
ਸਾਵਧਾਨ ! ਤੁਹਾਡੇ ਨਾਲ ਵੀ ਵਾਪਰ ਸਕਦੈ ਹਾਦਸਾ
ਯਮੁਨਾਨਗਰ : ਯਮੁਨਾਨਗਰ 'ਚ ਪਿਛਲੇ ਦਿਨੀਂ ਰੇਹੜੀ 'ਤੇ ਨੂਡਲਜ਼ ਖਾਣ ਤੋਂ ਬਾਅਦ 3 ਸਾਲਾ ਬੱਚੇ ਦੇ ਦੋਵੇਂ ਫੇਫੜੇ ਫੱਟ ਗਏ। ਜਾਣਕਾਰੀ ਮੁਤਾਬਕ ਬੱਚੇ ਨੇ ਨੂਡਲਜ਼ ਨਾਲ ਸੌਸ (ਐਸੀਟਿਕ ਐਸਿਡ) ਵੱਧ ਲੈ ਲਈ ਸੀ, ਜਿਸ ਕਾਰਨ ਉਸ ਦੇ ਅੰਦਰੂਨੀ ਅੰਗਾਂ 'ਤੇ ਅਸਰ ਪਿਆ ਅਤੇ ਉਸ ਦੇ ਫੇਫੜੇ ਝੁਲਸ ਗਏ। ਮਾਪੇ ਉਸ ਨੂੰ ਤੁਰੰਤ ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਨੇ ਬੜੀ ਮੁਸ਼ਕਲ ਨਾਲ ਉਸ ਦੀ ਜਾਨ ਬਚਾਈ। ਬੱਚੇ ਦਾ ਪਿਛਲੇ 20 ਦਿਨਾਂ 'ਚ ਤਿੰਨ ਵਾਰ ਦਿਲ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਡਾਕਟਰਾਂ ਦਾ ਕਹਿਣਾ ਹੈ ਕਿ ਨੂਡਲਜ਼ 'ਚ ਸਵਾਦ ਲਈ ਖ਼ਤਰਨਾਕ ਐਸਿਡ ਦੀ ਵਰਤੋਂ ਸਿਹਤ ਲਈ ਖ਼ਤਰਨਾਕ ਹੈ।
Chow Mein
ਮਦੀਪੁਰ ਵਾਸੀ ਮੰਜੂਰ ਹਸਨ ਦੇ ਦੋ ਬੇਟੇ ਹਨ। ਬੀਤੀ 31 ਮਈ ਨੂੰ ਉਸ ਦੇ ਛੋਟੇ ਬੇਟੇ ਉਸਮਾਨ ਨੇ ਨੂਡਲਜ਼ ਖਾਣ ਦੀ ਇੱਛਾ ਪ੍ਰਗਟਾਈ, ਜਿਸ ਤੋਂ ਬਾਅਦ ਮੰਜੂਰ ਉਸ ਨੂੰ ਬਾਜ਼ਾਰ ਲੈ ਗਏ। ਰੇਹੜੀ ਤੋਂ ਨੂਡਲਜ਼ ਖ਼ਰੀਦ ਕੇ ਖੁਆਈ। ਬੱਚੇ ਨੇ ਰੇਹੜੀ 'ਤੇ ਰੱਖੀ ਸੌਸ ਨੂੰ ਨੂਡਲਜ਼ 'ਚ ਪਾਇਆ ਅਤੇ ਬਾਅਦ 'ਚ ਉਸ ਨੂੰ ਪੀਣ ਲੱਗਾ। ਕੁਝ ਦੇਰ ਬਾਅਦ ਉਸ ਦੀ ਸਿਹਤ ਵਿਗੜ ਗਈ।
Chow Mein
ਬੱਚੇ ਦੀ ਹਾਲਤ ਵੇਖ ਮੰਦੂਰ ਹਸਨ ਉਸ ਨੂੰ ਇਕ ਸਥਾਨਕ ਡਾਕਟਰ ਕੋਲ ਲੈ ਗਏ, ਪਰ ਉਸ ਦੀ ਹਾਲਤ 'ਚ ਸੁਧਾਰ ਨਾ ਹੋਇਆ। ਬੱਚੇ ਦਾ ਸਰੀਰ ਕਾਲਾ ਪੈਣ ਲੱਗਾ। ਉਹ ਤੁਰੰਤ ਬੱਚੇ ਨੂੰ ਗਾਬਾ ਹਸਪਤਾਲ ਲੈ ਗਏ। ਮੰਜੂਰ ਨੇ ਦੱਸਿਆ ਕਿ ਬੱਚੇ ਨੂੰ ਸਾਹ ਲੈਣ 'ਚ ਪ੍ਰੇਸ਼ਾਨੀ ਹੋ ਰਹੀ ਸੀ। ਡਾਕਟਰਾਂ ਮੁਤਾਬਕ ਜਦੋਂ ਬੱਚੇ ਨੂੰ ਦਾਖ਼ਲ ਕੀਤਾ ਗਿਆ ਤਾਂ ਉਸ ਦਾ ਬੀਪੀ ਡਾਊਨ ਸੀ ਅਤੇ ਨਬਜ਼ ਵੀ ਨਹੀਂ ਮਿਲ ਰਹੀ ਸੀ। ਫੇਫੜੇ ਫੱਟ ਗਏ ਸਨ।
Chow Mein
ਟਿਊਬ ਲਗਾ ਕੇ ਸਰੀਰ 'ਚ ਫਸਿਆ ਮਾਲ ਬਾਹਰ ਕੱਢਿਆ ਗਿਆ। ਇਲਾਜ ਦੌਰਾਨ ਉਸਮਾਨ ਦੇ ਦਿਲ ਨੇ ਤਿੰਨ ਵਾਰ ਕੰਮ ਕਰਨਾ ਬੰਦ ਕਰ ਦਿੱਤਾ ਸੀ, ਕਿਉਂਕਿ ਐਸੀਟਿਸ ਐਸਿਡ ਕਾਰਨ ਉਸ ਦੇ ਅੰਦਰੂਨੀ ਅੰਗ ਸੜ ਚੁੱਕੇ ਸਨ। ਉਦੋਂ ਤੋਂ ਉਸਮਾਨ ਵੈਂਟੀਲੇਟਰ 'ਤੇ ਸੀ। ਫਿਲਹਾਲ ਬੱਚੇ ਦੀ ਹਾਲਤ 'ਚ ਸੁਧਾਰ ਹੈ।