
ਯਾਤਰੀ ਕੋਲੋਂ 1.005 ਕਿਲੋਗ੍ਰਾਮ ਸੋਨਾ ਬਰਾਮਦ
ਕੇਰਲ : ਕਸਟਮ ਵਿਭਾਗ ਨੇ ਐਤਵਾਰ ਨੂੰ ਕੋਚੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ 48 ਲੱਖ ਰੁਪਏ ਦੀ ਕੀਮਤ ਦਾ 1.005 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ। ਅਧਿਕਾਰੀਆਂ ਨੇ ਦਸਿਆ ਕਿ ਇਹ ਸੋਨਾ ਮਲੇਸ਼ੀਆ ਦੇ ਕੁਆਲਾਲੰਪੁਰ ਤੋਂ ਆਏ ਇੱਕ ਯਾਤਰੀ ਤੋਂ ਬਰਾਮਦ ਕੀਤਾ ਗਿਆ ਹੈ।
ਅਧਿਕਾਰੀਆਂ ਅਨੁਸਾਰ, ਜ਼ਬਤ ਕੀਤਾ ਗਿਆ ਸੋਨਾ, ਜਿਸ ਨੂੰ ਯਾਤਰੀ ਨੇ ਆਪਣੀ ਪੈਂਟ ਦੇ ਕਮਰਬੈਂਡ ਅਤੇ ਉਸ ਦੇ ਅੰਡਰਗਾਰਮੈਂਟ ਦੀ ਵਿਸ਼ੇਸ਼ ਤੌਰ 'ਤੇ ਸਿਲਾਈ ਹੋਈ ਜੇਬ ਵਿਚ ਛੁਪਾ ਕੇ ਰੱਖਿਆ ਹੋਇਆ ਸੀ।