
ਪਿਛਲੇ ਦਿਨੀਂ ਡਾਕਟਰਾਂ ਦੇ ਰੈਫਰ ਦੇ ਚੱਕਰ ਵਿਚ ਇਕ ਗਰਭਵਤੀ ਮਹਿਲਾ ਦੀ ਵੀ ਮੌਤ ਹੋਈ ਸੀ
ਬਰੇਲੀ- ਯੂਪੀ ਦੇ ਬਰੇਲੀ ਜ਼ਿਲ੍ਹਾ ਹਸਪਤਾਲ ਅਤੇ ਮਹਿਲਾ ਹਸਪਤਾਲ ਦੇ ਡਾਕਟਰਾਂ ਦੇ ਰੈਫਰ ਦੇ ਚੱਕਰ ਵਿਚ 4 ਦਿਨ ਦੀ ਬੱਚੀ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਡਾਕਟਰਾਂ ਦੀ ਲਾਪਰਵਾਹੀ ਦੇਖਦੇ ਹੋਏ ਸਾਸ਼ਨ ਦੇ ਜ਼ਿਲ੍ਹਾ ਹਸਪਤਾਲ ਦੇ ਮੁੱਖ ਹਸਪਤਾਲ ਦੇ ਸੁਪਰਡੈਂਟ ਨੂੰ ਮੁਅੱਤਲ ਕਰ ਦਿੱਤਾ ਗਿਆ ਨਾਲ ਹੀ ਜ਼ਿਲ੍ਹਾ ਮਹਿਲਾ ਹਸਪਤਾਲ ਦੀ ਸੁਪਰਡੈਂਟ ਦੇ ਖਿਲਾਫ਼ ਵਿਭਾਗੀ ਕਾਰਵਾਈ ਕੀਤੀ ਗਈ।
ਦੱਸ ਦਈਏ ਕਿ ਪਿਛਲੇ ਦਿਨੀਂ ਡਾਕਟਰਾਂ ਦੇ ਰੈਫਰ ਦੇ ਚੱਕਰ ਵਿਚ ਇਕ ਗਰਭਵਤੀ ਮਹਿਲਾ ਦੀ ਵੀ ਮੌਤ ਹੋਈ ਸੀ ਜਿਸਦੀ ਜਾਂਚ ਅਜੇ ਤੱਕ ਚੱਲ ਰਹੀ ਹੈ। ਬਿਸ਼ਰਤਗੰਜ ਦੇ ਗੋਕਲਪੁਰ ਪਿੰਡ ਦੇ ਨਿਵਾਸੀ ਯੋਗਿੰਦਰ ਪਾਲ ਦੀ ਪਤਨੀ ਨੇ ਚਾਰ ਦਿਨ ਪਹਿਲਾ ਇਕ ਬੱਚੀ ਨੂੰ ਜਨਮ ਦਿੱਤਾ ਸੀ। ਬੱਚੀ ਪੈਦਾ ਹੋਣ ਤੋਂ ਬਾਅਦ ਉਸ ਦੀ ਹਾਲਤ ਵਿਗੜ ਗਈ। ਜਿਸ ਕਾਰਨ ਉਸ ਨੂੰ ਹਸਪਤਾਲ ਵਿਚ ਭਰਤੀ ਕਰਾਉਣਾ ਪਿਆ। ਪੈਸੇ ਦੀ ਕਮੀ ਹੋਣ ਕਰ ਕੇ ਪਰਵਾਰ ਵਾਲੇ ਬੱਚੀ ਨੂੰ ਜ਼ਿਲ੍ਹਾ ਹਸਪਤਾਲ ਵਿਚ ਲੈ ਕੇ ਗਏ।
Yogi Adityanath
ਯੋਗਿੰਦਰ ਦੇ ਮੁਤਾਬਿਕ ਪਰਚੀ ਬਣਵਾਉਣ ਤੋਂ ਬਾਅਦ ਬੱਚੀ ਨੂੰ ਬਾਲ ਰੋਗ ਦੇ ਮਾਹਿਰ ਡਾਕਟਰ ਚੌਹਾਨ ਨੂੰ ਦਿਖਾਇਆ ਗਿਆ ਤਾਂ ਉੱਥੇ ਡਾਕਟਰ ਨੇ ਕਿਹਾ ਕਿ ਜਿਸ ਡਾਕਟਰ ਨੇ ਪਹਿਲਾ ਚੈਕਅੱਪ ਕੀਤਾ ਹੈ ਉਹ ਹੀ ਹੁਣ ਭਰਤੀ ਕਰੇਗਾ। ਇਸ ਤਰ੍ਹਾਂ ਚਾਰ ਸਾਲ ਦੀ ਬੱਚੀ ਨੂੰ ਉਸਦਾ ਪਿਤਾ ਅਤੇ ਉਸ ਦੀ ਨਾਨੀ ਹਸਪਤਾਲ ਵਿਚ ਲੈ ਕੇ ਘੁੰਮਦੇ ਰਹੇ।
ਇਸੇ ਦੌਰਾਨ ਮਹਿਲਾ ਹਸਪਤਾਲ ਵਿਚ ਬੱਚੀ ਨੇ ਦਮ ਤੋੜ ਦਿੱਤਾ। ਇਸ ਮਾਮਲੇ ਤੇ ਮੱਖ ਮੰਤਰੀ ਯੋਗੀ ਨੇ ਜ਼ਿਲ੍ਹਾ ਹਸਪਤਾਲ ਵਿਚ ਬੀਮਾਰ ਬੱਚੇ ਦਾ ਇਲਾਜ ਨਾ ਕਰਨ ਅਤੇ ਲਾਪਰਵਾਹੀ ਦੇ ਦੋਸ਼ ਵਿਚ ਜ਼ਿਲਾ ਮਰਦ ਹਸਪਤਾਲ ਦੇ ਸੀਐਮਐਮ ਡਾ. ਕਮਲੇਂਦਰ ਸਵਰੂਪ ਗੁਪਤਾ ਨੂੰ ਮੁਅੱਤਲ ਕਰ ਦਿੱਤਾ ਗਿਆ ਓਧਰ ਮਹਿਲਾ ਹਸਪਤਾਲ ਦੀ ਡਾਕਟਰ ਅਲਕਾ ਸ਼ਰਮਾ ਦੇ ਖਿਲਾਫ਼ ਵਿਭਾਗੀ ਕਾਰਵਾਈ ਕਰਨ ਦਾ ਆਦੇਸ਼ ਦਿੱਤਾ।