
ਬਿਹਾਰ ਵਿਚ ਇਨੀਂ ਦਿਨੀਂ ‘ਲੇਡੀ ਸਿੰਘਮ’ ਦਾ ਨਾਂਅ ਲੋਕਾਂ ਦੀ ਜ਼ੁਬਾਨ ‘ਤੇ ਬਹੁਤ ਮਸ਼ਹੂਰ ਹੋ ਰਿਹਾ ਹੈ।
ਨਵੀਂ ਦਿੱਲੀ: ਬਿਹਾਰ ਵਿਚ ਇਨੀਂ ਦਿਨੀਂ ‘ਲੇਡੀ ਸਿੰਘਮ’ ਦਾ ਨਾਂਅ ਲੋਕਾਂ ਦੀ ਜ਼ੁਬਾਨ ‘ਤੇ ਬਹੁਤ ਮਸ਼ਹੂਰ ਹੋ ਰਿਹਾ ਹੈ। ਇਹ ਉਹ ਨਾਂਅ ਹੈ ਜਿਸ ਬਾਰੇ ਹਰ ਕੋਈ ਜਾਣਨਾ ਚਾਹੁੰਦਾ ਹੈ ਤੇ ਉਸ ਨੂੰ ਦੇਖਣਾ ਚਾਹੁੰਦਾ ਹੈ। ਮਹਿਜ ਕੁਝ ਸਾਲ ਦੇ ਹੀ ਕਾਰਜਕਾਲ ਵਿਚ ਇਕ ਮਹਿਲਾ ਆਈਪੀਐਸ ਅਫ਼ਸਰ ਨੇ ਅਜਿਹਾ ਕੰਮ ਕੀਤਾ ਹੈ, ਜਿਸ ਨਾਲ ਬਾਹੂਬਲੀ ਅਤੇ ਅਪਰਾਧੀਆ ਦੇ ਦਿਲਾਂ ਵਿਚ ਵੀ ਖੌਫ਼ ਪੈਦਾ ਹੋ ਗਿਆ ਹੈ।
Lipi Singh
ਅਸੀਂ ਗੱਲ ਕਰ ਰਹੇ ਹਾਂ ਲੇਡੀ ਆਈਪੀਐਸ ਅਧਿਕਾਰੀ ਲਿਪੀ ਸਿੰਘ ਦੀ ਜੋ ਇਹਨੀਂ ਦਿਨੀਂ ਮਿਸ਼ਨ ‘ਅਨੰਤ’ ‘ਤੇ ਹੈ। ਮਿਸ਼ਨ ਅਨੰਤ ਭਾਵ ਮੋਕਾਮਾ ਤੋਂ ਬਾਹੂਬਲੀ ਵਿਧਾਇਕ ਅਨੰਦ ਸਿੰਘ ਦੀ ਗ੍ਰਿਫ਼ਤਾਰੀ। ਇਸ ਬਾਹੂਬਲੀ ਤੋਂ ਜਿੱਥੇ ਚੰਗੇ-ਚੰਗੇ ਲੋਕ ਖੌਫ਼ ਖਾਂਦੇ ਰਹੇ ਹਨ, ਉੱਥੇ ਹੀ ਏਕੇ-47 ਕੇਸ ਵਿਚ ਨਾਂਅ ਆਉਣ ਤੋਂ ਬਾਅਦ ਲਿਪੀ ਸਿੰਘ ਨੇ ਅਨੰਤ ਸਿੰਘ ਦੀ ਗ੍ਰਿਫ਼ਤਾਰੀ ਲਈ ਤਿਆਰੀ ਕਰ ਲਈ ਹੈ।
MLA Anant Singh
ਇਸ ਲੇਡੀ ਆਈਪੀਐਸ ਅਧਿਕਾਰੀ ਨੂੰ ਲੋਕ ‘ਲੇਡੀ ਸਿੰਘਮ’ ਕਹਿ ਕੇ ਬੁਲਾਉਂਦੇ ਹਨ। ਇਹ ਮਹਿਲਾ ਆਈਪੀਐਸ ਅਧਿਕਾਰੀ ਦੇ ਨਾਂਅ ਤੋਂ ਇਲਾਕੇ ਦੇ ਅਪਰਾਧੀ ਕੰਬ ਉੱਠਦੇ ਹਨ, ਇਸ ਲੇਡੀ ਸਿੰਘਮ ਦੇ ਡਰ ਨਾਲ ਖ਼ੁਦ ਅਨੰਤ ਸਿੰਘ ਦੇ ਨੱਕ ਵਿਚ ਦਮ ਹੋ ਰੱਖਿਆ ਹੈ। ਸ਼ਾਇਦ ਇਹੀ ਕਾਰਨ ਹੈ ਕਿ ਅਨੰਤ ਸਿੰਘ ਖੁਦ ਉਹਨਾਂ ਦੀ ਟੀਮ ਦੇ ਡਰ ਤੋਂ ਫਰਾਰ ਚੱਲ ਰਹੇ ਹਨ ਤਾਂ ਕਦੀ ਉਹਨਾਂ ‘ਤੇ ਇਲਜ਼ਾਮ ਲਗਾ ਰਹੇ ਹਨ।
Lipi Singh
ਕੌਣ ਹੈ ਲਿਪੀ ਸਿੰਘ?
ਲਿਪੀ ਸਿੰਘ ਜੇਡੀਯੂ ਦੇ ਰਾਜਸਭਾ ਸੰਸਦ ਆਰਸੀਪੀ ਸਿੰਘ ਦੀ ਲੜਕੀ ਹੈ। ਆਰਸੀਪੀ ਸਿੰਘ ਦੀ ਪਛਾਣ ਨਾ ਸਿਰਫ਼ ਜੇਡੀਯੂ ਸੰਸਦ ਦੇ ਤੌਰ ‘ਤੇ ਹੁੰਦੀ ਹੈ ਬਲਕਿ ਉਹ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਕਰੀਬੀ ਸਹਿਯੋਗੀ ਅਤੇ ਸਾਬਕਾ ਆਈਏਐਸ ਅਧਿਕਾਰੀ ਵੀ ਹਨ। ਆਰਸੀਪੀ ਸਿੰਘ ਦੀ ਲੜਕੀ ਲਿਪੀ ਸਿੰਘ ਸਾਲ 2015 ਵਿਚ ਯੂਪੀਐਸਸੀ ਦੀ ਸਿਵਲ ਸਰਵਿਸ ਪ੍ਰੀਖਿਆ ਪਾਸ ਕਰ ਕੇ ਆਈਪੀਐਸ ਅਧਿਕਾਰੀ ਬਣੀ ਸੀ।
RCP Singh
ਸਿਵਲ ਸਰਵਿਸ ਪ੍ਰੀਖਿਆ ਵਿਚ ਲਿਪੀ ਸਿੰਘ ਨੂੰ 114ਵਾਂ ਰੈਂਕ ਮਿਲਿਆ ਸੀ। ਲਿਪੀ ਸਿੰਘ ਨੇ ਦਿੱਲੀ ਯੂਨੀਵਰਸਿਟੀ ਤੋਂ ਲਾਅ ਦੀ ਪੜ੍ਹਾਈ ਵੀ ਕੀਤੀ ਹੈ। ਲਿਪੀ ਸਿੰਘ ਨੇ ਪੁਲਿਸ ਫੋਰਸ ਜੁਆਇਨ ਕਰਨ ਤੋਂ ਬਾਅਦ ਕਦੀ ਵੀ ਕਾਨੂੰਨ ਵਿਰੋਧੀ ਕੰਮ ਨਹੀਂ ਕੀਤਾ। ਬਾਹੂਬਲੀ ਵਿਧਾਇਕ ਅਨੰਤ ਸਿੰਘ ਦੇ ਘਰ ਹੋਈ ਛਾਪੇਮਾਰੀ ਵਿਚ ਵੀ ਪੁਲਿਸ ਟੀਮ ਦੀ ਅਗਵਾਈ ਲਿਪੀ ਸਿੰਘ ਕਰ ਰਹੀ ਸੀ। ਅਨੰਤ ਸਿੰਘ ਦੇ ਸਮਰਥਕਾਂ ‘ਤੇ ਲਿਪੀ ਸਿੰਘ ਦਾ ਕਹਿਰ ਲਗਾਤਾਰ ਟੁੱਟ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।