ਸਰਹੱਦੀ ਖੇਤਰ 'ਚ ਪਾਕਿ ਵਲੋਂ ਗੋਲਾਬਾਰੀ ਜਾਰੀ, 13 ਵਿਅਕਤੀ ਜ਼ਖਮੀ
Published : May 23, 2018, 10:51 am IST
Updated : May 23, 2018, 10:51 am IST
SHARE ARTICLE
Pakistan continues to fire in the border area, 13 Injured
Pakistan continues to fire in the border area, 13 Injured

ਪਾਕਿਸਤਾਨ ਵਲੋਂ ਅੰਤਰਰਾਸ਼ਟਰੀ ਸਰਹੱਦ 'ਤੇ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਸੀਜਫਾਇਰ ਦੀ ਉਲੰਘਣਾ ਜਾਰੀ ਹੈ।

ਜੰਮੂ, ਪਾਕਿਸਤਾਨ ਵਲੋਂ ਅੰਤਰਰਾਸ਼ਟਰੀ ਸਰਹੱਦ 'ਤੇ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਸੀਜਫਾਇਰ ਦੀ ਉਲੰਘਣਾ ਜਾਰੀ ਹੈ। ਬੀਤੀ ਰਾਤ ਭਰ ਪਾਕਿਸਤਾਨ ਨੇ ਕਠੂਆ ਜ਼ਿਲ੍ਹੇ ਦੇ ਆਰਐੱਸਪੁਰਾ ਸੈਕਟਰ ਵਿੱਚ ਫਾਇਰਿੰਗ ਕੀਤੀ। ਪਾਕਿਸਤਾਨ ਨੇ ਭਾਰਤ ਦੀਆਂ ਕਰੀਬ 40 ਪੋਸਟਾਂ ਨੂੰ ਨਿਸ਼ਾਨਾ ਬਣਾਇਆ। ਪਾਕਿ ਵਲੋਂ ਕੀਤੀ ਗਈ ਗੋਲਾਬਾਰੀ ਦੌਰਾਨ ਘੱਟ ਤੋਂ ਘੱਟ 13 ਵਿਅਕਤੀ ਜ਼ਖਮੀ ਹੋ ਗਏ ਅਤੇ ਕਈ ਸਰਹੱਦੀ ਚੌਕੀਆਂ ਨੂੰ ਨੁਕਸਾਨ ਪਹੁੰਚਿਆ ਹੈ। ਭਾਰਤ ਨੇ ਵੀ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਿੱਤਾ।

Jammu & KashmirJammu & Kashmirਇਹਨਾਂ ਵਿੱਚ ਤਿੰਨ ਹੀਰਾਨਗਰ ਸੈਕਟਰ ਦੇ ਲੋਂਦੀ ਪਿੰਡ ਦੇ ਹਨ, ਜਦੋਂ ਕਿ ਇੱਕ ਵਿਅਕਤੀ ਅਰਨਿਆ ਸੈਕਟਰ ਵਿੱਚ ਜਖ਼ਮੀ ਹੋਇਆ ਹੈ। ਪੁਲਿਸ ਮੁਤਾਬਕ, ਪਾਕਿਸਤਾਨ ਵਲੋਂ ਪੂਰੀ ਰਾਤ ਗੋਲੀਬਾਰੀ ਕੀਤੀ ਗਈ। ਅੰਤਰਰਾਸ਼ਟਰੀ ਬਾਰਡਰ ਦੇ ਪੰਜ ਕਿਮੀ. ਦੇ ਆਸਪਾਸ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਨੂੰ ਬੰਦ ਕੀਤਾ ਗਿਆ ਹੈ। ਲਗਾਤਾਰ ਫਾਇਰਿੰਗ ਨੂੰ ਦੇਖਦੇ ਹੋਏ ਆਰਐੱਸਪੁਰਾ, ਅਰਨਿਆ ਅਤੇ ਸਾਂਭਾ ਸੈਕਟਰ ਵਿੱਚ ਹੋਰ ਜਿਆਦਾ ਬੁਲੇਟਪਰੂਫ ਗੱਡੀਆਂ ਨੂੰ ਭੇਜਿਆ ਗਿਆ ਹੈ। 

Jammu & KashmirJammu & Kashmirਦਸਣਯੋਗ ਹੈ ਕਿ ਮੰਗਲਵਾਰ ਨੂੰ ਵੀ ਪਾਕਿਸਤਾਨ ਨੇ ਸੀਮਾ ਪਾਰ ਤੋਂ ਮੋਰਟਾਰ ਦਾਗੇ ਜਾ ਰਹੇ ਹਨ। ਐੱਲਓਸੀ ਨਾਲ ਲੱਗੇ ਅਰਨਿਆ ਅਤੇ ਆਰਐੱਸ ਪੁਰਾ ਸੇਕਟਰ ਦੇ ਰਿਹਾਇਸ਼ੀ ਇਲਾਕਿਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਜਦੋਂ ਕਿ 6 ਸਥਾਨੀ ਨਿਵਾਸੀ ਗੰਭੀਰ ਰੂਪ ਨਾਲ ਜਖ਼ਮੀ ਹੋਏ ਸਨ। ਪਾਕਿਸਤਾਨੀ ਰੇਂਜਰਸ ਨੇ ਜੰਮੂ ਦੇ ਹੀਰਾਨਗਰ, ਪਨਸਾਰ, ਮਨਯਾਰੀ ਅਤੇ ਚਾਨ ਲਾਲ ਦੀਨ ਇਲਾਕੇ ਵਿੱਚ ਜਬਰਦਸਤ ਫ਼ਾਇਰਿੰਗ ਕੀਤੀ।

Jammu & KashmirJammu & Kashmirਇਥੇ ਇਹ ਵੀ ਦਸਣਾ ਬਣਦਾ ਹੈ ਕਿ ਕੁੱਝ ਦਿਲ ਪਹਿਲਾਂ ਬੀਐਸਐਫ਼ ਵਲੋਂ ਕੀਤੀ ਸਖ਼ਤ ਕਾਰਵਾਈ ਤੋਂ ਬਾਅਦ ਪਾਕਿਸਤਾਨ ਪੂਰੀ ਤਰ੍ਹਾਂ ਡਰ ਗਿਆ ਸੀ ਜਿਸ ਤੋਂ ਬਾਅਦ ਉਸ ਨੇ ਬੀਐਸਐਫ਼ ਗੋਲੀਬਾਰੀ ਰੋਕਦ ਦੀ ਬੇਨਤੀ ਕੀਤੀ ਸੀ ਪਰ ਜਦੋਂ ਹੀ ਬੀਐਸਐਫ਼ ਨੇ ਉਸ ਦੀ ਬੇਨਤੀ ਮੰਨ ਲਈ ਤਾਂ ਉਸ ਨੇ ਫਿਰ ਤੋਂ ਗੋਲੀਬਾਰੀ ਸ਼ੁਰੂ ਕਰ ਦਿਤੀ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement