
ਤੁਰਕੀ ਦੀ ਰਾਜਧਾਨੀ ਅੰਕਾਰਾ ਵਿਚ ਵੀਰਵਾਰ ਨੂੰ ਇਕ ਹਾਈ ਸਪੀਡ ਟ੍ਰੇਨ ਅਤੇ ਲੋਕਲ ਟ੍ਰੇਨ ਵਿਚਕਾਰ ਟੱਕਰ ਹੋ ਗਈ। ਸਥਾਨਕ ਗਵਰਨਰ ਨੇ ਦੱਸਿਆ...
ਅੰਕਾਰਾ : (ਪੀਟੀਆਈ) ਤੁਰਕੀ ਦੀ ਰਾਜਧਾਨੀ ਅੰਕਾਰਾ ਵਿਚ ਵੀਰਵਾਰ ਨੂੰ ਇਕ ਹਾਈ ਸਪੀਡ ਟ੍ਰੇਨ ਅਤੇ ਲੋਕਲ ਟ੍ਰੇਨ ਵਿਚਕਾਰ ਟੱਕਰ ਹੋ ਗਈ। ਸਥਾਨਕ ਗਵਰਨਰ ਨੇ ਦੱਸਿਆ ਕਿ ਇਸ ਦੁਰਘਟਨਾ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 43 ਲੋਕ ਜ਼ਖ਼ਮੀ ਹੋਏ ਹਨ।
Turkey Train Accident
ਖਬਰਾਂ ਮੁਤਾਬਕ ਕਰਮਚਾਰੀ ਅੰਕਾਰਾ ਦੇ ਪੱਛਮ 'ਚ ਸਥਿਤ ਮਾਰਸੰਡੀਜ ਸਟੇਸ਼ਨ ਉਤੇ ਪਹੁੰਚ ਗਏ ਹਨ ਅਤੇ ਦੁਰਘਟਨਾਗ੍ਰਸਤ ਹੋਈ ਟ੍ਰੇਨ ਵਿਚ ਫਸੇ ਲੋਕਾਂ ਨੂੰ ਬਚਾਉਣ ਦੇ ਕੰਮ ਵਿਚ ਲੱਗੇ ਹੋਏ ਹਨ। ਸਥਾਨਕ ਮੀਡੀਆ ਦਾ ਕਹਿਣਾ ਹੈ ਕਿ ਇਹ ਦੁਰਘਟਨਾ ਸਵੇਰੇ 6:30 ਵਜੇ ਹੋਈ, ਉਸ ਦੌਰਾਨ ਹਾਈ ਸਪੀਡ ਟ੍ਰੇਨ ਅੰਕਾਰਾ ਤੋਂ ਕੋਨਿਆ ਸ਼ਹਿਰ ਜਾ ਰਹੀ ਸੀ।
Turkey Train Accident
ਦੱਸ ਦਈਏ ਕਿ ਮਾਰਸੰਡੀਜ ਸਟੇਸ਼ਨ, ਅੰਕਾਰਾ ਸਟੇਸ਼ਨ ਤੋਂ ਲਗਭੱਗ 5 ਕਿਲੋਮੀਟਰ ਦੀ ਦੂਰੀ ਉਤੇ ਹੈ। ਗਵਰਨਰ ਵਾਸੀਪ ਸਾਹਨ ਨੇ ਦੱਸਿਆ ਕਿ ਦੁਰਘਟਨਾ ਹਾਈ ਸਪੀਡ ਟ੍ਰੇਨ ਅਤੇ ਲੋਕਲ ਟ੍ਰੇਨ ਦੇ ਵਿਚਕਾਰ ਜ਼ਬਰਦਸਤ ਟੱਕਰ ਲੱਗਣ ਨਾਲ ਹੋਈ। ਉਨ੍ਹਾਂ ਨੇ ਦੱਸਿਆ ਲੋਕਲ ਟ੍ਰੇਨ ਉਸ ਸਮੇਂ ਪਟੜੀ ਦੀ ਜਾਂਚ ਕਰ ਰਹੀ ਸੀ।
Turkey Train Accident
ਹਾਲਾਂਕਿ, ਇਹ ਹੁਣੇ ਸਪੱਸ਼ਟ ਨਹੀਂ ਹੋ ਪਾਇਆ ਹੈ ਕਿ ਦੁਰਘਟਨਾਗ੍ਰਸਤ ਹੋਈ ਹਾਈ - ਸਪੀਡ ਟ੍ਰੇਨ ਕਿਸ ਰਫ਼ਤਾਰ ਨਾਲ ਚੱਲ ਰਹੀ ਸੀ ਪਰ ਇਹ ਜ਼ਰੂਰ ਦੱਸਿਆ ਗਿਆ ਹੈ ਇਸ ਟ੍ਰੇਨ ਦਾ ਸਟੋਪੇਜ ਮਾਰਸੰਡੀਜ ਸਟੇਸ਼ਨ ਉਤੇ ਨਹੀਂ ਸੀ। ਦੱਸ ਦਈਏ ਕਿ ਇਸ ਤੋਂ ਪਹਿਲਾਂ ਜੁਲਾਈ ਵਿਚ ਉਤਰ ਪੱਛਮ ਤੁਰਕੀ ਵਿਚ ਇਕ ਟ੍ਰੇਨ ਪਟੜੀ ਤੋਂ ਉਤਰਨ ਕਾਰਨ ਭਾਰੀ ਦੁਰਘਟਨਾ ਦਾ ਸ਼ਿਕਾਰ ਹੋ ਗਈ ਸੀ।
Turkey Train Accident
ਇਸ ਹਾਦਸੇ ਵਿਚ 24 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 100 ਲੋਕ ਜ਼ਖ਼ਮੀ ਹੋਏ ਸਨ। ਇਹ ਟ੍ਰੇਨ ਬੁਲਗਾਰਿਆ ਦੀ ਹੱਦ ਨਾਲ ਲੱਗੇ ਕਾਪਿਕੁਲ ਸ਼ਹਿਰ ਤੋਂ ਇਸਤਾਂਬੁਲ ਜਾ ਰਹੀ ਸੀ। ਇਸ ਟ੍ਰੇਨ ਦੇ ਛੇ ਡੱਬੇ ਪਟੜੀ ਤੋਂ ਉਤਰ ਗਏ ਸਨ।