ਉਡੀਸਾ ਰੇਲ ਹਾਦਸਾ : ਰੇਲਵੇ ਸਟੇਸ਼ਨਾਂ ਦੇ ਕਮਰਿਆਂ ਅੰਦਰ ਸੀ.ਸੀ.ਟੀ.ਵੀ. ਨਿਗਰਾਨੀ ਦਾ ਸੁਝਾਅ

By : KOMALJEET

Published : Jun 23, 2023, 5:49 pm IST
Updated : Jun 23, 2023, 5:49 pm IST
SHARE ARTICLE
Odisha Train Accident (file pic)
Odisha Train Accident (file pic)

ਬਾਲਾਸੋਰ ਭਿਆਨਕ ਰੇਲ ਹਾਦਸੇ ’ਚ ਗਈ ਸੀ 290 ਤੋਂ ਵੱਧ ਲੋਕਾਂ ਦੀ ਜਾਨ

ਨਵੀਂ ਦਿੱਲੀ: ਸੇਵਾਮੁਕਤ ਰੇਲ ਕੰਟਰੋਲਰਾਂ ਦੇ ਇਕ ਸਮੂਹ ਨੇ ਸੁਝਾਅ ਦਿਤਾ ਹੈ ਕਿ ਰੇਲ ਸਫ਼ਰ ਨੂੰ ਸੁਰਖਿਅਤ ਬਣਾਉਣ, ਮੁਲਾਜ਼ਮਾਂ ਦੇ ਪੱਧਰ ’ਤੇ ਅਪਣੇ ਕੰਮ ਕਰਨ ’ਚ ਲਾਪਰਵਾਹੀ ਦੇ ਸ਼ੱਕ ਨੂੰ ਘਟਾਉਣ ਅਤੇ ਤੋੜਭੰਨ ਸਮੇਤ ਹੋਰ ਖ਼ਤਿਰਆਂ ਨੂੰ ਟਾਲਣ ਲਈ ਰਿਲੇ ਰੂਮ, ਸਟੇਸ਼ਨ ਕੰਟਰੋਲ ਪੈਨਲ ਅਤੇ ਡਿਵੀਜ਼ਨਲ ਕੰਟਰੋਲ ਇਕਾਈਆਂ ਨੂੰ ਸੀ.ਸੀ.ਟੀ.ਵੀ. ਨਿਗਰਾਨੀ ਦੇ ਘੇਰੇ ’ਚ ਲਿਆਂਦਾ ਜਾਣਾ ਚਾਹੀਦਾ ਹੈ।

ਸਮੂਹ ਨੇ ਕਿਹਾ ਹੈ ਕਿ ਰਿਲੇ ਰੂਮ, ਸਟੇਸ਼ਨ ਕੰਟਰੋਲ ਪੈਨਲ ਅਤੇ ਡਿਵੀਜ਼ਨਲ ਕੰਟਰੋਲ ਇਕਾਈਆਂ ਰੇਲ ਨੈੱਟਵਰਕ ਦੇ ਦਿਲ ਅਤੇ ਦਿਮਾਗ ਵਜੋਂ ਕੰਮ ਕਰਨ ਵਾਲੇ ਸਭ ਤੋਂ ਮਹੱਤਵਪੂਰਨ ਹਿੱਸੇ ਹਨ, ਪਰ ਇਹ ਕਦੇ ਵੀ 24 ਘੰਟੇ ਇਲੈਕਟ੍ਰਾਨਿਕ ਨਿਗਰਾਨੀ ਦੇ ਘੇਰੇ ’ਚ ਨਹੀਂ ਰਹੇ ਹਨ। 

ਇਹ ਵੀ ਪੜ੍ਹੋ: ਯੂ.ਪੀ. : ਇਕ ਹੋਰ ਮੰਦਰ ’ਚ ਡਰੈੱਸ ਕੋਡ ਲਾਗੂ

ਉਨ੍ਹਾਂ ਕਿਹਾ ਕਿ ਰੇਲਵੇ ਸੁਰੱਖਿਆ ਦੇ ਭਾਵੇਂ ਜਿੰਨੇ ਵੀ ਪ੍ਰਬੰਧ ਕਰ ਦਿਤੇ ਜਾਣ, ਇਨ੍ਹਾਂ ਪ੍ਰਣਾਲੀਆਂ ਨੂੰ ਨਿਗਰਾਨੀ ਦੇ ਘੇਰੇ ’ਚ ਲਿਆਂਦੇ ਬਗ਼ੈਰ ਉਸ ਦੀ ਸੁਰੱਖਿਆ ’ਚ ਕੁਤਾਹੀ ਦੀ ਗੁੰਜਾਇਸ਼ ਬਣੀ ਰਹੇਗੀ। ਸਮੂਹ ਦਾ ਸੁਝਾਅ ਉਡੀਸਾ ਦੇ ਬਾਲਾਸੋਰ ਜ਼ਿਲ੍ਹੇ ’ਚ ਵਾਪਰੇ ਭਿਆਨਕ ਰੇਲ ਹਾਦਸੇ ਤੋਂ ਕੁਝ ਹਫ਼ਤੇ ਬਾਅਦ ਆਇਆ ਹੈ, ਜਿਸ ’ਚ 290 ਤੋਂ ਵੱਧ ਲੋਕਾਂ ਦੀ ਜਾਨ ਗਈ ਸੀ। 

ਇਸ ਹਾਦਸੇ ਪਿੱਛੇ ਰੇਲਵੇ ਦੀ ਆਟੋਮੈਟਿਕ ਸਿਗਨਲ ਪ੍ਰਣਾਲੀ ‘ਇੰਟਰਲਾਕਿੰਗ ਸਿਸਟਮ’ ਨਾਲ ਛੇੜਛਾੜ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਸੀ। ਅਧਿਕਾਰੀਆਂ ਨੇ ਇਲੈਕਟ੍ਰਾਨਿਕ ਇੰਅਰਲਾਕਿੰਗ ਸਿਸਟਮ ’ਚ ‘ਤੋੜਭੰਨ’ ਅਤੇ ਛੇੜਛਾੜ ਦੇ ਵੀ ਸੰਕੇਤ ਦਿਤੇ ਸਨ। ਸੈਂਟਰਲ ਰੇਲਵੇ ਜ਼ੋਨ ਦੇ ਮੁੰਬਈ ਡਿਵੀਜ਼ਨ ਦੇ ਸਾਬਕਾ ਪ੍ਰਮੁੱਖ ਰੇਲ ਕੰਟਰੋਲਰ ਅਨਿਲ ਕੇ. ਭਰਦਾ ਕਹਿੰਦੇ ਹਨ, ‘‘ਰੇਲਵੇ ਨੇ ਸਟੇਸ਼ਨ, ਕਰਾਸਿੰਗ ਅਤੇ ਹੋਰ ਜਨਤਕ ਥਾਵਾਂ ’ਤੇ ਸੀ.ਸੀ.ਟੀ.ਵੀ. ਕੈਮਰੇ ਲਾਏ ਹਨ। ਪਰ ਉਸ ਨੇ ਸਭ ਤੋਂ ਮਹੱਤਵਪੂਰਨ ਹਿੱਸਿਆਂ ਨੂੰ ਨਿਗਰਾਨੀ ਦੇ ਘੇਰੇ ਤੋਂ ਬਾਹਰ ਰਖਿਆ ਹੈ।’’ 

Location: India, Delhi

SHARE ARTICLE

ਏਜੰਸੀ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement