
'ਕਸ਼ਮੀਰ ਮਾਮਲੇ ਦਾ ਹੱਲ ਛੇਤੀ ਹੋਵੇ'
ਸੰਯੁਕਤ ਰਾਸ਼ਟਰ, 21 ਮਈ, ਸੰਯੁਕਤ ਰਾਸ਼ਟਰ 'ਚ ਪਾਕਿਸਤਾਨ ਦੀ ਸਥਾਈ ਪ੍ਰਤੀਨਿਧ ਮਲੀਹਾ ਲੋਧੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐਨ.ਐਸ.ਸੀ.) ਦੇ ਪ੍ਰਸਤਾਵਾਂ ਅਨੁਸਾਰ ਫ਼ਲਸਤੀਨ ਅਤੇ ਕਸ਼ਮੀਰ ਵਿਵਾਦ ਨੂੰ ਛੇਤੀ ਹੱਲ ਕਰਨ ਦੀ ਲੋੜ ਹੈ। ਨਿਆਂ ਤੋਂ ਬਗੈਰ ਸ਼ਾਂਤੀ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਯੂ.ਐਨ.ਐਸ.ਸੀ. ਨੂੰ ਕਸ਼ਮੀਰ 'ਚ ਅਪਣੇ ਪ੍ਰਸਤਾਵਾਂ ਨੂੰ ਲਾਗੂ ਕਰਨ 'ਚ ਨਿਸ਼ਚਿਤ ਰੂਪ ਨਾਲ ਚੋਣਵਾਂ ਰਵੱਈਆ ਖ਼ਤਮ ਕਰਨਾ ਚਾਹੀਦਾ ਹੈ।
UNSCਸੰਯੁਕਤ ਰਾਸ਼ਟਰ 'ਚ ਮਲੀਹਾ ਲੋਧੀ ਨੇ ਬੀਤੇ ਹਫ਼ਤੇ 'ਅੰਤਰ ਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਬਣਾਈ ਰੱਖਣ ਬਾਰੇ ਅੰਤਰ ਰਾਸ਼ਟਰੀ ਕਾਨੂੰਨ ਦਾ ਸਮਰਥਨ' ਮੁੱਦੇ ਉਤੇ ਆਯੋਜਿਤ ਸੁਰੱਖਿਆ ਪ੍ਰੀਸ਼ਦ ਦੀ ਚਰਚਾ ਦੌਰਾਨ ਇਹ ਟਿੱਪਣੀ ਕੀਤੀ। ਮਲੀਹਾ ਨੇ ਕਿਹਾ, ''ਪ੍ਰੀਸ਼ਦ ਨੂੰ ਅਪਣੀਆਂ ਕਾਰਵਾਈਆਂ ਵਿਚ ਹੋਰ ਜ਼ਿਆਦਾ ਮਜ਼ਬੂਤੀ ਅਤੇ ਪੱਖਪਾਤ ਰਹਿਤ ਹੋਣ ਦੀ ਲੋੜ ਹੈ।
ਪ੍ਰਸਤਾਵਾਂ ਅਤੇ ਫ਼ੈਸਲਿਆਂ ਨੂੰ ਖਾਸ ਕਰ ਕੇ ਲੰਮੇ ਸਮੇਂ ਤੋਂ ਚੱਲ ਰਹੇ ਵਿਵਾਦਾਂ ਵਿਚ ਅਪਣੇ ਪ੍ਰਸਤਾਵਾਂ ਨੂੰ ਲਾਗੂ ਕਰਨ ਵਿਚ ਚੋਣਵਾਂ ਰਵੱਈਆ ਨਿਸ਼ਚਿਤ ਤੌਰ 'ਤੇ ਖ਼ਤਮ ਕੀਤਾ ਜਾਣਾ ਚਾਹੀਦਾ ਹੈ। ਆਖਰਕਾਰ ਨਿਆਂ ਦੇ ਬਗੈਰ ਸ਼ਾਂਤੀ ਨਹੀਂ ਮਿਲ ਸਕਦੀ।''