
ਅਮੇਠੀ ਲੋਕ ਸਭਾ ਸੀਟ ਤੋਂ ਸਮਰਿਤੀ ਈਰਾਨੀ 11000 ਵੋਟਾਂ ਨਾਲ ਅੱਗੇ ਚਲ ਰਹੀ ਹੈ।
ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਨਤੀਜੇ ਲਗਾਤਾਰ ਜਾਰੀ ਹਨ ਜਿਸ ਵਿਚ ਭਾਜਪਾ ਬਹੁਮਤ ਨਾਲ ਜਿੱਤਦੀ ਦਿਸ ਰਹੀ ਹੈ। ਹਮੇਸ਼ਾ ਤੋਂ ਹੀ ਪੂਰੇ ਭਾਰਤ ਦੀ ਨਜ਼ਰ ਕਾਂਗਰਸ ਦੇ ਗੜ੍ਹ ਅਮੇਠੀ ਸੀਟ ਤੇ ਰਹੀ ਹੈ ਅਤੇ ਇਸ ਵਾਰ ਬਹੁਤ ਵੱਡੇ ਫਰਕ ਨਾਲ ਇਹ ਸੀਟ ਕਾਂਗਰਸ ਦੇ ਹੱਥੋਂ ਜਾਂਦੀ ਨਜ਼ਰ ਆ ਰਹੀ ਹੈ। ਇਸ ਵਾਰ ਅਮੇਠੀ ਤੋਂ ਜਿੱਤ ਦਾ ਕਾਂਗਰਸ ਦਾ ਰਿਕਾਰਡ ਟੁੱਟ ਸਕਦਾ ਹੈ। ਅਮੇਠੀ ਲੋਕ ਸਭਾ ਸੀਟ ਦਾ ਇਹ ਰਿਕਾਰਡ ਰਿਹਾ ਹੈ ਕਿ ਇੱਥੋਂ ਹਮੇਸ਼ਾ ਕਾਂਗਰਸ ਦੀ ਜਿੱਤ ਹੁੰਦੀ ਹੈ।
Voting
ਇਸ ਨੂੰ ਕੋਈ ਹੋਰ ਹਾਸਲ ਨਹੀਂ ਕਰ ਸਕਦਾ ਪਰ ਇਸ ਵਾਰ ਇਸ ਦਾ ਗੇੜ ਉਲਟਾ ਹੁੰਦਾ ਨਜ਼ਰ ਆ ਰਿਹਾ ਹੈ। ਅਮੇਠੀ ਤੋਂ ਸਮਰਿਤੀ ਈਰਾਨੀ ਰਾਹੁਲ ਗਾਂਧੀ ਤੋਂ ਲਗਭਗ 24000 ਵੋਟਾਂ ਨਾਲ ਅੱਗੇ ਚਲ ਰਹੀ ਹੈ। ਦਸ ਦਈਏ ਕਿ ਅਮੇਠੀ ਲੋਕ ਸਭਾ ਸੀਟ ਤੋਂ ਕਾਂਗਰਸ ਦਾ ਅਤੀਤ ਸੁਨਿਹਰਾ ਰਿਹਾ ਹੈ। 1967 ਤੋਂ ਕਾਂਗਰਸ ਦਾ ਹੀ ਇਸ ਸੀਟ ’ਤੇ ਕਬਜ਼ਾ ਰਿਹਾ ਹੈ ਜਦੋਂ ਕਾਂਗਰਸ ਦੇ ਵਿਦਿਆਧਰ ਵਾਜਪੇਈ ਨੇ ਅਮੇਠੀ ਵਿਚ ਪਾਰਟੀ ਦੀ ਜਿੱਤ ਦੀ ਨੀਂਹ ਰੱਖੀ ਸੀ।
Samriti Irani
1967-71 ਅਤੇ 1971-77 ਤਕ ਵਿਦਿਆਧਰ ਵਾਜਪੇਈ ਅਮੇਠੀ ਦੇ ਸਾਂਸਦ ਬਣੇ ਰਹੇ। 1977-80 ਤਕ ਜਨਤਾ ਪਾਰਟੀ ਦੇ ਰਵਿੰਦਰ ਪ੍ਰਤਾਪ ਸਿੰਘ ਅਮੇਠੀ ਦੇ ਸਾਂਸਦ ਬਣੇ ਰਹੇ। ਅਮੇਠੀ ਦੀ ਵਾਗਡੋਰ ਅਸਲੀ ਰੂਪ ਤੋਂ ਗਾਂਧੀ ਪਰਵਾਰ ਦੇ ਹੱਥ ਵਿਚ ਆਈ ਜਦੋਂ 1980 ਵਿਚ ਸੰਜੇ ਗਾਂਧੀ ਕਾਂਗਰਸ ਵੱਲੋਂ ਸਾਂਸਦ ਚੁਣੇ ਗਏ ਪਰ ਸੰਜੇ ਗਾਂਧੀ ਦੀ ਜਹਾਜ਼ ਦੁਰਘਟਨਾ ਵਿਚ ਮੌਤ ਤੋਂ ਬਾਅਦ ਇਹ ਜ਼ਿੰਮੇਵਾਰੀ ਗਾਂਧੀ ਪਰਵਾਰ ਦੇ ਹੀ ਰਾਜੀਵ ਗਾਂਧੀ ਨੂੰ ਦਿੱਤੀ ਗਈ।
Rahul Gandhi
ਰਾਜੀਵ ਗਾਂਧੀ 1981 ਤੋਂ 1991 ਤਕ ਅਮੇਠੀ ਸੀਟ ਦੇ ਸਾਂਸਦ ਬਣੇ ਰਹੇ। ਬੰਬ ਧਮਾਕੇ ਵਿਚ ਰਾਜੀਵ ਗਾਂਧੀ ਦੀ ਮੌਤ ਤੋਂ ਬਾਅਦ ਇਹ ਜ਼ਿੰਮੇਵਾਰੀ ਕਾਂਗਰਸ ਦੇ ਸਤੀਸ਼ ਸ਼ਰਮਾ ਨੂੰ ਸੌਂਪੀ ਗਈ। ਸਤੀਸ਼ ਸ਼ਰਮਾ ਨੇ ਅਮੇਠੀ ਸੀਟ ਦੀ ਵਾਗਡੋਰ 1991 ਤੋ 1998 ਤਕ ਸੰਭਾਲੀ ਅਤੇ 1998 ਵਿਚ ਭਾਜਪਾ ਦੇ ਸੰਜੇ ਸਿਨਹਾ ਨੇ ਸਤੀਸ਼ ਗਾਂਧੀ ਦੀ ਪਤਨੀ ਸੋਨੀਆਂ ਗਾਂਧੀ ਨੇ ਸੰਜੇ ਸਿਨਹਾ ਨੂੰ ਚੋਣਾਂ ਵਿਚ ਹਰਾਇਆ ਅਤੇ 1999-2004 ਤਕ ਅਮੇਠੀ ਦੀ ਸਾਂਸਦ ਬਣੀ ਰਹੀ।
ਇਸ ਤੋਂ ਬਾਅਦ 2004 ਤੋਂ ਹੁਣ ਤਕ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਮੇਠੀ ਦੇ ਸਾਂਸਦ ਬਣੇ ਹੋਏ ਹਨ। ਕੁਲ ਮਿਲਾ ਕੇ ਹੁਣ ਤਕ ਕਾਂਗਰਸ ਦਾ ਕੋਈ ਵੀ ਆਗੂ ਅਮੇਠੀ ਤੋਂ ਨਹੀਂ ਹਾਰਿਆ ਅਤੇ ਹੁਣ ਜੇਕਰ ਰਾਹੁਲ ਗਾਂਧੀ ਅਪਣੇ ਗੜ੍ਹ ਤੋਂ ਹਾਰਦੇ ਹਨ ਤਾਂ ਇਹ ਗਾਂਧੀ ਪਰਵਾਰ ਦੇ ਪਹਿਲੇ ਮੈਂਬਰ ਹੋਣਗੇ ਜਿਹਨਾਂ ਨੇ ਅਮੇਠੀ ਤੋਂ ਲੋਕ ਸਭਾ ਚੋਣਾਂ ਹਾਰੀਆਂ ਹੋਣਗੀਆਂ। ਦਸ ਦਈਏ ਕਿ ਜਦੋਂ ਰਾਜੀਵ ਗਾਂਧੀ ਦਾ ਮੁਕਾਬਲਾ ਕਰਨ ਲਈ ਮੇਨਕਾ ਗਾਂਧੀ ਮੈਦਾਨ ਵਿਚ ਉਤਰੀ ਸੀ ਤਾਂ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।