿ ਇਕ ਦੂਜੇ ਦਾ ਹਰ ਸਮੇਂ ਸਨਮਾਨ ਕਰੋ ਅਤੇ ਸਹੀ ਢੰਗ ਨਾਲ ਪੇਸ਼ ਆਉ। 

Cancelled Ola cab as driver a MuslimCancelled Ola cab as driver a Muslimਅਭਿਸ਼ੇਕ ਦਾ ਇਹ ਟਵੀਟ ਇੰਨਾ ਵਾਇਰਲ ਹੋ ਗਿਆ ਕਿ ਇਹ ਬਹਿਸ ਦਾ ਮੁੱਦਾ ਹੀ ਬਣ ਗਿਆ। ਟਵਿਟਰ 'ਤੇ ਕਈਆਂ ਨੇ ਓਲਾ ਕੈਬ ਨਾਲ ਅਭਿਸ਼ੇਕ ਮਿਸ਼ਰਾ ਨੂੰ ਗੱਲ ਕਰਨ ਲਈ ਕਿਹਾ। ਕਈਆਂ ਨੇ ਉਤਰ ਪ੍ਰਦੇਸ਼ ਸਰਕਾਰ ਨਾਲ ਉਸ ਦੇ ਕਥਿਤ ਲਿੰਕ ਦੀ ਗੱਲ ਕਹੀ ਅਤੇ ਯੂਪੀ  ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨਾਲ ਉਨ੍ਹਾਂ ਵਿਰੁਧ ਕਾਰਵਾਈ ਕਰਨ ਲਈ ਕਿਹਾ।

Cancelled Ola cab as driver a MuslimCancelled Ola cab as driver a Muslimਅਭਿਸ਼ੇਕ ਮਿਸ਼ਰਾ ਦੇ ਫ਼ੇਸਬੁਕ ਪ੍ਰੋਫ਼ਾਈਲ ਤੋਂ ਪਤਾ ਚਲਦਾ ਹੈ ਕਿ ਉਹ ਅਯੁਧਿਆ ਦੇ ਰਹਿਣ ਵਾਲੇ ਹਨ ਅਤੇ ਲਖਨਊ ਵਿਚ ਆਈਟੀ ਪ੍ਰੋਫ਼ੈਸ਼ਨਲ ਦੇ ਤੌਰ 'ਤੇ ਕੰਮ ਕਰਦੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਉਹ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦੇ ਸਰਗਰਮ ਮੈਂਬਰ ਹਨ। ਦਸ ਦਈਏ ਕਿ ਇਹ ਦੋਵੇਂ ਰਾਸ਼ਟਰੀ ਸਵੈ ਸੇਵਕ ਸੰਘ ਨਾਲ ਜੁੜੇ ਸੰਗਠਨ ਹਨ। ਨਾਲ ਹੀ ਉਹ ਵੀਐਚਪੀ ਦੇ ਆਈਟੀ ਪ੍ਰੀਸ਼ਦ ਲਈ ਵੀ ਕੰਮ ਕਰਦੇ ਹਨ। 

Cancelled Ola cab as driver a MuslimCancelled Ola cab as driver a Muslimਜਿਵੇਂ - ਜਿਵੇਂ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋਈਆਂ, ਅਭਿਸ਼ੇਕ ਨੇ ਇਕ ਹੋਰ ਪੋਸਟ ਕੀਤੀ ਅਤੇ ਲਿਖਿਆ ਕਿ ਲੋਕਾਂ ਨੇ ਮੇਰੇ 'ਤੇ ਹਮਲੇ ਸ਼ੁਰੂ ਕਰ ਦਿਤੇ ਹਨ। ਕੀ ਮੈਨੂੰ ਚੁਣਨ ਦਾ ਕੋਈ ਅਧਿਕਾਰ ਨਹੀਂ ਹੈ ?  ਜੇਕਰ ਉਹ ਕੈਬ 'ਤੇ ਹਨੂਮਾਨ ਜੀ ਪੋਸਟਰ ਵਿਰੁਧ ਮੁਹਿੰਮ ਚਲਾ ਸਕਦੇ ਹਨ, ਕਠੂਆ 'ਚ ਹਿੰਦੂਆਂ ਅਤੇ ਹਿੰਦੂਆਂ ਦੇ ਦੇਵਤਾ ਨੂੰ ਬਦਨਾਮ ਕਰ ਸਕਦੇ ਹਨ ਤਾਂ ਉਨ੍ਹਾਂ ਨੂੰ ਜਵਾਬ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement