
ਮਸ਼ਹੂਰ ਬਾਲੀਵੁੱਡ ਅਦਾਕਾਰ ਸੰਜੇ ਖਾਨ ਦੀ ਬੇਟੀ ਫਰਾਹ ਅਲੀ ਖਾਨ ਨੇ ਟਵਿਟਰ ਦੇ ਜ਼ਰੀਏ ਭਾਜਪਾ ‘ਤੇ ਹਮਲਾ ਬੋਲਿਆ ਹੈ।
ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਵੋਟਾਂ ਦੀ ਗਿਣਤੀ ਦੇ ਰੁਝਾਨਾਂ ਵਿਚ ਐਨਡੀਏ ਨੇ ਬਹੁਮਤ ਦੇ ਅੰਕੜਿਆਂ ਨੂੰ ਪਾਰ ਕਰ ਲਿਆ ਹੈ। ਇਹਨਾਂ ਨਤੀਜਿਆਂ ‘ਤੇ ਬਾਲੀਵੁੱਡ ਐਕਟਰ ਵੀ ਅਪਣੀ ਪ੍ਰਤੀਕਿਰਿਆ ਲਗਾਤਾਰ ਦੇ ਰਹੇ ਹਨ। ਮਸ਼ਹੂਰ ਬਾਲੀਵੁੱਡ ਅਦਾਕਾਰ ਸੰਜੇ ਖਾਨ ਦੀ ਬੇਟੀ ਫਰਾਹ ਅਲੀ ਖਾਨ ਨੇ ਟਵਿਟਰ ਦੇ ਜ਼ਰੀਏ ਭਾਜਪਾ ‘ਤੇ ਹਮਲਾ ਬੋਲਿਆ ਹੈ। ਫਰਾਹ ਅਲੀ ਖਾਨ ਸੋਸ਼ਲ ਮੀਡੀਆ ‘ਤੇ ਅਪਣੇ ਬਿਆਨਾਂ ਨੂੰ ਲੈ ਕੇ ਚਰਚਾ ਵਿਚ ਰਹਿੰਦੀ ਹੈ। ਚੋਣ ਨਤੀਜਿਆਂ ਦੇ ਦਿਨ ਵੀ ਫਰਾਹ ਖਾਨ ਨੇ ਭਾਜਪਾ ‘ਤੇ ਨਿਸ਼ਾਨਾ ਲਗਾਉਂਦੇ ਹੋਏ ਟਵੀਟ ਕੀਤਾ ਹੈ।
Cant say I will be happy if NDA wins but if so I will respect the decision of the voters. Will only hope that the BJP agenda of Hatred towards Muslims & Dalits moves to “Progress for ALL India”. If anyone expecting me to be diplomatic, I can’t be that’s why I’m not in politics ?
— Farah Khan (@FarahKhanAli) May 23, 2019
ਫਰਾਹ ਖਾਨ ਨੇ ਚੋਣ ਨਤੀਜਿਆਂ ਨੂੰ ਲੈ ਕੇ ਕਿਹਾ ਹੈ ‘ਮੈਂ ਨਹੀਂ ਕਹਿ ਸਕਦੀ ਕਿ ਐਨਡੀਏ ਦੇ ਜਿੱਤਣ ਨਾਲ ਮੈਨੂੰ ਖੁਸ਼ੀ ਹੋਵੇਗੀ ਜਾਂ ਨਹੀਂ, ਪਰ ਮੈਂ ਵੋਟਰਾਂ ਦੇ ਫੈਸਲੇ ਦਾ ਆਦਰ ਕਰਾਂਗੀ’। ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਭਾਜਪਾ ਅਪਣੇ ਦਲਿਤ ਅਤੇ ਮੁਸਲਿਮ ਵਿਰੋਧੀ ਏਜੰਡੇ ਨੂੰ ਪਿੱਛੇ ਛੱਡ ਸਭ ਦੇ ਵਿਕਾਸ ਵੱਲ ਰੁਖ ਕਰੇਗੀ। ਸੋਸ਼ਲ ਮੀਡੀਆ ‘ਤੇ ਹਮੇਸ਼ਾਂ ਐਕਟਿਵ ਰਹਿਣ ਵਾਲੀ ਫਰਾਹ ਅਲੀ ਖਾਨ ਚੋਣ ਰੁਝਾਨਾਂ ਨੂੰ ਲੈ ਕੇ ਲਗਾਤਾਰ ਟਵੀਟ ਕਰ ਰਹੀ ਹੈ।
The next 5 years India will either Progress or Regret & Repent. Only time will tell. Till then always stand by the truth, help another, lift the less fortunate up & voice your views against hatred, violence and divide .To be a good soul far more impt than to be an impt person ?
— Farah Khan (@FarahKhanAli) May 23, 2019
ਉਹਨਾਂ ਨੇ ਇਕ ਹੋਰ ਟਵੀਟ ਦੇ ਜ਼ਰੀਏ ਚਿਤਾਵਨੀ ਦਿੱਤੀ ਹੈ। ਉਹਨਾਂ ਕਿਹਾ ਕਿ ਅਗਲੇ ਪੰਜ ਸਾਲਾਂ ਵਿਚ ਜਾਂ ਤਾਂ ਭਾਰਤ ਅੱਗੇ ਵਧੇਗਾ ਜਾਂ ਫਿਰ ਪਛਤਾਵੇਗਾ। ਇਹ ਤਾਂ ਸਿਰਫ ਸਮਾਂ ਹੀ ਦੱਸੇਗਾ। ਉਹਨਾਂ ਨੇ ਸਾਰਿਆਂ ਨੂੰ ਇਕ ਦੂਜੇ ਦੀ ਮਦਦ ਕਰਨ ਲਈ ਵੀ ਕਿਹਾ। ਫਰਾਹ ਅਲੀ ਖਾਨ ਸਿਆਸਤ ‘ਤੇ ਅਕਸਰ ਟਵੀਟ ਕਰਦੀ ਰਹਿੰਦੀ ਹੈ ਅਤੇ ਅਪਣੇ ਵਿਚਾਰਾਂ ਨੂੰ ਸਾਹਮਣੇ ਰੱਖਦੀ ਰਹਿੰਦੀ ਹੈ। ਅਜਿਹੇ ਵਿਚ ਉਹਨਾਂ ਨੇ ਚੋਣ ਨਤੀਜਿਆਂ ਦੇ ਦਿਨ ਵੀ ਭਾਜਪਾ ‘ਤੇ ਤਿੱਖੇ ਹਮਲੇ ਕੀਤਾ ਹਨ ਅਤੇ ਭਾਜਪਾ ਨੂੰ ਲੋਕਾਂ ਵਿਚ ਨਫਰਤ ਦੀ ਸਿਆਸਤ ਦੀ ਜਗ੍ਹਾ ਦੇਸ਼ ਦੇ ਵਿਕਾਸ ਦੀ ਸਲਾਹ ਦਿੱਤੀ ਹੈ।