
ਜਾਣੋ ਰੇਲਗੱਡੀ ਵਿਚ ਸਫ਼ਰ ਕਰਨਾ ਕਿਉਂ ਹੋਇਆ ਅਸਾਨ
ਨਵੀਂ ਦਿੱਲੀ: ਰੇਲਗੱਡੀ ਵਿਚ ਸਫਰ ਕਰਨਾ ਕਿਸ ਨੂੰ ਪਸੰਦ ਨਹੀਂ। ਹਾਲਾਂਕਿ ਕਈ ਲੋਕਾਂ ਨੂੰ ਰੇਲਗੱਡੀ ਵਿਚ ਸਫ਼ਰ ਕਰਨ ਵਿਚ ਦਿੱਕਤ ਆਉਂਦੀ ਹੈ। ਰੇਲਗੱਡੀ ਵਿਚ ਸਫ਼ਰ ਕਰਨ ਲਈ ਸਾਨੂੰ ਟਿਕਟ ਖਰੀਦਣ ਲਈ ਪੈਸੇ ਨਾਲ ਹੀ ਦੇਣੇ ਪੈਂਦੇ ਸਨ ਪਰ ਹੁਣ ਅਜਿਹਾ ਨਹੀਂ ਹੈ। ਹੁਣ ਅਸੀਂ ਟਿਕਟ ਖਰੀਦ ਕੇ ਪੈਸੇ ਬਾਅਦ ਵਿਚ ਵੀ ਦੇ ਸਕਦੇ ਹਾਂ।
IRCTC
ਅਸਲ ਵਿਚ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਨੇ ਇਕ ਨਵੀਂ ਸਰਵਿਸ ਸ਼ੁਰੂ ਕੀਤੀ ਹੈ ਜਿਸ ਦੇ ਤਹਿਤ ਤੁਸੀਂ ਬਿਨਾਂ ਪੈਸਾ ਦਿੱਤੇ ਹੀ ਟਿਕਟ ਬੁੱਕ ਕਰਵਾ ਸਕਦੇ ਹੋ। ਆਈਆਰਸੀਟੀਸੀ ਦੀ ਇਸ ਸਰਵਿਸ ਦਾ ਨਾਮ ਹੈ Book now and pay later। ਟਿਕਟ ਬੁੱਕ ਕਰਵਾਉਣ ਤੋਂ ਬਾਅਦ ਤੁਸੀਂ ਪੈਸਿਆਂ ਦਾ ਭੁਗਤਾਨ ਕਰ ਸਕਦੇ ਹੋ। ਇਸ ਦਾ ਫਾਇਦਾ ਇਹ ਹੋਵੇਗਾ ਕਿ ਤੁਹਾਨੂੰ ਟਿਕਟ ਦਾ ਭੁਗਤਾਨ ਕਰਨ ਸਮੇਂ ਕਿਸੇ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
Train
ਇਸ ਸਰਵਿਸ ਦਾ ਲਾਭ ਲੈਣ ਲਈ ਸਭ ਤੋਂ ਪਹਿਲਾਂ ਆਈਆਰਸੀਟੀਸੀ ਦੀ ਵੈਬਸਾਈਟ ’ਤੇ ਜਾਓ। ਵੈਬਸਾਈਟ ’ਤੇ ਜਾਣ ਤੋਂ ਬਾਅਦ ਅਪਣੀ ਯਾਤਰਾ ਦੀ ਜਾਣਕਾਰੀ ਭਰੋ, ਕਿ ਤੁਸੀਂ ਕਿੱਥੇ ਜਾਣਾ ਹੈ ਅਤੇ ਕਦੋਂ ਜਾਣਾ ਹੈ। ਇਸ ਤੋਂ ਬਾਅਦ ਤੁਹਾਡੇ ਕੋਲ ਪੇਮੈਂਟ ਕਰਨ ਦਾ ਆਪਸ਼ਨ ਆਵੇਗਾ ਜਿੱਥੇ ਭੁਗਤਾਨ ਕਰਨ ਦਾ ਤਰੀਕਾ ਦੱਸਣਾ ਹੋਵੇਗਾ। ਹੁਣ ਤੁਹਾਨੂੰ ਇੱਥੇ ਪੇਅ ਲੈਟਰ ਦਾ ਆਪਸ਼ਨ ਚੁਣਨਾ ਹੋਵੇਗਾ। ਇਸ ਤੋਂ ਬਾਅਦ ਈ ਪੇਅ ਲੈਟਰ ਆਵੇਗਾ।
Train
ਫਿਰ ਤੁਸੀਂ ਇਸ ਵਿਚ ਟਿਕਟ ਬੁੱਕ ਕਰੋ ਅਤੇ ਬੁਕਿੰਗ ਦੀ ਰਾਸ਼ੀ ਭਰੋ। ਦਸ ਦਈਏ ਕਿ 14 ਦਿਨਾਂ ਤੋਂ ਬਾਅਦ ਫੀਸ ਦੇਣੀ ਹੋਵੇਗੀ ਜਿਸ ਵਿਚ ਤੁਹਾਨੂੰ ਵਿਆਜ ਵੀ ਦੇਣਾ ਪਵੇਗਾ। ਫਿਲਹਾਲ ਈ ਪੇਅ ਲੈਟਰ ਜ਼ੀਰੋ ਪ੍ਰਤੀਸ਼ਤ ਲੈਣ ਦੇਣ ਦੀ ਫੀਸ ’ਤੇ ਬੁੰਕਿੰਗ ਦੀ ਪੇਸ਼ਕਸ਼ ਕਰ ਰਿਹਾ ਹੈ।
ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿੰਜ਼ਮ ਕਾਰਪੋਰੇਸ਼ਨ ਨੇ ਨਵੀਂ ਸੇਵਾ ਸ਼ੁਰੂ ਕਰਨ ਲਈ ਇਕ ਪ੍ਰਾਈਵੇਟ ਕੰਪਨੀ ਨਾਲ ਕੰਮ ਸ਼ੁਰੂ ਕੀਤਾ ਹੈ। ਇਸ ਵਿਚ ਕੋਈ ਵੀ ਵਿਅਕਤੀ ਉਧਾਰ ਟਿਕਟ ਲੈ ਸਕਦਾ ਹੈ। ਸਮੇਂ ਨਾਲ ਭੁਗਤਾਨ ਕਰਨ ਵਾਲੇ ਦੀ ਕ੍ਰੈਡਿਟ ਲਿਮਿਟ ਵਧਦੀ ਜਾਵੇਗੀ।