
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪੁਛਿਆ ਹੈ ਕਿ ਆਖ਼ਰ ਮੋਦੀ ਸਰਕਾਰ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਕਦੋਂ ਸਜ਼ਾਵਾਂ ਦੇਵੇਗੀ...
ਨਵੀਂ ਦਿੱਲੀ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਪੁਛਿਆ ਹੈ ਕਿ ਆਖ਼ਰ ਮੋਦੀ ਸਰਕਾਰ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਕਦੋਂ ਸਜ਼ਾਵਾਂ ਦੇਵੇਗੀ। ਇਕ ਬਿਆਨ ਵਿਚ ਉਨ੍ਹਾਂ ਕਿਹਾ ਕਿ ਸੰਸਦ ਵਿਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਵਲੋਂ 1984 ਦੀ ਸਿੱਖ ਨਸਲਕੁਸ਼ੀ ਦੇ ਪੀੜਤਾਂ ਨੂੰਇਨਸਾਫ਼ ਦਿਵਾਉਣ ਬਾਰੇ ਸੰਸਦ ਵਿਚ ਭਰੋਸਾ ਦੇਣਾ ਤਾਂ ਠੀਕ ਹੈ
Narendra Modi
ਪਰ ਉਹ ਇਹ ਵੀ ਸਪਸ਼ਟ ਕਰਨ ਕਿ ਸਿੱਖਾਂ ਨੂੰ ਇਨਸਾਫ਼ ਮਿਲਣ ਵਿਚ ਹੋਰ ਕਿੰਨਾ ਸਮਾਂ ਲੱਗੇਗਾ, ਨਹੀਂ ਤਾਂ ਇਹ ਕੇਵਲ ਆਉਂਦੀਆਂ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਬੀਜੇਪੀ ਵਲੋਂ ਕੀਤੇ ਪਹਿਲੇ ਐਲਾਨਾਂ ਵਾਂਗ ਸਿੱਖਾਂ ਦੀਆਂ ਵੋਟਾਂ ਹਾਸਲ ਕਰਨ ਦਾ ਸਟੰਟ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਪੂਰੇ ਚਾਰ ਸਾਲ ਨਾ ਤਾਂ ਮੋਦੀ ਸਰਕਾਰ ਨੇ ਦੋਸ਼ੀਆਂ ਨੂੰ ਸਜ਼ਾਵਾਂ ਵਾਸਤੇ ਕੁੱਝ ਕੀਤਾ, ਨਾ ਸੰਸਦ ਵਿਚ ਚਰਚਾ ਕਰਵਾਈ, ਹੁਣ ਜਦ ਸਰਕਾਰ ਦਾ ਕਾਰਜਕਾਲ ਪੂਰਾ ਹੋ ਰਿਹਾ ਹੈ ਤਾਂ ਸਰਕਾਰ 84 ਦਾ ਰਾਗ ਅਲਾਪ ਰਹੀ ਹੈ।