
ਭਾਰਤੀ ਨੇਵੀ ਦੀ ਦੱਖਣੀ ਕਮਾਨ ਨੇ ਇਕਰੂਪਤਾ ਦੇ ਟੀਚੇ ਨਾਲ ਅਪਣੇ ਜਵਾਨਾਂ ਨੂੰ ਵਰਦੀ ਦੇ ਰੰਗ ਦਾ ਹੀ ਮਾਸਕ ਪਾਉਣ ਦਾ ਨਿਰਦੇਸ਼ ਦਿਤਾ ਹੈ।
ਨਵੀਂ ਦਿੱਲੀ : ਭਾਰਤੀ ਨੇਵੀ ਦੀ ਦੱਖਣੀ ਕਮਾਨ ਨੇ ਇਕਰੂਪਤਾ ਦੇ ਟੀਚੇ ਨਾਲ ਅਪਣੇ ਜਵਾਨਾਂ ਨੂੰ ਵਰਦੀ ਦੇ ਰੰਗ ਦਾ ਹੀ ਮਾਸਕ ਪਾਉਣ ਦਾ ਨਿਰਦੇਸ਼ ਦਿਤਾ ਹੈ। ਇਸ ਤੋਂ ਇਲਾਵਾ ਮਾਸਕ ਨਾ ਪਾਉਣ 'ਤੇ ਪਹਿਲੀ ਵਾਰ 200 ਤੇ ਦੂਜੀ ਵਾਰ 'ਚ ਦੋ ਹਜ਼ਾਰ ਰੁਪਏ ਦੇ ਜੁਰਮਾਨੇ ਦਾ ਵੀ ਵਿਵਸਥਾ ਕੀਤੀ ਗਈ ਹੈ।
File photo
ਨੇਵੀ ਦੇ ਇਕ ਅਧਿਕਾਰੀ ਨੇ ਦਸਿਆ ਕਿ ਕੋਚੀ ਸਥਿਤ ਕਮਾਨ ਦੇ ਜਵਾਨਾਂ ਨੂੰ ਨਿਰਦੇਸ਼ ਦਿਤਾ ਗਿਆ ਹੈ ਕਿ ਸਫ਼ੈਦ ਵਰਦੀ ਨਾਲ ਇਸੇ ਰੰਗ ਦਾ ਮਾਸਕ ਪਾਉਣ ਤੇ ਦੂਜੀ ਗ਼ੈਰ-ਰਸਮੀ ਵਰਦੀ ਨਾਲ ਨੇਵੀ ਬਲਿਊ ਜਾਂ ਕਾਲੇ ਰੰਗ ਦਾ ਮਾਸਕ ਪਾਉ। ਖਾਕੀ ਵਰਦੀ ਪਾਉਣ ਵਾਲੇ ਡਿਫ਼ੈਂਸ ਸਕਿਊਰਿਟੀ ਕੋਰ ਤੇ ਫ਼ਾਇਰ ਬ੍ਰਿਗੇਡ ਸਰਵਿਸ ਦੇ ਮੁਲਾਜ਼ਮ ਨੂੰ ਖਾਦੀ ਰੰਗ ਦਾ ਦੀ ਮਾਸਕ ਪਾਉਣ ਨੂੰ ਕਿਹਾ ਗਿਆ ਹੈ।
Mask
ਅਧਿਕਾਰੀ ਨੇ ਦਸਿਆ ਕਿ ਹਾਲੇ ਤਕ ਜਵਾਨ ਵੱਖ-ਵੱਖ ਰੰਗ ਦੇ ਮਾਸਕ ਪਾ ਰਹੇ ਸਨ ਜੋ ਉਨ੍ਹਾਂ ਦੀ ਵਰਦੀ ਨਾਲ ਸਹੀ ਨਹੀਂ ਲੱਗ ਰਹੇ ਸਨ। ਸੂਤਰਾਂ ਅਨੁਸਾਰ, ਕੋਚੀ 'ਚ ਗਰਮੀ ਨੂੰ ਦੇਖਦਿਆਂ ਸੂਤੀ ਮਾਸਕ ਲਾਜ਼ਮੀ ਕਰ ਦਿਤਾ ਗਿਆ ਹੈ। ਨੇਵੀ ਵਾਈਵਸ ਵੈਲਫ਼ੇਅਰ ਐਸੋਸੀਏਸ਼ਨ ਵਲੋਂ ਵੱਡੀ ਗਿਣਤੀ 'ਚ ਸੂਤੀ ਮਾਸਕ ਬਣਾਏ ਗਏ ਹਨ। ਹੋਰ ਲੋਕ ਵੀ ਬਹੁਤ ਘੱਟ ਕੀਮਤ 'ਤੇ ਅਜਿਹੇ ਮਾਸਕ ਉਪਲਬਧ ਕਰਵਾ ਰਹੇ ਹਨ।