
ਹੁਣ ਤੱਕ ਦੇਸ਼ ਵਿਚ ਲੋਕ ਕੋਰੋਨਾ ਵਾਇਰਸ ਤੋਂ ਪ੍ਰੇਸ਼ਾਨ ਸਨ, ਹੁਣ ਦੇਸ਼ ਵਿਚ ਕੋਰੋਨਾ ਵਾਇਰਸ ਨਾਲੋਂ ਜ਼ਿਆਦਾ..........
ਹੁਣ ਤੱਕ ਦੇਸ਼ ਵਿਚ ਲੋਕ ਕੋਰੋਨਾ ਵਾਇਰਸ ਤੋਂ ਪ੍ਰੇਸ਼ਾਨ ਸਨ, ਹੁਣ ਦੇਸ਼ ਵਿਚ ਕੋਰੋਨਾ ਵਾਇਰਸ ਨਾਲੋਂ ਜ਼ਿਆਦਾ ਖ਼ਤਰਨਾਕ ਬਿਮਾਰੀ ਆਈ ਹੈ। ਇਸ ਬਿਮਾਰੀ ਦਾ ਪਹਿਲਾ ਕੇਸ ਗੁਜਰਾਤ ਦੇ ਸੂਰਤ ਵਿੱਚ ਦੇਖਿਆ ਗਿਆ ਹੈ। ਸੂਰਤ ਦੇ ਇਕ ਬੱਚੇ ਵਿਚ ਇਸ ਬਿਮਾਰੀ ਦੇ ਲੱਛਣ ਦੇਖੇ ਗਏ ਹਨ।
virus
ਇਸ ਬਿਮਾਰੀ ਦਾ ਨਾਮ ਮਲਟੀਸਿਸਟਮ ਇਨਫਲੇਮੈਟਰੀ ਸਿੰਡਰੋਮ ਹੈ। ਇਸ ਨੂੰ ਐਮਆਈਐਸ-ਸੀ ਵੀ ਕਿਹਾ ਜਾਂਦਾ ਹੈ। ਪਹਿਲਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੂਰਤ ਅਤੇ ਗੁਜਰਾਤ ਵਿੱਚ ਲੋਕਾਂ ਦੀ ਚਿੰਤਾ ਵੱਧ ਗਈ ਹੈ।
virus
ਸੂਰਤ ਵਿੱਚ ਰਹਿਣ ਵਾਲੇ ਪਰਿਵਾਰ ਦੇ 10 ਸਾਲ ਦੇ ਬੱਚੇ ਦੇ ਸਰੀਰ ਵਿੱਚ MIC-C ਯਾਨੀ ਮਲਟੀ ਸਿਸਟਮ ਇੰਫਲੇਮੇਟਰੀ ਸਿੰਡ੍ਰੋਮ ਦੇ ਲੱਛਣ ਵੇਖੇ ਗਏ ਹਨ। ਹੈਰਾਨੀ ਤਾਂ ਇਹ ਗੱਲ ਦੀ ਹੈ ਇਹ ਬੀਮਾਰੀ ਹੁਣ ਤੱਕ ਸਿਰਫ ਅਮਰੀਕਾ ਅਤੇ ਯੂਰੋਪ ਦੇਸ਼ਾਂ ਵਿੱਚ ਹੁੰਦੀ ਸੀ।
photo
ਜਿਆਦਾਤਰ ਮਾਮਲੇ ਉੱਥੇ ਹੀ ਵੇਖੇ ਜਾਂਦੇ ਸਨ।ਪਰਿਵਾਰ ਦੇ ਬੇਟੇ ਨੂੰ ਸੂਰਤ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਬੱਚੇ ਨੂੰ ਬੁਖਾਰ ਹੈ। ਉਸਨੂੰ ਉਲਟੀ, ਖੰਘ, ਦਸਤ ਹੋ ਰਹੀ ਹੈ। ਨਾਲ ਹੀ ਉਸਦੀਆਂ ਅੱਖਾਂ ਅਤੇ ਬੁੱਲ੍ਹ ਵੀ ਲਾਲ ਹੋ ਗਏ ਹਨ।
Vomiting
ਪਹਿਲਾਂ ਸੂਰਤ ਦੇ ਡਾਕਟਰ ਨੇ ਆਸ਼ੀਸ਼ ਗੋਟੀ ਨੇ ਬੱਚੇ ਨੂੰ ਵੇਖਿਆ। ਫਿਰ ਉਹਨਾਂ ਨੇ ਮੁੰਬਈ ਅਤੇ ਸੂਰਤ ਦੇ ਹੋਰ ਡਾਕਟਰਾਂ ਦੀ ਸਲਾਹ ਲਈ। ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗਿਆ ਕਿ ਬੱਚੇ ਦੇ ਸਰੀਰ ਵਿੱਚ ਮਲਟੀ ਸਿਸਟਮ ਇੰਫਲੇਮੇਟਰੀ ਸਿੰਡ੍ਰੋਮ ਦੇ ਲੱਛਣ ਹਨ।
ਇਸ ਸਮੇਂ, ਇਸ ਖ਼ਤਰਨਾਕ ਬਿਮਾਰੀ ਨਾਲ ਜੂਝ ਰਹੇ ਇਸ ਬੱਚੇ ਦੇ ਦਿਲ ਦੇ ਪੰਪਿੰਗ ਵਿਚ 30 ਪ੍ਰਤੀਸ਼ਤ ਦੀ ਕਮੀ ਆਈ ਸੀ। ਉਸਦੇ ਸਰੀਰ ਦੀਆਂ ਨਾੜੀਆਂ ਸੁੱਜੀਆਂ ਹੋਈਆਂ ਸਨ। ਜਿਸ ਕਾਰਨ ਉਸਨੂੰ ਦਿਲ ਦਾ ਦੌਰਾ ਪੈ ਸਕਦਾ ਸੀ।
ਪਰ ਸੱਤ ਦਿਨਾਂ ਦੇ ਇਲਾਜ ਤੋਂ ਬਾਅਦ ਉਸਨੂੰ ਘਰ ਭੇਜ ਦਿੱਤਾ ਗਿਆ। ਪਰ ਡਾਕਟਰਾਂ ਨੇ ਇਸ ਬਿਮਾਰੀ ਦੇ ਦੇਸ਼ ਵਿਚ ਫੈਲਣ ਦੀ ਭਵਿੱਖਬਾਣੀ ਕੀਤੀ ਹੈ।