
ਮਹਾਰਾਸ਼ਟਰ ਵਿਚ ਇਸ ਸਮੇਂ ਮੀਂਹ ਨਾਲ ਬੁਰਾ ਹਾਲ ਹੈ
ਮੁੰਬਈ: ਮਹਾਰਾਸ਼ਟਰ ਵਿਚ ਇਸ ਸਮੇਂ ਮੀਂਹ ਨਾਲ ਬੁਰਾ ਹਾਲ ਹੈ। ਇਸ ਦੌਰਾਨ ਮੁੰਬਈ ਦੇ ਗੋਵੰਡੀ ਖੇਤਰ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਇਥੇ ਇਕ ਇਮਾਰਤ ਦੇ ਢਹਿ ਜਾਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ।
building collapse in Mumbai due to rain
ਮੁੰਬਈ ਪੁਲਿਸ ਦੇ ਅਨੁਸਾਰ ਗੋਵੰਡੀ ਦੇ ਸ਼ਿਵਾਜੀ ਨਗਰ ਖੇਤਰ ਵਿੱਚ ਮਕਾਨ ਡਿੱਗਣ ਦੀ ਇੱਕ ਘਟਨਾ ਵਾਪਰੀ ਹੈ। ਇਸ ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਦਸ ਲੋਕ ਗੰਭੀਰ ਜ਼ਖਮੀ ਹੋ ਗਏ ਹਨ।
Death
ਹਾਦਸੇ ਤੋਂ ਬਾਅਦ ਬੀਐਮਸੀ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ, ਜਦਕਿ ਹੋਰ ਟੀਮਾਂ ਵੀ ਰਾਹਤ ਕਾਰਜ ਕਰਨ ਲਈ ਪਹੁੰਚੀਆਂ। ਅਜਿਹੀ ਹੀ ਇਕ ਘਟਨਾ ਪਿਛਲੇ ਦਿਨੀਂ ਸਤਾਰਾ ਜ਼ਿਲੇ ਵਿੱਚ ਵਾਪਰੀ, ਜਿੱਥੇ ਪਹਾੜ ਤੋਂ ਮਲਬਾ ਡਿੱਗਣ ਕਾਰਨ ਬਹੁਤ ਸਾਰੇ ਲੋਕ ਫਸ ਗਏ ਸਨ। ਹੁਣ ਤੱਕ ਇੱਥੇ ਤਕਰੀਬਨ 10 ਲੋਕਾਂ ਨੂੰ ਬਾਹਰ ਕੱਢਿਆ ਜਾ ਚੁੱਕਾ ਹੈ, ਜਦੋਂ ਕਿ ਪੰਜ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।