ਹਾਥਰਸ 'ਚ ਟਰੱਕ ਨੇ ਕਾਂਵੜੀਆਂ ਦੇ ਇਕ ਜਥੇ ਨੂੰ ਕੁਚਲਿਆ, 6 ਦੀ ਮੌਤ
Published : Jul 23, 2022, 12:45 pm IST
Updated : Jul 23, 2022, 12:45 pm IST
SHARE ARTICLE
photo
photo

ਪੁਲਿਸ ਨੇ ਡਰਾਈਵਰ ਨੂੰ ਕੀਤਾ ਗ੍ਰਿਫਤਾਰ

 

ਹਾਥਰਸ : ਕਾਂਵੜ ਭਰ ਕੇ ਹਰਿਦੁਆਰ ਤੋਂ ਗਵਾਲੀਅਰ ਆ ਰਹੇ ਕਾਂਵੜੀਆਂ ਦੇ ਇੱਕ ਜਥਾ ਯੂਪੀ ਦੇ ਹਾਥਰਸ ਵਿੱਚ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ 'ਚ 5 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇਕ ਦੀ ਇਲਾਜ ਦੌਰਾਨ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਏਡੀਜੀ ਆਗਰਾ ਜ਼ੋਨ ਅਤੇ ਆਈਜੀ ਅਲੀਗੜ੍ਹ ਪੁਲਿਸ ਬਲ ਸਮੇਤ ਮੌਕੇ 'ਤੇ ਪਹੁੰਚ ਗਏ। ਇਸ ਤੋਂ ਬਾਅਦ ਦੋਹਾਂ ਜ਼ਖਮੀਆਂ ਨੂੰ ਇਲਾਜ ਲਈ ਆਗਰਾ ਲਿਜਾਇਆ ਗਿਆ।

 

PHOTOPHOTO

 

ਇੱਥੇ ਇਲਾਜ ਦੌਰਾਨ ਗੰਭੀਰ ਰੂਪ ਵਿਚ ਜ਼ਖਮੀ ਹੋਏ ਨੌਜਵਾਨ ਦੀ ਮੌਤ ਹੋ ਗਈ। ਕਾਂਵੜੀਆਂ ਨੂੰ ਕੁਚਲਣ ਵਾਲਾ ਡੰਪਰ ਵੀ ਗਵਾਲੀਅਰ ਦੇ ਠਾਕੁਰ ਟਰਾਂਸਪੋਰਟ ਦਾ ਦੱਸਿਆ ਜਾ ਰਿਹਾ ਹੈ, ਪੁਲਿਸ ਨੇ ਡਰਾਈਵਰ ਪ੍ਰਵੇਸ਼ ਨੂੰ ਗ੍ਰਿਫਤਾਰ ਕਰ ਲਿਆ ਹੈ।

ਹਾਦਸੇ ਦਾ ਸ਼ਿਕਾਰ ਹੋਏ ਸਾਰੇ ਲੋਕ ਬੰਗੀ ਖੁਰਦ ਥਾਣਾ ਉਟੀਲਾ ਜ਼ਿਲ੍ਹਾ ਗਵਾਲੀਅਰ ਮੱਧ ਪ੍ਰਦੇਸ਼ ਦੇ ਵਸਨੀਕ ਹਨ। ਘਟਨਾ ਤੋਂ ਬਾਅਦ ਕਾਂਵੜੀਆਂ ਵਿੱਚ ਭਾਰੀ ਰੋਸ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਮ੍ਰਿਤਕਾਂ ਦੇ ਰਿਸ਼ਤੇਦਾਰ ਵੀ ਆਗਰਾ ਪਹੁੰਚ ਗਏ ਹਨ। ਪੋਸਟ ਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਅਗਲੇ ਦੋ ਘੰਟਿਆਂ 'ਚ ਲਾਸ਼ਾਂ ਗਵਾਲੀਅਰ ਪਹੁੰਚ ਜਾਣਗੀਆਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement