ਤਿੰਨ ਮੰਜ਼ਿਲਾ ਘਰ ਵਿਚ ਲੱਗੀ ਅੱਗ, 5 ਲੋਕ ਜ਼ਿੰਦਾ ਸੜ੍ਹਕੇ ਮਰੇ
Published : Jul 23, 2018, 11:23 am IST
Updated : Jul 23, 2018, 11:23 am IST
SHARE ARTICLE
5 Dead After Fire Breaks
5 Dead After Fire Breaks

ਹਿਮਾਚਲ ਪ੍ਰਦੇਸ਼ ਵਿਚ ਮੰਡੀ ਜ਼ਿਲ੍ਹੇ ਦੇ ਨੇਰਚੌਂਕ ਬਜ਼ਾਰ ਵਿਚ ਸੋਮਵਾਰ ਤੜਕੇ ਤਿੰਨ ਮੰਜ਼ਿਲਾ ਮਕਾਨ ਵਿਚ ਅੱਗ ਲੱਗਣ ਕਾਰਨ ਪੰਜ ਲੋਕਾਂ

ਮੰਡੀ, ਹਿਮਾਚਲ ਪ੍ਰਦੇਸ਼ ਵਿਚ ਮੰਡੀ ਜ਼ਿਲ੍ਹੇ ਦੇ ਨੇਰਚੌਂਕ ਬਜ਼ਾਰ ਵਿਚ ਸੋਮਵਾਰ ਤੜਕੇ ਤਿੰਨ ਮੰਜ਼ਿਲਾ ਮਕਾਨ ਵਿਚ ਅੱਗ ਲੱਗਣ ਕਾਰਨ ਪੰਜ ਲੋਕਾਂ ਦੀ ਦਮ ਘੁਟਣ ਨਾਲ ਮੌਤ ਹੋ ਗਈ ਹੈ। ਅੱਗ ਇੰਨੀ ਭਿਆਨਕ ਸੀ ਕਿ ਕਿਸੇ ਨੂੰ ਬਾਹਰ ਨਿਕਲਣ ਦਾ ਮੌਕਾ ਤੱਕ ਨਹੀਂ ਮਿਲਿਆ। ਦੱਸ ਦਈਏ ਕਿ ਘਰ ਵਿਚ ਹਲੇ ਵੀ ਲੋਕ ਫ਼ਸੇ ਹੋਏ ਹਨ ਅਤੇ ਬਚਾਅ ਦਲ ਦੇ ਕਰਮਚਾਰੀ  ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਦੇ ਕੰਮ ਵਿਚ ਜੁਟੇ ਹੋਏ ਹਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਅੱਗ ਗੈਸ ਸਿਲੰਡਰ ਕਾਰਨ ਲੱਗੀ ਹੈ।

5 Dead After Fire Breaks5 Dead After Fire Breaksਦੱਸ ਦਈਏ ਕਿ ਨੇਰਚੌਕ ਦੇ ਕੱਪੜਾ ਵਪਾਰੀ ਵਿਜੈ ਸੋਨੀ ਦੀ ਬੇਟੇ ਦਾ ਵਿਆਹ ਸੀ ਅਤੇ ਬਰਾਤ ਸੁੰਦਰ ਨਗਰ ਗਈ ਹੋਈ ਸੀ। ਰਾਤ ਕਰੀਬ 2 ਵਜੇ ਬਰਾਤ ਤੋਂ ਲੋਕ ਆਪਣੇ ਘਰ ਵਾਪਸ ਆਏ। ਸਵੇਰੇ ਕਰੀਬ ਸਾਢੇ ਚਾਰ ਵਜੇ ਸੇਵਾ ਮੁਕਤ ਸਹਾਇਕ ਇੰਜੀਨੀਅਰ ਨਰੇਂਦਰ ਸੋਨੀ ਦੇ ਕਮਰੇ ਵਿਚ ਅਚਾਨਕ ਅੱਗ ਭੜਕ ਗਈ। ਦੇਖਦੇ ਹੀ ਦੇਖਦੇ ਅੱਗ ਨੇ ਤਿੰਨਾਂ ਮੰਜ਼ਿਲਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ। ਇਸ ਦੌਰਾਨ ਕਿਸੇ ਨੂੰ ਬਾਹਰ ਨਿਕਲਣ ਦਾ ਮੌਕਾ ਤੱਕ ਨਹੀਂ ਮਿਲਿਆ। 
ਸਥਾਨਕ ਲੋਕਾਂ ਨੇ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਅੱਗ ਬਾਰੇ ਸੂਚਨਾ ਦਿੱਤੀ।

5 Dead After Fire Breaks5 Dead After Fire Breaksਉੱਥੇ ਮੌਜੂਦ ਲੋਕਾਂ ਨੇ ਖਿੜਕੀ ਤੋੜਕੇ ਇੱਕ ਮੰਜ਼ਿਲ ਤੋਂ ਨਰਿੰਦਰ ਸੋਨੀ  (ਪੁੱਤਰ ਜੀਵਨ ਸੋਨੀ) ਅਤੇ ਉਨ੍ਹਾਂ ਦੀ ਪਤਨੀ ਬੀਨਾ ਸੋਨੀ (ਨਿਵਾਸੀ ਨੇਰਚੌਕ) ਨੂੰ ਬਾਹਰ ਕੱਢਿਆ। ਉਨ੍ਹਾਂ ਦੋਵਾਂ ਜ਼ਖਮੀਆਂ ਨੂੰ ਨਾਲ ਲਗਦੇ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਭੇਜ ਦਿੱਤਾ ਗਿਆ, ਜਿਥੇ ਡਾਕਟਰਾਂ ਵਲੋਂ ਉਨ੍ਹਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ। ਤਕਰੀਬਨ ਇੱਕ ਘੰਟੇ ਬਾਅਦ ਪਹੁੰਚੇ ਸੁਰੱਖਿਆ ਕਰਮੀਆਂ ਨੇ ਅੱਗ ਉੱਤੇ ਕਾਬੂ ਪਾਇਆ। ਉਥੇ ਹੀ ਪੁਲਿਸ ਦੀ ਟੀਮ ਵੀ ਮੌਕੇ ਉੱਤੇ ਪਹੁੰਚੀ। ਸਥਾਨਕ ਲੋਕਾਂ ਦੀ ਮਦਦ ਨਾਲ ਅੱਗ ਬੁਝਾਉਣ ਦਾ ਕਾਰਜ ਸ਼ੁਰੂ ਹੋਇਆ।

fire5 Dead After Fire Breaksਦੱਸਣਯੋਗ ਹੈ ਕਿ ਇਸ ਦੌਰਾਨ ਹੇਠਲੀ ਮੰਜ਼ਿਲ ਤੋਂ 2 ਔਰਤਾਂ ਅਤੇ ਇਕ ਬੱਚੇ ਲਾਸ਼ ਮਿਲੀ ਹੈ।ਇਨ੍ਹਾਂ ਮ੍ਰਿਤਕਾਂ ਵਿਚ ਸੁਦੇਸ਼ ਸੋਹਿਲ ਪਤਨੀ ਪ੍ਰੇਮ ਸੋਨੀ, ਮੋਨਾ ਪਤਨੀ ਅਮਿਤ ਕੁਮਾਰ ਅਤੇ ਸਾਹਿਲ ਪੁੱਤਰ ਅਮਿਤ ਕੁਮਾਰ ਨਿਵਾਸੀ ਸਾਰੇ ਸ਼ਾਮਿਲ ਹਨ। ਦੱਸ ਦਈਏ ਕਿ ਰਾਹਤ ਅਤੇ ਬਚਾਅ ਕਾਰਜ ਹਲੇ ਤੱਕ ਜਾਰੀ ਹੈ। ਇਸ ਦੀ ਪੁਸ਼ਟੀ ਪੁਲਿਸ ਅਧਿਕਾਰੀ ਗੁਰਦੇਵ ਸ਼ਰਮਾ ਨੇ ਕੀਤੀ ਹੈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਅੱਗ ਵਿਚ 5 ਪਰਿਵਾਰਕ ਮੈਂਬਰ ਸੜਕੇ ਮਾਰ ਗਏ ਹਨ। ਨਾਲ ਹੀ ਉਨ੍ਹਾਂ ਦੱਸਿਆ ਕਿ ਲੱਖਾਂ ਰੁਪਏ ਦਾ ਨੁਕਸਾਨ ਵੀ ਹੋਇਆ ਹੈ।

Location: India, Himachal Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement