WHO ਮਾਹਿਰ ਬੋਲੇ-ਇਸ ਸਾਲ ਕਿਸੇ ਨੂੰ ਨਹੀਂ ਮਿਲ ਸਕੇਗੀ ਕੋਰੋਨਾ ਵੈਕਸੀਨ
Published : Jul 23, 2020, 5:45 pm IST
Updated : Jul 23, 2020, 5:45 pm IST
SHARE ARTICLE
Michael J. Ryan
Michael J. Ryan

ਦੁਨੀਆ ਭਰ ਵਿਚ ਉਮੀਦ ਸੀ ਕਿ ਆਕਸਫੋਰਡ ਯੂਨੀਵਰਸਿਟੀ ਵੱਲੋਂ ਬਣਾਈ ਗਈ ਕੋਰੋਨਾ ਵਾਇਰਸ ਦੀ ਵੈਕਸੀਨ ਦਸੰਬਰ ਦੇ ਅਖੀਰ ਤੱਕ ਬਜ਼ਾਰ ਵਿਚ ਆ ਜਾਵੇਗੀ।

ਨਵੀਂ ਦਿੱਲੀ: ਦੁਨੀਆ ਭਰ ਵਿਚ ਉਮੀਦ ਸੀ ਕਿ ਆਕਸਫੋਰਡ ਯੂਨੀਵਰਸਿਟੀ ਵੱਲੋਂ ਬਣਾਈ ਗਈ ਕੋਰੋਨਾ ਵਾਇਰਸ ਦੀ ਵੈਕਸੀਨ ਦਸੰਬਰ ਦੇ ਅਖੀਰ ਤੱਕ ਬਜ਼ਾਰ ਵਿਚ ਆ ਜਾਵੇਗੀ। ਪਰ ਵਿਸ਼ਵ ਸਿਹਤ ਸੰਗਠਨ ਨੇ ਇਹਨਾਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਹੈ। ਵਿਸ਼ਵ ਸਿਹਤ ਸੰਗਠਨ ਦੇ ਸੀਨੀਅਰ ਅਧਿਕਾਰੀ ਮਾਈਕ ਰਿਆਨ ਨੇ ਕਿਹਾ ਕਿ ਕਿਸੇ ਵੀ ਵੈਕਸੀਨ ਦੀ ਪਹਿਲੀ ਵਰਤੋਂ ਸਾਲ 2021 ਦੇ ਸ਼ੁਰੂਆਤੀ ਮਹੀਨਿਆਂ ਵਿਚ ਵੀ ਸੰਭਵ ਹੈ।

corona vaccineCorona Vaccine

ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਇਸ ਸਾਲ ਦੇ ਅਖੀਰ ਤੱਕ ਕੋਰੋਨਾ ਵਾਇਰਸ ਦੀ ਕੋਈ ਵੈਕਸੀਨ ਨਹੀਂ ਮਿਲੇਗੀ। ਲੋਕਾਂ ਨੂੰ ਉਮੀਦ ਸੀ ਕਿ ਆਕਸਫੋਰਡ ਯੂਨੀਵਰਸਿਟੀ ਦੀ ਵੈਕਸੀਨ ਦਸੰਬਰ ਤੱਕ ਮਿਲ ਜਾਵੇਗੀ ਪਰ ਅਜਿਹਾ ਨਹੀਂ ਹੋਵੇਗਾ। ਮੀਡੀਆ ਰਿਪੋਰਟ ਮੁਤਾਬਕ ਆਕਸਫੋਰਡ ਯੂਨੀਵਰਸਿਟੀ ਦੀ ਵੈਕਸੀਨ ਨਾਲ ਯੂਰੋਪ, ਅਮਰੀਕਾ, ਮੈਕਸੀਕੋ ਅਤੇ ਰੂਸ ਨੂੰ ਸਭ ਤੋਂ ਜ਼ਿਆਦਾ ਉਮੀਦਾਂ ਸੀ।

WHOWHO

ਵਿਸ਼ਵ ਸਿਹਤ ਸੰਗਠਨ ਦੇ ਐਮਰਜੈਂਸੀ ਪ੍ਰੋਗਰਾਮ ਦੇ ਮੁਖੀ ਨੇ ਕਿਹਾ ਕਿ ਦੁਨੀਆ ਭਰ ਦੇ ਖੋਜਕਰਤਾ ਬਹੁਤ ਤੇਜ਼ੀ ਨਾਲ ਕੰਮ ਕਰ ਰਹੇ ਹਨ ਤਾਂ ਜੋ ਵੈਕਸੀਨ ਬਣਾਈ ਜਾ ਸਕੇ ਪਰ ਬਜ਼ਾਰ ਵਿਚ ਵੈਕਸੀਨ ਇਸ ਸਾਲ ਦੇ ਅਖੀਰ ਤੱਕ ਨਹੀਂ ਆ ਸਕੇਗੀ।

Indias aggressive planning controls number of coronavirus cases says whoWHO

ਮਾਈਕ ਇਸ ਸਮੇਂ ਵਿਸ਼ਵ ਸਿਹਤ ਸੰਗਠਨ ਦੀ ਉਸ ਟੀਮ ਦੇ ਮੁਖੀ ਹਨ ਜੋ ਇਹ ਦੇਖੇਗੀ ਕਿ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਸਹੀ ਸਮੇਂ ‘ਤੇ ਸਹੀ ਮਾਤਰਾ ਵਿਚ ਵੈਕਸੀਨ ਮਿਲੇ। ਮਾਈਕ ਨੇ ਕਿਹਾ ਕਿ ਸੰਗਠਨ ਇਹ ਕੋਸ਼ਿਸ਼ ਕਰੇਗਾ ਕਿ ਸਾਰਿਆਂ ਨੂੰ ਸਹੀ ਸਮੇਂ ‘ਤੇ ਸਹੀ ਮਾਤਰਾ ਵਿਚ ਵੈਕਸੀਨ ਮਿਲੇ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement