ਪਾਕਿਸਤਾਨ ਨੇ ਮੁੜ ਕੀਤੀ ਗੋਲਾਬਾਰੀ
Published : Jan 20, 2018, 10:15 pm IST
Updated : Jan 20, 2018, 4:45 pm IST
SHARE ARTICLE

 ਪੰਜਾਬ ਦੇ ਫ਼ੌਜੀ ਸਮੇਤ ਤਿੰਨ ਦੀ ਮੌਤ ਤਿੰਨ ਦਿਨ ਲਈ ਸਕੂਲ ਬੰਦ
ਜੰਮੂ, 20 ਜਨਵਰੀ: ਪਾਕਿਸਤਾਨ ਨੇ ਅੱਜ ਲਗਾਤਾਰ ਤੀਜੇ ਦਿਨ ਸਰਹੱਦ 'ਤੇ ਗੋਲੀਬਾਰੀ ਕੀਤੀ ਜਿਸ ਕਾਰਨ ਫ਼ੌਜ ਦੇ ਇਕ ਜਵਾਨ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖ਼ਮੀ ਹੋ ਗਏ। ਪਿਛਲੇ ਦੋ ਦਿਨਾਂ ਤੋਂ ਹੁਣ ਤਕ ਯੁਧਬੰਦੀ ਦੀ ਉਲੰਘਣਾ ਕਰ ਕੇ ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ ਵਿਚ ਚਾਰ ਫ਼ੌਜੀ ਜਵਾਨਾਂ ਸਮੇਤ 10 ਜਣਿਆਂ ਦੀ ਮੌਤ ਹੋ ਚੁੱਕੀ ਹੈ ਅਤੇ 50 ਜਣੇ ਜ਼ਖ਼ਮੀ ਹੋ ਗਏ ਹਨ। ਪਾਕਿਸਤਾਨ ਨੇ ਅੱਜ ਪੁਣਛ ਜ਼ਿਲ੍ਹੇ ਦੇ ਕ੍ਰਿਸ਼ਨਾ ਘਾਟੀ ਖੇਤਰ ਵਿਚ ਗੋਲੀਬਾਰੀ ਕੀਤੀ ਜਿਸ ਵਿਚ ਭਾਰਤੀ ਜਵਾਨ ਦੀ ਮੌਤ ਹੋ ਗਈ। ਮਾਰਿਆ ਗਿਆ ਫ਼ੌਜੀ 23 ਸਾਲਾ ਮਨਦੀਪ ਸਿੰਘ ਪੰਜਾਬ ਵਿਚ ਸੰਗਰੂਰ ਦੇ ਆਲਮਪੁਰ ਪਿੰਡ ਦਾ ਰਹਿਣ ਵਾਲਾ ਹੈ। ਫ਼ੌਜ ਦੇ ਬੁਲਾਰੇ ਨੇ ਕਿਹਾ ਕਿ ਪਾਕਿਸਤਾਨ ਵਲੋਂ ਕੀਤੀ ਗਈ ਗੋਲੀਬਾਰੀ ਦਾ ਭਾਰਤੀ ਜਵਾਨਾਂ ਨੇ ਵੀ ਜਵਾਬ ਦਿਤਾ। ਗੋਲੀਬੰਦੀ ਦੀ ਲਗਾਤਾਰ ਉਲੰਘਣਾ ਤੋਂ ਖ਼ੌਫ਼ਜ਼ਦਾ 10 ਹਜ਼ਾਰ ਲੋਕਾਂ ਨੂੰ ਸਰਹੱਦੀ ਇਲਾਕਿਆਂ ਨੇੜੇ ਅਪਣੀ ਰਿਹਾਇਸ਼ ਨੂੰ ਛੱਡਣ ਲਈ ਮਜਬੂਰ ਹੋਣਾ ਪਿਆ ਹੈ। ਅਥਾਰਟੀਆਂ ਨੇ ਖ਼ਤਰੇ ਦੀ ਘੰਟੀ ਵਜਾਉਂਦਿਆਂ ਲੋਕਾਂ ਨੂੰ ਇਥੋਂ ਜਾਣ ਲਈ ਕਿਹਾ ਸੀ। ਕੋਮਾਂਤਰੀ ਸਰਹੱਦ ਅਤੇ ਕੰਟਰੋਲ ਰੇਖਾ ਨੇੜੇ ਚਲਦੇ 300 ਸਕੂਲਾਂ ਨੂੰ ਵੀ ਅਗਲੇ ਤਿੰਨ ਦਿਨਾਂ ਲਈ ਬੰਦ ਕਰ ਦਿਤਾ ਗਿਆ ਹੈ।  ਅਧਿਕਾਰੀਆਂ ਨੇ ਕਿਹਾ ਕਿ ਅੱਜ ਪਾਕਿਸਤਾਨ ਦੀ ਗੋਲੀਬਾਰੀ ਵਿਚ ਕਪੂਰ ਆਰ.ਐਸ. ਪੁਰਾ ਦੇ ਰਹਿਣ ਵਾਲੇ 17 ਸਾਲਾ ਗੌਰਾ ਰਾਮ ਅਤੇ ਅਬਦੁਲੀਆਂ ਦੇ ਰਹਿਣ ਵਾਲੇ 45 ਸਾਲਾ ਗੌਰ ਸਿੰਘ ਹਲਾਕ ਹੋ ਗਿਆ। ਕਲ ਦੋ ਆਮ ਨਾਗਰਿਕ ਅਤੇ ਦੋ ਫ਼ੌਜੀ ਸਰਹੱਦ ਪਾਰ ਤੋਂ ਗੋਲੀਬਾਰੀ 'ਚ ਮਾਰੇ ਗਏ ਸਨ।


ਉਧਰ ਜੰਮੂ-ਕਸ਼ਮੀਰ ਸਰਕਾਰ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਸ਼ਾਂਤੀ ਪ੍ਰਕਿਰਿਆ ਬਹਾਲ ਕਰਨ ਅਤੇ ਸਰਹੱਦ 'ਤੇ ਸੰਘਰਸ਼ ਖ਼ਤਮ ਕਰਨ ਦੀ ਪੈਰਵੀ ਕਰਦਿਆਂ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਦੁਸ਼ਮਣੀ ਦਾ ਸਿੱਧਾ ਅਸਰ ਸੂਬੇ ਦੇ ਲੋਕਾਂ 'ਤੇ ਪੈ ਰਿਹਾ ਹੈ। ਸੂਬੇ ਦੇ ਸਿਹਤ ਅਤੇ ਮੈਡੀਕਲ ਸਿਖਿਆ ਮੰਤਰੀ ਬਾਲੀ ਭਗਤ ਨੇ ਕਿਹਾ ਕਿ ਸਿਹਤ ਵਿਭਾਗ ਨੇ ਸਥਿਤੀ ਨਾਲ ਨਜਿੱਠਣ ਲਈ ਵੱਡੇ ਪੱਧਰ 'ਤੇ ਪ੍ਰਬੰਧ ਕੀਤੇ ਹਨ। ਸਾਰੀਆਂ ਸਿਹਤ ਸੰਸਥਾਵਾਂ 'ਚ ਪੂਰੇ ਸਮੇਂ ਢੁਕਵੀਂ ਗਿਣਤੀ 'ਚ ਮਾਹਰ ਮੁਹਈਆ ਕਰਵਾਏ ਗਏ ਹਨ। ਦੂਜੇ ਪਾਸੇ ਵਿਧਾਨ ਸਭਾ 'ਚ ਸੂਬਾ ਸਰਕਾਰ 'ਤੇ ਪਾਕਿਸਤਾਨ ਦੀ ਗੋਲੀਬੰਦੀ ਵਿਚਕਾਰ ਅਪਣੇ ਨਾਗਰਿਕਾਂ ਦੀ ਰਾਖੀ ਕਰਨ 'ਚ ਕਥਿਤ ਤੌਰ 'ਤੇ ਅਸਫ਼ਲ ਰਹਿਣ ਦਾ ਦੋਸ਼ ਲਾਉਂਦਿਆਂ ਅੱਜ ਵਿਰੋਧੀ ਪਾਰਟੀ ਨੈਸ਼ਨਲ ਕਾਨਫ਼ਰੰਸ ਅਤੇ ਕਾਂਗਰਸ ਦੇ ਵਿਧਾਇਕਾਂ ਨੇ ਕਾਰਵਾਈ ਦਾ ਬਾਈਕਾਟ ਕੀਤਾ। ਭਾਜਪਾ ਦੀ ਸੂਬਾ ਇਕਾਈ ਦੇ ਪ੍ਰਧਾਨ ਸਤ ਸ਼ਰਮਾ ਦੀ ਅਗਵਾਈ 'ਚ ਭਾਜਪਾ ਦੇ ਵਿਧਾਇਕ ਨੇ ਪਾਕਿਸਤਾਨ ਵਿਰੁਧ ਨਾਹਰੇ ਲਾਏ। (ਪੀ.ਟੀ.ਆਈ.)

SHARE ARTICLE
Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement