
ਦਿੱਲੀ ਤੋਂ ਇਕ ਨੌਜਵਾਨ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਪੂਰਬੀ ਦਿੱਲੀ ਦੇ ਕਲਿਆਣਪੁਰੀ ਵਿਚ ਇਕ 24 ਸਾਲਾ ਵਿਅਕਤੀ ਨੂੰ ਕਥਿਤ ਤੌਰ 'ਤੇ ...
ਦਿੱਲੀ ਤੋਂ ਇਕ ਨੌਜਵਾਨ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਪੂਰਬੀ ਦਿੱਲੀ ਦੇ ਕਲਿਆਣਪੁਰੀ ਵਿਚ ਇਕ 24 ਸਾਲਾ ਵਿਅਕਤੀ ਨੂੰ ਕਥਿਤ ਤੌਰ 'ਤੇ ਉਸ ਦੇ ਦੋਸਤਾਂ ਨੇ ਕਤਲ ਕਰ ਦਿੱਤਾ। ਪੁਲਿਸ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਕ ਨਾਬਾਲਗ ਸਮੇਤ ਤਿੰਨ ਮੁਲਜ਼ਮਾਂ ਨੂੰ ਉਸੇ ਇਲਾਕੇ ਤੋਂ ਉਸ ਸਮੇਂ ਹੀ ਫੜਿਆ ਗਿਆ ਜਦੋਂ ਉਹ ਭੱਜਣ ਦੀ ਸਲਾਹ ਬਣਾ ਰਹੇ ਸਨ।
Murderਤਿੰਨ ਮੁਲਜ਼ਮਾਂ ਵਿਚੋਂ ਇਕ ਮੁਲਜ਼ਮ ਨੇ ਇਕ ਮਹੀਨਾ ਪਹਿਲਾਂ ਪੀੜਤ ਤੋਂ 500 ਰੁਪਏ ਉਧਾਰੇ ਲਏ ਸਨ ਅਤੇ ਕਥਿਤ ਤੌਰ 'ਤੇ ਇਸ ਨੂੰ ਵਾਪਸ ਕਰਨ ਲਈ ਤਿਆਰ ਨਹੀਂ ਸੀ। ਪੁਲਿਸ ਨੇ ਦੱਸਿਆ ਕਿ ਪੀੜਤ ਸ਼ਾਹਰੁਖ ਨੇ ਕੱਲ੍ਹ ਕਲਿਆਣਪੁਰੀ ਦੀ ਜੇਜੇ ਕਲੋਨੀ ਵਿਚ ਆਪਣੇ ਦੋਸਤ ਮੁਕੇਸ਼ ਉਰਫ ਬਾਬਾ ਦੇ ਘਰ ਜਾ ਕੇ ਮੁਕੇਸ਼ ਨੂੰ ਪੈਸੇ ਵਾਪਸ ਕਰਨ ਲਈ ਕਿਹਾ ਸੀ। ਮੁਕੇਸ਼ ਘਰ ਨਹੀਂ ਸੀ।
Murderਸ਼ਾਹਰੁਖ ਨੇ ਮੁਕੇਸ਼ ਦੀ ਪਤਨੀ ਨੂੰ ਸ਼ਾਹਰੁਖ ਦਾ ਸੁਨੇਹਾ ਦੇਣ ਲਈ ਕਿਹਾ। ਜਦੋਂ ਮੁਕੇਸ਼ ਵਾਪਸ ਆ ਗਿਆ ਤਾਂ ਉਸਦੀ ਦੀ ਪਤਨੀ ਨੇ ਉਸ ਨੂੰ ਸ਼ਾਹਰੁਖ ਆਉਣ ਬਾਰੇ ਜਾਣਕਾਰੀ ਦਿੱਤੀ। ਸ਼ਾਹਰੁਖ ਦਾ ਘਰ ਆਉਣਾ ਮੁਕੇਸ਼ ਨੂੰ ਬੁਰਾ ਲੱਗਿਆ। ਉਸ ਨੇ ਸ਼ਾਹਰੁਖ ਨੂੰ ਲੱਭਣਾ ਸ਼ੁਰੂ ਕੀਤਾ ਅਤੇ ਉਸ ਨਾਲ ਲੜਾਈ ਛੇੜ ਲਈ। ਮੁਕੇਸ਼ ਅਤੇ ਉਸ ਦੇ ਦੋ ਦੋਸਤ, ਖਾਲਿਦ ਅਤੇ ਉਸ ਦਾ ਛੋਟਾ ਭਰਾ, ਨੇ ਸ਼ਾਹਰੁਖ ਨੂੰ ਬੁਰੀ ਤਰਾਂ ਮਾਰਿਆ ਮੁਕੇਸ਼ ਨੇ
Murderਉਸ ਦੀ ਛਾਤੀ ਵਿੱਚ ਚਾਕੂ ਨਾਲ ਕਾਫੀ ਵਾਰ ਕੀਤੇ ਜਿਸ ਕਾਰਨ ਸ਼ਾਹਰੁਖ ਮੌਕੇ 'ਤੇ ਢਹਿ ਗਿਆ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਤਿੰਨੋਂ ਮੌਕੇ ਤੋਂ ਭੱਜ ਗਏ। "ਇਕ ਸਥਾਨਕ ਵਿਅਕਤੀ ਨੇ ਸ਼ਾਹਰੁਖ ਨੂੰ ਹਸਪਤਾਲ ਵਿਚ ਪਹੁੰਚਾਇਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਹਸਪਤਾਲ ਅਧਿਕਾਰੀਆਂ ਨੇ ਪੁਲਿਸ ਨੂੰ ਮਾਮਲੇ ਬਾਰੇ ਜਾਣਕਾਰੀ ਦਿੱਤੀ।
murder kniefਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਲਾਸ਼ ਨੂੰ ਪੋਸਟਮਾਰਟਮ ਲਈ ਲਿਬਰਲਸ ਹਸਪਤਾਲ ਲਿਜਾਇਆ ਗਿਆ। "ਡੀ.ਸੀ.ਪੀ (ਪੂਰਬ) ਪੰਕਜ ਸਿੰਘ ਨੇ ਇਸ ਘਟਨਾ ਦੀ ਪੂਰੀ ਜਾਣਕਾਰੀ ਦਿੱਤੀ। "ਮੁਕੇਸ਼ ਗੁੱਸੇ ਸੀ ਕਿਉਂਕਿ ਸ਼ਾਹਰੁਖ ਨੇ ਉਸ ਦੀ ਗੈਰਹਾਜ਼ਰੀ ਵਿਚ ਉਸਦੇ ਘਰ ਗੇੜਾ ਮਾਰਿਆ ਸੀ ਅਤੇ ਉਸਦੀ ਪਤਨੀ ਨੂੰ ਪੈਸੇ ਵਾਪਸ ਕਰਨ ਲਈ ਕਿਹਾ। ਮੁਕੇਸ਼ ਨੇ ਸ਼ਰਾਬ ਦੇ ਨਸ਼ੇ ਵਿਚ ਸ਼ਾਹਰੁਖ ਨਾਲ ਲੜਾਈ ਕੀਤੀ।
murderਖਾਲਿਦ ਅਤੇ ਉਸ ਦੇ ਛੋਟੇ ਭਰਾ ਮੁਕੇਸ਼ ਨਾਲ ਬਾਅਦ ਵਿਚ ਸ਼ਾਮਿਲ ਹੋ ਗਏ। ਡੀ.ਸੀ.ਪੀ ਪੰਕਜ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਆਈਪੀਸੀ ਦੀ ਧਾਰਾ 302 ਦੇ ਤਹਿਤ ਕਤਲ ਦਾ ਕੇਸ ਦਰਜ ਕੀਤਾ ਹੈ। ਕਤਲ ਲਈ ਵਰਤਿਆ ਚਾਕੂ ਬਰਾਮਦ ਕਰ ਲਿਆ ਗਿਆ ਹੈ। ਪੋਸਟ ਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਦੇ ਮੈਂਬਰਾਂ ਨੂੰ ਸੌਂਪ ਦਿੱਤੀ ਗਈ।