ਮੱਧ ਮੈਕਸੀਕੋ 'ਚ 6 ਪੁਲਿਸ ਮੁਲਾਜ਼ਮਾਂ ਦੀ ਹਤਿਆ
Published : Jun 17, 2018, 3:43 am IST
Updated : Jun 17, 2018, 3:43 am IST
SHARE ARTICLE
Mexico Police Officers
Mexico Police Officers

ਮੈਕਸੀਕੋ ਦੇ ਪੁਬੇਲਾ ਸੂਬੇ 'ਚ 6 ਪੁਲਿਸ ਮੁਲਾਜ਼ਮਾਂ ਦੀ ਹਤਿਆ ਕਰ ਦਿਤੀ ਗਈ। ਇਥੇ ਸਰਗਰਮ ਕਈ ਗਰੋਹ ਨਸ਼ੀਲੇ ਪਦਾਰਥਾਂ ਦੀ ਤਸਕਰੀ.....

ਮੈਕਸੀਕੋ ਸਿਟੀ : ਮੈਕਸੀਕੋ ਦੇ ਪੁਬੇਲਾ ਸੂਬੇ 'ਚ 6 ਪੁਲਿਸ ਮੁਲਾਜ਼ਮਾਂ ਦੀ ਹਤਿਆ ਕਰ ਦਿਤੀ ਗਈ। ਇਥੇ ਸਰਗਰਮ ਕਈ ਗਰੋਹ ਨਸ਼ੀਲੇ ਪਦਾਰਥਾਂ ਦੀ ਤਸਕਰੀ, ਤੇਲ ਚੋਰੀ ਅਤੇ ਅਗ਼ਵਾ ਜਿਹੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਰਹਿੰਦੇ ਹਨ। ਸਥਾਨਕ ਅਧਿਕਾਰੀ ਨੇ ਦਸਿਆ ਕਿ ਪੀੜ੍ਹੜਾਂ 'ਚ ਪੰਜ ਮਰਦ ਅਤੇ ਇਕ ਔਰਤ ਸ਼ਾਮਲ ਹੈ।

ਸੁਰੱਖਿਆ ਮੰਤਰੀ ਜੀਸਸ ਮੋਰਾਲੋਂਸ ਨੇ ਦਸਿਆ ਕਿ ਪੇਂਡੂ ਇਲਾਕੇ 'ਚ ਘਟਨਾ ਵਾਲੀ ਥਾਂ ਤੋਂ ਅਧਿਕਾਰੀਆਂ ਨੂੰ ਤੇਲ ਦਾ ਇਕ ਨਾਜਾਇਜ਼ ਟੈਂਕਰ ਮਿਲਿਆ ਹੈ। ਹਥਿਆਰਾਂ ਦੇ ਨਾਲ ਦੋ ਸ਼ੱਕੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਬੇਲਾ 'ਚ ਪੁਲਿਸ ਅਤੇ ਅਪਰਾਧਕ ਗਰੋਹਾਂ ਵਿਚਕਾਰ ਅਕਸਰ ਝੜਪਾਂ ਹੁੰਦੀਆਂ ਰਹਿੰਦੀਆਂ ਹਨ। ਇਥੇ 90 ਫ਼ੀ ਸਦੀ ਹਿੰਸਕ ਘਟਨਾਵਾਂ 'ਚ ਕੋਈ ਕਾਨੂੰਨੀ ਕਾਰਵਾਈ ਨਹੀਂ ਹੁੰਦੀ। (ਪੀਟੀਆਈ)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement