
ਭਾਰਤ ਵਿਚ ਹੁਣ ਤੱਕ ਕਰੋਨਾ ਵਾਇਰਸ ਨੇ 20,471 ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ ਅਤੇ 640 ਲੋਕਾਂ ਦੀ ਇਸ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ।
ਦੇਸ਼ ਵਿਚ ਕਰੋਨਾ ਵਾਇਰਸ ਨੂੰ ਰੋਕਣ ਦੇ ਲਈ ਭਾਂਵੇ ਕਿ ਲੌਕਡਾਊਨ ਕੀਤਾ ਗਿਆ ਹੈ ਪਰ ਫਿਰ ਵੀ ਆਏ ਦਿਨ ਇਥੇ ਕਰੋਨਾ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ। ਇਸ ਤਰ੍ਹਾਂ ਇੰਦੌਰ ਦੇ ਵਿਚ ਪਿਛਲੇ 20 ਦਿਨਾਂ ਦੇ ਵਿਚ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ 4 ਤੋਂ ਵੱਧ ਕੇ 900 ਤੱਕ ਪਹੁੰਚ ਚੁੱਕੀ ਹੈ। ਉਧਰ ਜਦੋਂ ਕੇਂਦਰ ਦੀ ਇਕ ਟੀਮ ਨੇ ਇਥੇ ਕੇਸਾਂ ਵਿਚ ਹੋਏ ਇਜਾਫੇ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ
Coronavirus cases
ਤਾਂ ਪਤਾ ਲੱਗਾ ਕਿ ਲੋਕਾਂ ਵੱਲੋਂ ਲੌਕਡਾਊਨ ਦੀ ਚੰਗੀ ਤਰ੍ਹਾਂ ਨਾਲ ਪਾਲਣਾ ਨਾ ਕਰਨ ਕਰਕੇ ਕਰੋਨਾ ਦੇ ਕੇਸਾਂ ਵਿਚ ਇਹ ਵਾਧਾ ਹੋਇਆ ਹੈ। ਇਸ ਬਾਰੇ ਕੇਂਦਰ ਦੇ ਇਕ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇੰਦੌਰ ਦੇ ਲੋਕਾਂ ਨੇ ਸੋਚਿਆ ਕਿ ਇੱਥੇ ਕਰੋਨਾ ਨਹੀਂ ਫੈਲ ਸਕਦਾ ਕਿਉਂਕਿ ਉਨ੍ਹਾਂ ਨੂੰ ਸਭ ਤੋਂ ਸਾਫ ਸ਼ਹਿਰ ਵਿਚ ਹੋਣ ਦਾ ਭੁਲੇਖਾ ਸੀ
coronavirus
ਇਸ ਕਰਕੇ ਕਰੋਨਾ ਵਾਇਰਸ ਨੇ ਇਥੇ ਇੰਨੀ ਛੇਤੀ, ਵੱਡੀ ਗਿਣਤੀ ਵਿਚ ਮਾਰ ਕੀਤੀ ਹੈ। ਇਸ ਤੋਂ ਇਲਾਵਾ ਲੋਕਾਂ ਦੀ ਅਵਾਜਾਈ ਨੂੰ ਸਖਤੀ ਨਾਲ ਨਾ ਰੋਕਿਆ ਗਿਆ ਅਤੇ ਸਿਹਤ ਕਰਮਚਾਰੀਆਂ ਨੂੰ ਕਈ ਜਗ੍ਹਾਂ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ। ਇਸ ਦੇ ਨਾਲ ਹੀ ਬਚਾਅ ਦੇ ਉਪਾਵਾਂ ਨੂੰ ਵੀ ਠੀਕ ਢੰਗ ਨਾਲ ਲਾਗੂ ਨਹੀਂ ਕੀਤਾ ਗਿਆ
Coronavirus
ਪਰ ਜਦੋਂ ਤੱਕ ਟੈਸਟਿੰਗ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਉਸ ਸਮੇਂ ਤੱਕ ਬਹੁਤ ਲੋਕ ਇਸ ਦੇ ਪ੍ਰਭਾਵ ਵਿਚ ਆ ਚੁੱਕੇ ਸਨ। ਦੱਸ ਦੱਈਏ ਕਿ ਪੂਰੇ ਭਾਰਤ ਵਿਚ ਹੁਣ ਤੱਕ ਕਰੋਨਾ ਵਾਇਰਸ ਨੇ 20,471 ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ ਅਤੇ 640 ਲੋਕਾਂ ਦੀ ਇਸ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਇਹ ਵੀ ਦੱਸ ਦੱਈਏ ਕਿ 3,870 ਲੋਕ ਇਸ ਵਾਇਰਸ ਨੂੰ ਮਾਤ ਪਾਉਂਣ ਤੋਂ ਬਾਅਦ ਠੀਕ ਹੋ ਚੁੱਕੇ ਹਨ।
Coronavirus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।