
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਤੋਂ ਤਿੰਨ ਅਫਰੀਕੀ ਦੇਸ਼ਾਂ ਦੇ ਦੌਰੇ ਉੱਤੇ ਜਾ ਰਹੇ ਹਨ
ਨਵੀਂ ਦਿੱਲੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਤੋਂ ਤਿੰਨ ਅਫਰੀਕੀ ਦੇਸ਼ਾਂ ਦੇ ਦੌਰੇ ਉੱਤੇ ਜਾ ਰਹੇ ਹਨ। ਇਸ ਦੌਰਾਨ ਉਹ ਸਭ ਤੋਂ ਪਹਿਲਾਂ ਰਵਾਂਡਾ ਪਹੁੰਚਣਗੇ। ਦੱਸ ਦਈਏ ਕਿ ਨਰਿੰਦਰ ਮੋਦੀ ਚਾਰੇ ਪਾਸਿਓਂ ਜ਼ਮੀਨ ਨਾਲ ਘਿਰੇ ਅਤੇ ਦਿੱਲੀ ਤੋਂ ਵੀ ਘੱਟ ਅਬਾਦੀ ਵਾਲੇ ਇਸ ਦੇਸ਼ ਦੀ ਯਾਤਰਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ। ਚੀਨ ਦੇ ਰਾਸ਼ਟਰਪਤੀ ਵੀ ਐਤਵਾਰ ਨੂੰ ਰਵਾਂਡਾ ਪੁੱਜੇ ਸਨ। ਅਜਿਹੇ ਵਿਚ ਸਵਾਲ ਇਹ ਹੈ ਕਿ ਉਹ ਕਿਹੜੀ ਵੱਡੀ ਵਜ੍ਹਾ ਹੈ ਜੋ ਰਵਾਂਡਾ ਵਰਗੇ ਛੋਟੇ ਮੱਧ ਅਫਰੀਕੀ ਦੇਸ਼ ਨੂੰ ਇੰਨਾ ਖਾਸ ਬਣਾਉਂਦੀ ਹੈ।
Narendra Modiਦੱਸਣਯੋਗ ਹੈ ਪੀਐਮ ਮੋਦੀ ਇਸ ਯਾਤਰਾ ਦੇ ਦੌਰਾਨ ਰਵਾਂਡਾ ਨੂੰ 200 ਗਾਵਾਂ ਦੇਣਗੇ। ਇਨ੍ਹਾਂ ਗਾਵਾਂ ਨੂੰ ਦੇਸ਼ ਦੇ ਪੂਰਬੀ ਸੂਬੇ ਵਿਚ ਗਿਰਿੰਕਾ ਸਮਾਗਮ ਦੇ ਤਹਿਤ ਖਰੀਦਿਆ ਜਾਵੇਗਾ, ਜਿਸ ਦੇ ਮੁਤਾਬਕ, ਹਰ ਗਰੀਬ ਪਰਿਵਾਰ ਲਈ 1 ਗਾਂ ਦਾ ਘਰ ਵਿਚ ਹੋਣਾ ਲਾਜ਼ਮੀ ਹੈ। ਇਸ ਪਰੋਗਰਾਮ ਦੇ ਤਹਿਤ ਮਿਲੀਆਂ ਗਊਆਂ ਤੋਂ ਜੰਮੀਆਂ ਪਹਿਲੀਆਂ ਵਛੇਰੀਆਂ ਨੂੰ ਗੁਆਂਢੀ ਨੂੰ ਤੋਹਫੇ ਵਿਚ ਦੇਣਾ ਲਾਜ਼ਮੀ ਹੈ। ਇਸ ਤਰ੍ਹਾਂ ਕਰਨ ਨਾਲ ਰਵਾਂਡਾ ਵਿਚ ਗਰੀਬ ਤੋਂ ਗਰੀਬ ਪਰਿਵਾਰ ਦੇ ਕੋਲ ਵੀ ਜ਼ਿੰਦਗੀ ਚਲਾਉਣ ਦਾ ਇੱਕ ਸਹਾਰਾ ਰਹਿੰਦਾ ਹੈ।
Narendra modiਰਵਾਂਡਾ ਦੀ ਰਾਜਧਾਨੀ ਕਿਗਲੀ ਤੋਂ ਭਾਰਤ ਦੇ ਮੈਟਰੋ ਸ਼ਹਿਰ ਕਾਫ਼ੀ ਕੁੱਝ ਸਿਖ ਸੱਕਦੇ ਹਨ, ਖਾਸ ਤੌਰ 'ਤੇ ਨਵੀਂ ਦਿੱਲੀ। ਇੱਥੇ ਦੀ ਸਫਾਈ ਅਤੇ ਜਨਤਕ ਟ੍ਰਾਂਸਪੋਰਟ ਦੇ ਸਮੇਂ ਦੀ ਪਾਬੰਦੀ ਜਰੂਰ ਸਿੱਖਣ ਦੇ ਲਾਇਕ ਹੈ ਕਿਉਂਕਿ ਰਵਾਂਡਾ ਵਿਚ ਅਸਲੀ ਵਿਕਾਸ ਸਾਲ 1994 ਤੋਂ ਬਾਅਦ ਹੀ ਸ਼ੁਰੂ ਹੋਇਆ ਹੈ। ਇਸ ਤੋਂ ਪਹਿਲਾਂ ਰਵਾਂਡਾ ਖੂਨੀ ਗ੍ਰਹਿ ਯੁੱਧ ਅਤੇ ਮਨੁੱਖੀ ਕਤਲੇਆਮ ਦਾ ਗਵਾਹ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਤੋਂ ਪਹਿਲਾਂ ਐਤਵਾਰ ਨੂੰ ਹੀ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਵੀ ਰਵਾਂਡਾ ਪੁੱਜੇ ਸਨ।
200 cows will be donated by Modi
ਦੱਸ ਦਈਏ ਕਿ ਇਹ ਪਹਿਲੀ ਵਾਰ ਹੈ ਜਦੋਂ ਕੋਈ ਚੀਨੀ ਰਾਸ਼ਟਰਪਤੀ ਰਵਾਂਡਾ ਗਏ ਹੋਣ। ਭਾਰਤ ਅਤੇ ਚੀਨ ਦੋਵੇਂ ਹੀ ਏਸ਼ੀਆਈ ਸ਼ਕਤੀਆਂ ਹਨ ਅਤੇ ਅਫਰੀਕੀ ਦੇਸ਼ਾਂ ਨਾਲ ਮੇਲ-ਮਿਲਾਪ ਵਧਾਉਣ ਦਾ ਸਭ ਤੋਂ ਵੱਡਾ ਕਾਰਨ ਉੱਥੇ ਮੌਜੂਦ ਕੁਦਰਤੀ ਸ੍ਰੋਤ ਹਨ। ਸਭ ਤੋਂ ਪਛੜੇ ਮਹਾਂਦੀਪਾਂ ਵਿਚ ਸ਼ਾਮਿਲ ਅਫਰੀਕਾ ਦਾ ਦੇਸ਼ ਰਵਾਂਡਾ ਔਰਤ ਸ਼ਕਤੀਕਰਣ ਦੇ ਮਾਮਲੇ ਵਿਚ ਭਾਰਤ ਤੋਂ ਵੀ ਕਾਫ਼ੀ ਅੱਗੇ ਹੈ। ਜਿੱਥੇ, ਭਾਰਤੀ ਦੀ ਸੰਸਦ ਵਿਚ ਔਰਤਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦੇਣ ਵਾਲਾ ਬਿੱਲ ਸਾਲਾਂ ਤੋਂ ਵਿਚਾਲੇ ਲਟਕ ਰਿਹਾ ਹੈ ਅਤੇ ਰਵਾਂਡਾ ਅਜਿਹਾ ਦੇਸ਼ ਹੈ ਜਿੱਥੇ ਕਿ ਸੰਸਦ ਵਿਚ ਦੋ ਤਿਹਾਈ ਔਰਤਾਂ ਸੰਸਦ ਹਨ।
Xi Jinpingਤੁਹਾਨੂੰ ਦੱਸ ਦਈਏ ਕਿ ਇਹ ਦੁਨਿਆ ਭਰ ਵਿਚ ਸਭ ਤੋਂ ਜ਼ਿਆਦਾ ਹੈ। ਦੋ ਦਿਨਾਂ ਰਵਾਂਡਾ ਦੌਰੇ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ 24 ਜੁਲਾਈ ਨੂੰ ਯੂਗਾਂਡਾ ਜਾਣਗੇ ਅਤੇ ਫਿਰ ਦੱਖਣ ਅਫਰੀਕਾ ਪਹੁੰਚਣਗੇ। ਇਥੇ ਮੋਦੀ ਜੋਹਾਨਸਬਰਗ ਵਿਚ ਹੋਣ ਵਾਲੇ 10ਵੇਂ ਬਰਿਕਸ ਸੰਮੇਲਨ ਵਿਚ ਸ਼ਿਰਕਤ ਕਰਨਗੇ।