ਮੁਫ਼ਤੀ ਸਬਜ਼ੀ ਦੇਣ ਤੋਂ ਇਨਕਾਰ ਕਰਨ 'ਤੇ ਪੁਲਿਸ ਮੁਲਾਜ਼ਮਾਂ ਨੇ ਨਾਬਾਲਗ ਨੂੰ ਭੇਜਿਆ ਜੇਲ੍ਹ
Published : Jun 23, 2018, 10:44 am IST
Updated : Jun 23, 2018, 10:44 am IST
SHARE ARTICLE
 Minor boy
Minor boy

ਬਿਹਾਰ ਦੀ ਰਾਜਧਾਨੀ ਪਟਨਾ ਵਿਚ ਇਕ ਨਾਬਾਲਗ ਲੜਕੇ ਨੇ ਪੁਲਿਸ ਵਾਲੇ ਨੂੰ ਮੁਫ਼ਤ ਵਿਚ ਸਬਜ਼ੀ ਨਹੀਂ ਦਿਤੀ ਤਾਂ ਉਸ ਨੂੰ ਝੂਠੇ ਦੋਸ਼...

ਪਟਨਾ : ਬਿਹਾਰ ਦੀ ਰਾਜਧਾਨੀ ਪਟਨਾ ਵਿਚ ਇਕ ਨਾਬਾਲਗ ਲੜਕੇ ਨੇ ਪੁਲਿਸ ਵਾਲੇ ਨੂੰ ਮੁਫ਼ਤ ਵਿਚ ਸਬਜ਼ੀ ਨਹੀਂ ਦਿਤੀ ਤਾਂ ਉਸ ਨੂੰ ਝੂਠੇ ਦੋਸ਼ ਵਿਚ ਜੇਲ੍ਹ ਭੇਜ ਦਿਤਾ। ਦੋਸ਼ ਹੈ ਕਿ ਇਸੇ ਸਾਲ ਮਾਰਚ ਵਿਚ ਪੁਲਿਸ ਮੁਲਾਜ਼ਮਾਂ ਨੂੰ ਮੁਫ਼ਤ ਵਿਚ ਸਬਜ਼ੀ ਨਾ ਦੇਣ ਦੀ ਵਜ੍ਹਾ ਨਾਲ 14 ਸਾਲ ਦੇ ਸਬਜ਼ੀ ਵੇਚਣ ਵਾਲੇ ਇਕ ਦਲਿਤ ਲੜਕੇ ਨੂੰ ਗ੍ਰਿਫ਼ਤਾਰ ਕੀਤਾ। 14 ਸਾਲ ਦਾ ਪੰਕਜ ਕੁਮਾਰ ਪਿਛਲੇ ਤਿੰਨ ਮਹੀਨੇ ਤੋਂ ਬੇਉਰ ਜੇਲ੍ਹ ਵਿਚ ਕੈਦ ਹੈ। ਇਸ ਮਾਮਲੇ ਵਿਚ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਗੰਭੀਰਤਾ ਦਿਖਾਉਂਦੇ ਹੋਏ 48 ਘੰਟੇ ਦੇ ਅੰਦਰ ਜਾਂਚ ਕਰ ਕੇ ਰਿਪੋਰਟ ਪੇਸ਼ ਕਰਨ ਦਾ ਆਦੇਸ਼ ਦਿਤਾ ਹੈ।

 Minor boysMinor boy

ਦਰਅਸਲ ਅਗਮਕੂਆਂ ਥਾਣਾ ਖੇਤਰ ਦੇ ਤਹਿਤ ਪੁਲਿਸ ਮੁਲਾਜ਼ਮਾਂ ਨੂੰ ਪੰਕਜ ਨੇ ਮੁਫ਼ਤ ਵਿਚ ਸਬਜ਼ੀ ਦੇਣ ਤੋਂ ਇਨਕਾਰ ਕਰ ਦਿਤਾ ਸੀ। ਪੰਕਜ ਦੇ ਪਿਤਾ ਸੁਖਲ ਪਾਸਵਾਨ ਦਾ ਦੋਸ਼ ਹੈ ਕਿ ਪੁਲਿਸ ਨੇ ਉਸ ਦੇ ਵਿਰੁਧ ਲੁੱਟ/ ਡਕੈਤ ਅਤੇ ਗ਼ੈਰ ਕਾਨੂੰਨੀ ਹਥਿਆਰ ਰੱਖਣ ਦਾ ਝੂਠਾ ਮਾਮਲਾ ਦਰਜ ਕਰ ਲਿਆ। ਐਫਆਈਆਰ ਵਿਚ 18 ਸਾਲਾ ਦਾ ਜ਼ਿਕਰ ਕਰਕੇ ਉਸ ਨੂੰ ਜੇਲ੍ਹ ਭੇਜ ਦਿਤਾ ਗਿਆ ਹੈ ਕਿਉਂਕਿ ਪੰਕਜ ਨੇ ਮੁਫ਼ਤ ਵਿਚ ਸਬਜ਼ੀ ਦੇਣ ਤੋਂ ਪੁਲਿਸ ਵਾਲਿਆਂ ਨੂੰ ਇਨਕਾਰ ਕਰ ਦਿਤਾ ਸੀ। ਸੁਖਲ ਪਾਸਵਾਨ ਦਾਅਵਾ ਕਰਦੇ ਹਨ ਕਿ ਪੰਕਜ ਇਕ ਨਾਬਾਲਗ ਹੈ ਅਤੇ ਉਸ ਨੂੰ ਜੇਲ੍ਹ ਭੇਜਿਆ ਗਿਆ ਹੈ।

 Minor boysMinor boy

ਜਦਕਿ ਪੁਲਿਸ ਦਾ ਦਾਅਵਾ ਹੈ ਕਿ ਪੰਕਜ ਨੂੰ ਮੋਟਰਸਾਈਕਲ ਲਿਫ਼ਟਰ ਗਿਰੋਹ ਦੇ ਮੈਂਬਰਾਂ ਨਾਲ ਫੜਿਆ ਗਿਆ ਸੀ। ਪੀੜਤ ਦੇ ਪਿਤਾ ਨੇ 20 ਮਾਰਚ ਨੂੰ ਜਦੋਂ ਅਪਣੇ ਬੇਟੇ ਦੇ ਇਸ ਕੇਸ ਦੇ ਬਾਰੇ ਵਿਚ ਸੁਣਿਆ ਤਾਂ ਮੁੱਖ ਮੰਤਰੀ, ਗਵਰਨਰ ਅਤੇ ਪੁਲਿਸ ਅਧਿਕਾਰੀਆਂ ਸਮੇਤ ਸਾਰਿਆਂ ਨੂੰ ਪੱਤਰ ਲਿਖ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਉਥੇ ਪੰਕਜ ਦਾ ਦੋਸ਼ ਹੈ ਕਿ ਉਸ 'ਤੇ ਬੁਰੀ ਤਰ੍ਹਾਂ ਹਮਲਾ ਕੀਤਾ ਗਿਆ ਸੀ ਅਤੇ ਉਸ ਨੂੰ ਇਕ ਖ਼ਾਲੀ ਕਾਗਜ਼ 'ਤੇ ਦਸਤਖ਼ਤ ਕਰਨ ਲਈ ਮਜ਼ਬੂਰ ਕੀਤਾ ਗਿਆ ਸੀ। ਪੰਕਜ ਨੇ ਇਹ ਗੱਲ ਅਪਣੇ ਪਿਤਾ ਨੂੰ ਦੱਸੀ। ਪੀੜਤ ਦੇ ਪਿਤਾ ਨੇ ਕਿਹਾ ਕਿ ਪੁਲਿਸ ਨੇ ਉਸ ਦੇ ਬੇਟੇ ਨੂੰ ਜ਼ਬਰਦਸਤੀ ਉਠਾਇਆ ਹੈ। ਕਿਸੇ ਨੇ ਮੇਰੀ ਮਦਦ ਨਹੀਂ ਕੀਤੀ ਹੈ, ਨਾਲ ਹੀ ਪੁਲਿਸ ਨੇ ਦੁਰਵਿਵਹਾਰ ਕੀਤਾ। ਉਨ੍ਹਾਂ ਦੀ ਮੰਗ ਹੈ ਕਿ ਪੁਲਿਸ ਮੁਲਾਜ਼ਮਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ। 

Location: India, Bihar, Patna

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement