
ਬੀਤੇ ਦਿਨੀਂ ਅਮਰੀਕਾ ਦੇ ਟੈਕਸਾਸ 'ਚ ਹੋਏ ਹਮਲੇ 'ਚ ਸਾਂਟਾ ਫੇ ਹਾਈ ਸਕੂਲ ਦੀ ਇੱਕ ਪਾਕਿਸਤਾਨੀ ਵਿਦਿਆਰਥਣ ਦੀ ਮੌਤ ਹੋ ਗਈ।
ਵਾਸ਼ਿੰਗਟਨ, ਬੀਤੇ ਦਿਨੀਂ ਅਮਰੀਕਾ ਦੇ ਟੈਕਸਾਸ 'ਚ ਹੋਏ ਹਮਲੇ 'ਚ ਸਾਂਟਾ ਫੇ ਹਾਈ ਸਕੂਲ ਦੀ ਇੱਕ ਪਾਕਿਸਤਾਨੀ ਵਿਦਿਆਰਥਣ ਦੀ ਮੌਤ ਹੋ ਗਈ। ਦੱਸ ਦਈਏ ਇਹ ਹਮਲਾ ਸ਼ੁੱਕਰਵਾਰ ਨੂੰ ਸਾਂਟਾ ਫੇ ਸਕੂਲ 'ਚ ਹੋਇਆ ਸੀ ਇਸ ਘਟਨਾ ਨੂੰ ਅੰਜਾਮ ਇੱਕ ਬੰਦੂਕਧਾਰੀ ਵਲੋਂ ਗੋਲੀਬਾਰੀ ਕਰਕੇ ਦਿੱਤਾ ਗਿਆ ਸੀ। ਇਸ ਘਟਨਾ ਵਿਚ 10 ਵਿਦਿਆਰਥੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਸੀ।
Sabika Ajiz Sheikhਇਨ੍ਹਾਂ ਮਰਨ ਵਾਲੇ 10 ਵਿਦਿਆਰਥੀਆਂ ਵਿਚੋਂ ਪਾਕਿਸਤਾਨੀ ਲੜਕੀ ਸਾਬਿਕਾ ਅਜੀਜ਼ ਸ਼ੇਖ ਵੀ ਸ਼ਾਮਲ ਸੀ। ਸਾਬਿਕਾ ਦੇ ਘਰਵਾਲਿਆਂ ਨੇ ਅਪਣੇ ਦੁਖ ਦਾ ਪ੍ਰਗਟਾਵਾ ਕਰਦੇ ਹੋਏ ਦਸਿਆ ਉਹ ਇਸ ਸਮੇਂ ਡੂੰਘੇ ਸਦਮੇ ਵਿਚੋਂ ਬਾਹਰ ਨਹੀਂ ਆ ਪਾ ਰਹੇ ਕਿ, ਉਨ੍ਹਾਂ ਦੀ ਧੀ ਲੱਖਾਂ ਸੁਪਨੇ ਅੱਖਾਂ 'ਚ ਸਜਾ ਕੇ ਅਮਰੀਕਾ ਗਈ ਸੀ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਪੀਓ ਨੇ ਸਾਬਿਕਾ ਸ਼ੇਖ ਦੀ ਮੌਤ 'ਤੇ ਅਫਸੋਸ ਕੀਤਾ ਹੈ।
ਉਨ੍ਹਾਂ ਕਿਹਾ ਕਿ ਇਸ ਦਰਦਨਾਕ ਘਟਨਾ 'ਚ ਪਾਕਿਸਤਾਨ ਦੀ ਸਾਬਿਕਾ ਸ਼ੇਖ ਨਾਂ ਦੀ ਵਿਦਿਆਰਥਣ ਦੀ ਮੌਤ ਹੋ ਗਈ। ਪੋਪਿਓ ਨੇ ਕਿਹਾ,''ਸਾਬਿਕਾ ਵਿਦੇਸ਼ ਮੰਤਰਾਲੇ ਵੱਲੋਂ ਆਯੋਜਿਤ 'ਯੂਥ ਐਕਸਚੇਂਜ ਐਂਡ ਸਟੱਡੀ ਪ੍ਰੋਗਰਾਮ' ਤਹਿਤ ਅਮਰੀਕਾ ਆਈ ਸੀ, ਜਿਸ ਦਾ ਮਕਸਦ ਅਮਰੀਕਾ ਅਤੇ ਪਾਕਿਸਤਾਨ ਵਿਚਕਾਰ ਸੰਬੰਧ ਬਣਾਉਣ 'ਚ ਸਹਾਇਤਾ ਕਰਨਾ ਹੈ। ''ਪੋਪੀਓ ਨੇ ਇਕ ਬਿਆਨ 'ਚ ਕਿਹਾ,''ਸਕੂਲ ਗੋਲੀਬਾਰੀ 'ਚ ਮਾਰੇ ਗਏ ਹੋਰ ਬੱਚਿਆਂ ਅਤੇ ਸਾਬਿਕਾ ਦੀ ਮੌਤ ਤੇ ਉਨ੍ਹਾਂ ਨੂੰ ਗਹਿਰਾ ਦੁਖ ਲੱਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਘਟਨਾ ਅਮਰੀਕਾ ਅਤੇ ਪਾਕਿਸਤਾਨ 'ਚ ਸੋਗ ਦਾ ਮਾਹੌਲ ਛਾਇਆ ਹੋਇਆ ਹੈ।''
Texas Attackਇਸ ਘਟਨਾ ਨੂੰ ਅੰਜਾਮ ਦੇਣ ਵਾਲਾ 17 ਸਾਲਾ ਦਿਮੀਤ੍ਰੋਸ ਪਗੋਤਜ੍ਰਿਸ਼ ਨਾਂਅ ਦਾ ਨੌਜਵਾਨ ਸੀ ਜਿਸਨੇ ਸਕੂਲ 'ਚ ਦਾਖ਼ਲ ਹੋ ਕੇ ਵਿਦਿਆਰਥੀਆਂ 'ਤੇ ਪਾਗਲਾਂ ਵਾਂਗੂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਕਾਤਿਲਾਨਾ ਹਮਲੇ ਵਿਚ 9 ਵਿਦਿਆਰਥੀਆਂ ਅਤੇ ਇਕ ਅਧਿਆਪਕ ਦੀ ਮੌਤ ਹੋ ਗਈ। ਦੋਸ਼ੀ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।