
ਦਿਮਾਗ਼ੀ ਬੁਖ਼ਾਰ ਨਾਲ ਮਰਨ ਵਾਲਿਆਂ ਦੀ ਗਿਣਤੀ 129
ਨਵੀਂ ਦਿੱਲੀ: ਇੰਸੇਫੇਲਾਈਟਿਸ ਨਾਲ ਲਗਾਤਾਰ ਹੋ ਰਹੀਆਂ ਬੱਚਿਆਂ ਦੀਆਂ ਮੌਤਾਂ ਤੋਂ ਬਾਅਦ ਨੀਤੀਸ਼ ਕੁਮਾਰ ਸਰਕਾਰ ਨੇ ਸਖ਼ਤ ਕਦਮ ਉਠਾਇਆ ਹੈ। ਬਿਹਾਰ ਦੇ ਮੁਜੱਫ਼ਰਪੁਰ ਜ਼ਿਲ੍ਹੇ ਦੇ ਸ਼੍ਰੀ ਕ੍ਰਿਸ਼ਣ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਸੀਨੀਅਰ ਰੈਜ਼ੀਡੈਂਟ ਡਾਕਟਰ ਭੀਮਸੇਨ ਗੁਪਤਾ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਮੁਜੱਫ਼ਰਪੁਰ ਵਿਚ ਦਿਮਾਗ਼ੀ ਬੁਖ਼ਾਰ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 129 ਹੋ ਗਈ ਹੈ।
Doctors
ਸੀਨੀਅਰ ਰੈਜ਼ੀਡੈਂਟ ਡਾਕਟਰ ਭੀਮਸੇਨ ਗੁਪਤਾ ਨੂੰ ਸਸਪੈਂਡ ਕਰਨ ਪਿੱਛੇ ਉਹਨਾਂ ਦੇ ਕਾਰਜ ਸਥਾਨ ਤੇ ਲਾਪਰਵਾਹੀ ਵਰਤਣ ਦਾ ਕਾਰਨ ਦਸਿਆ ਗਿਆ ਹੈ। ਭੀਮਸੇਨ ਗੁਪਤਾ ਨੂੰ 19 ਜੂਨ ਨੂੰ ਐਸਕੇਐਮਸੀਐਚ ਹਸਪਤਾਲ ਵਿਚ ਤੈਨਾਤ ਕੀਤਾ ਗਿਆ ਸੀ। ਪ੍ਰਸ਼ਾਸਨ ਮੁਤਾਬਕ ਡਾਕਟਰ ਦੀ ਤੈਨਾਤੀ ਤੋਂ ਬਾਅਦ ਵੀ ਬੱਚਿਆਂ ਦੀ ਮੌਤ ਦੇ ਮਾਮਲੇ ਸਾਹਮਣੇ ਆਏ ਅਤੇ ਹਲਾਤਾਂ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ।
Muzaffarpur: Senior Resident Doctor of Sri Krishna Medical College and Hospital (SKMCH), Dr Bhimsen Kumar, has been suspended for negligence of duty. The Health Department had deployed the Patna Medical College and Hospital (PMCH) pediatrician at SKMCH on 19 June. #Bihar
— ANI (@ANI) June 23, 2019
ਕ੍ਰਿਸ਼ਣਾ ਮੈਡੀਕਲ ਕਾਲਜ ਐਂਡ ਹਸਪਤਾਲ ਪਿੱਛੇ ਸ਼ਨੀਵਾਰ ਨੂੰ ਇਨਸਾਨੀ ਪਿੰਜਰ ਮਿਲੇ ਸਨ। ਇਸ ਮਾਮਲੇ ਵਿਚ 22 ਜੂਨ ਨੂੰ ਇਕ ਜਾਂਚ ਟੀਮ ਨੇ ਮੌਕੇ ’ਤੇ ਦੌਰਾ ਕੀਤਾ ਸੀ। ਜਾਂਚ ਟੀਮ ਨੇ ਦਸਿਆ ਕਿ ਉਹਨਾਂ ਨੂੰ ਇਨਸਾਨੀ ਪਿੰਜਰ ਮਿਲੇ ਹਨ। ਬਾਕੀ ਦੀ ਸਾਰੀ ਜਾਣਕਾਰੀ ਪ੍ਰਿੰਸੀਪਲ ਵੱਲੋਂ ਦਿੱਤੀ ਜਾਵੇਗੀ। ਦਸ ਦਈਏ ਕਿ 16 ਜ਼ਿਲ੍ਹੇ ਵਿਚ ਦਿਮਾਗ਼ੀ ਬੁਖ਼ਾਰ ਦਾ ਕਹਿਰ ਹੈ ਜਿਸ ਦੀ ਲਪੇਟ ਵਿਚ 600 ਤੋਂ ਜ਼ਿਆਦਾ ਬੱਚੇ ਆਏ ਹਨ।
ਦਸ ਦਈਏ ਕਿ ਮੁਜੱਫ਼ਰਪੁਰ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ ਵਿਚ ਹਰ ਸਾਲ ਇਹ ਬਿਮਾਰੀ ਫੈਲਦੀ ਹੈ। ਉੱਤਰ ਬਿਹਾਰ ਦੇ ਮੁਜੱਫ਼ਰਪੁਰ, ਪੁਰਵੀ ਚੰਪਾਰਣ, ਪੱਛਮ ਚੰਪਾਰਣ, ਸ਼ਿਵਹਰ, ਸੀਤਾਮੜ੍ਹੀ ਅਤੇ ਵੈਸ਼ਾਲੀ ਜ਼ਿਲ੍ਹੇ ਵਿਚ ਇਸ ਬਿਮਾਰੀ ਦਾ ਜ਼ਿਆਦਾ ਅਸਰ ਦਿਖ ਰਿਹਾ ਹੈ।