
ਦਿੱਲੀ ਪੁਲਿਸ ਨੇ ਡਿਊਟੀ ਦੌਰਾਨ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਵਾਲੇ ਮੁਲਾਜ਼ਮਾਂ ਨੂੰ ਦਿਤੀ ਜਾਣ ਵਾਲੀ ਰਕਮ ਇਕ ਲੱਖ ਰੁਪਏ ਤੋਂ ਘਟਾ ਕੇ
ਨਵੀਂ ਦਿੱਲੀ : ਦਿੱਲੀ ਪੁਲਿਸ ਨੇ ਡਿਊਟੀ ਦੌਰਾਨ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਵਾਲੇ ਮੁਲਾਜ਼ਮਾਂ ਨੂੰ ਦਿਤੀ ਜਾਣ ਵਾਲੀ ਰਕਮ ਇਕ ਲੱਖ ਰੁਪਏ ਤੋਂ ਘਟਾ ਕੇ 10,000 ਰੁਪਏ ਕਰ ਦਿਤੀ ਹੈ ਕਿਉਂਕਿ ਪੁਲਿਸ ਬਲ 'ਚ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਗਏ ਹਨ। ਅਧਿਕਾਰੀਆਂ ਨੇ ਦਸਿਆ ਕਿ ਹੁਣ ਤਕ 250 ਪੁਲਿਸ ਮੁਲਾਜ਼ਮ ਕੋਰੋਨਾ ਵਾਇਰਸ ਪੀੜਤ ਹੋ ਚੁੱਕੇ ਹਨ।
File Photo
ਅਧਿਕਾਰੀਆਂ ਨੇ ਦਸਿਆ ਕਿ ਅਪ੍ਰੈਲ 'ਚ 25-30 ਪੁਲਿਸ ਮੁਲਾਜ਼ਮ ਪੀੜਤ ਹੋਏ ਸਨ। ਇਸ ਤੋਂ ਬਾਅਦ ਦਿੱਲੀ ਪੁਲਿਸ ਨੇ ਦਿੱਲੀ ਭਲਾਈ ਸੁਸਾਇਟੀ ਤੋਂ ਮੁਲਾਜ਼ਮਾਂ ਨੂੰ ਇਕ-ਇਕ ਲੱਖ ਰੁਪਏ ਦੇਣ ਦਾ ਫ਼ੈਸਲਾ ਕੀਤਾ ਸੀ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਹਰ ਪੁਲਿਸ ਵਾਲੇ ਨੂੰ ਬਰਾਬਰ ਅਤੇ ਛੇਤੀ ਸਹਾਇਤਾ ਦੇਣ ਲਈ ਦਿਤੀ ਜਾਣ ਵਾਲੀ ਰਕਮ ਨੂੰ ਘਟਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
Delhi Police
ਉਨ੍ਹਾਂ ਕਿਹਾ ਕਿ ਪੁਲਿਸ ਵਾਲਿਆਂ ਦਾ ਇਲਾਜ ਸਰਕਾਰੀ ਹਸਪਤਾਲ 'ਚ ਹੋਇਆ ਹੈ ਅਤੇ ਵਿਭਾਗ ਦਵਾਈ ਅਤੇ ਉਨ੍ਹਾਂ ਦੇ ਇਲਾਜ 'ਚ ਮਦਦ ਕਰ ਰਿਹਾ ਹੈ। ਅਪਣੀ ਜਾਨ ਗੁਆਉਣ ਵਾਲੇ ਇਕ ਪੁਲਿਸ ਅਧਿਕਾਰੀ ਦੇ ਪ੍ਰਵਾਰ ਨੂੰ 7 ਲੱਖ ਦੀ ਬਜਾਏ 10 ਲੱਖ ਰੁਪਏ ਦਿਤੇ ਗਏ ਹਨ।