
ਗਊ ਤਸਕਰੀ ਦੇ ਸ਼ੱਕ ਵਿਚ ਅਲਵਰ ਵਿਚ ਬੀਤੇ ਦਿਨ ਇਕ ਵਾਰ ਫਿਰ ਇਕ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿਤੀ ਗਈ। ਪਹਿਲਾਂ ਵੀ ਦੇਸ਼ ਵਿਚ ਭੀੜ ਵਲੋਂ...
ਨਵੀਂ ਦਿੱਲੀ : ਗਊ ਤਸਕਰੀ ਦੇ ਸ਼ੱਕ ਵਿਚ ਅਲਵਰ ਵਿਚ ਬੀਤੇ ਦਿਨ ਇਕ ਵਾਰ ਫਿਰ ਇਕ ਵਿਅਕਤੀ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿਤੀ ਗਈ। ਪਹਿਲਾਂ ਵੀ ਦੇਸ਼ ਵਿਚ ਭੀੜ ਵਲੋਂ ਕੁੱਟਮਾਰ ਕੀਤੇ ਜਾਣ ਦੀਆਂ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ, ਜਿਨ੍ਹਾਂ ਦੇ ਸਰਕਾਰ ਕੋਲ ਅੰਕੜੇ ਤਕ ਮੌਜੂਦ ਨਹੀਂ ਹਨ। ਵੈਸੇ ਤਾਂ ਸਰਕਾਰ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਤੋਂ ਹੀ ਲੱਗ ਜਾਂਦਾ ਹੈ ਪਰ ਹੁਣ ਰਹਿੰਦੀ ਖੂੰਹਦੀ ਕਸਰ ਭਾਜਪਾ ਸਰਕਾਰ ਦੇ ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਪੂਰੀ ਕਰ ਦਿਤੀ ਹੈ।
Union Minister Arjun Ram Meghwalਅਸਲ ਵਿਚ ਅਰਜੁਨ ਰਾਮ ਮੇਘਵਾਲ ਨੇ ਭੀੜ ਵਲੋਂ ਕੁੱਟਮਾਰ ਕੀਤੇ ਜਾਣ ਦੀਆਂ ਘਟਨਾਵਾਂ ਨੂੰ ਲੈ ਕੇ ਅਜ਼ੀਬੋ ਗ਼ਰੀਬ ਬਿਆਨ ਦਿਤਾ ਹੈ। ਉਨ੍ਹਾਂ ਕਿਹਾ ਕ ਿਜਿਵੇਂ ਜਿਵੇਂ ਮੋਦੀ ਦੀ ਲੋਕਪ੍ਰਿਯਤਾ ਵਧਦੀ ਜਾਵੇਗੀ, ਉਵੇਂ ਹੀ ਅਜਿਹੀਆਂ ਘਟਨਾਵਾਂ ਹੋਰ ਹੋਣਗੀਆਂ। ਮੇਘਵਾਲ ਨੇ ਕਿਹਾ ਕਿ ਉਹ ਇਸ ਘਟਨਾ ਦੀ ਨਿੰਦਾ ਕਰਦੇ ਹਨ ਪਰ ਇਹ ਸਿਰਫ਼ ਇਕੱਲੀ ਘਟਨਾ ਨਹੀਂ ਹੈ। ਸਾਨੂੰ ਇਸ ਦੇ ਇਤਿਹਾਸ ਵਿਚ ਜਾਣਾ ਹੋਵੇਗਾ।
Union Minister Arjun Ram Meghwalਇਹ ਕਿਉਂ ਹੋ ਰਿਹਾ ਹੈ? ਇਸ ਨੂੰ ਕੌਣ ਰੋਕੇਗਾ? 1984 ਦਾ ਸਿੱਖ ਦੰਗਾ ਇਤਿਹਾਸ ਦੀ ਸਭ ਤੋਂ ਵੱਡੀ ਮਾਬ ਲਿੰਚਿੰਗ ਸੀ। ਉਨ੍ਹਾਂ ਕਿਹਾ ਕਿ ਜਿਵੇਂ ਜਿਵੇਂ ਮੋਦੀ ਹਰਮਨ ਪਿਆਰੇ ਹੁੰਦੇ ਜਾਣਗੇ, ਅਜਿਹੀਆਂ ਘਟਨਾਵਾਂ ਵਧਣਗੀਆਂ। ਉਨ੍ਹਾਂ ਸ਼ੱਕ ਜਤਾਉਂਦੇ ਹੋਏ ਕਿਹਾ ਕਿ ਬਿਹਾਰ ਵਿਚ ਚੋਣ ਦੇ ਸਮੇਂ ਪੁਰਸਕਾਰ ਵਾਪਸੀ, ਯੂਪੀ ਚੋਣਾਂ ਵਿਚ ਮਾਬ ਲਿੰਚਿੰਗ ਅਤੇ 2019 ਵਿਚ ਕੁੱਝ ਹੋਰ ਹੋਵੇਗਾ। ਕੇਂਦਰੀ ਮੰਤਰੀ ਨੇ ਦਾਅਵਾ ਕੀਤਾ ਕਿ ਮੋਦੀ ਵਲੋਂ ਸ਼ੁਰੂ ਕੀਤੀਆਂ ਗਈਆਂ ਯੋਜਨਾਵਾਂ ਦਾ ਅਸਰ ਨਜ਼ਰ ਆ ਰਿਹਾ ਹੈ ਅਤੇ ਇਹ ਇਸ ਦੀ ਪ੍ਰਤੀਕਿਰਿਆ ਹੈ।
PM Modi -Union Minister Arjun Ram Meghwalਉਥੇ ਰਾਜਸਥਾਨ ਦੀ ਮੁੱਖ ਮੰਤਰੀ ਵੰਸੁਧਰਾ ਰਾਜੇ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅਪਰਾਧੀਆਂ ਦੇ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਅਲਵਰ ਜ਼ਿਲ੍ਹੇ ਦੇ ਰਾਮਗੜ੍ਹ ਵਿਚ ਗਊ ਤਸਕਰੀ ਦੇ ਸ਼ੱਕ ਵਿਚ ਇਕ ਵਿਅਕਤੀ ਦੀ ਕੁੱਟ-ਕੁੱਟ ਕੇ ਬਰਹਿਮੀ ਨਾਲ ਹੱÎਤਿਆ ਕਰ ਦਿਤੀ ਗਈ। ਮ੍ਰਿਤਕ ਦਾ ਨਾਮ ਅਕਬਰ ਸੀ। ਅਕਬਰ ਅਤੇ ਅਸਲਮ ਗਾਂ ਲੈ ਕੇ ਜਾ ਰਹੇ ਸਨ ਤਾਂ ਭੀੜ ਨੇ ਉਨ੍ਹਾਂ 'ਤੇ ਅਚਾਨਕ ਹਮਲਾ ਕਰ ਦਿਤਾ, ਜਿਸ ਵਿਚ ਅਕਬਰ ਦੀ ਮੌਤ ਹੋ ਗਈ। ਇਹ ਘਟਨਾ ਸ਼ੁਕਰਵਾਰ ਰਾਤ ਦੀ ਹੈ ਅਤੇ ਇਸ ਮਾਮਲੇ ਦੀ ਜਾਂਚ ਕੀਤੀਜਾ ਰਹੀ ਹੈ।
Union Minister Arjun Ram Meghwalਦਸਿਆ ਜਾ ਰਿਹਾ ਹੈ ਕਿ ਮ੍ਰਿਤਕ ਅਕਬਰ ਦਾ ਸਾਥੀ ਅਸਲਮ ਕਿਸੇ ਤਰ੍ਹਾਂ ਭੀੜ ਤੋਂ ਬਚ ਕੇ ਭੱਜਣ ਵਿਚ ਕਾਮਯਾਬ ਹੋ ਗਿਆ। ਉਹ ਦੋਵੇਂ ਹਰਿਆਣਾ ਦੇ ਮੇਵ ਮੁਸਲਿਮ ਦੱਸੇ ਜਾ ਰਹੇ ਹਨ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਮਾਮਲਾ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਰਾਜਸਥਾਨ ਸਰਕਾਰ ਕਹਿ ਰਹੀ ਹੈ ਕਿ ਮਾਬ ਲਿੰਚਿੰਗ ਦੇ ਲਈ ਅਲੱਗ ਤੋਂ ਸਾਨੂੰ ਕਿਸੇ ਕਾਨੂੰਨ ਦੀ ਲੋੜ ਨਹੀਂ ਹੈ।