
ਰਾਜਸਥਾਨ ਦੇ ਆਈਪੀਐਸ ਪੰਕਜ ਚੌਧਰੀ 'ਤੇ ਗ੍ਰਹਿ ਮੰਤਰਾਲਾ ਦੀ ਸਖਤ ਕਾਰਵਾਈ....
ਨਵੀਂ ਦਿੱਲੀ, 7 ਮਾਰਚ : ਰਾਜਸਥਾਨ ਦੇ ਆਈਪੀਐਸ ਪੰਕਜ ਚੌਧਰੀ ਨੂੰ ਕੇਂਦਰੀ ਗ੍ਰਹਿ ਮੰਤਰਾਲਾ ਨੇ ਬਰਖ਼ਾਸਤ ਕਰ ਦਿਤਾ ਹੈ। ਪੰਕਜ ਚੌਧਰੀ 'ਤੇ ਨਿਯਮਾਂ ਦੀ ਉਲੰਘਣ ਅਤੇ ਪਤਨੀ ਤੋਂ ਤਲਾਕ ਲਏ ਬਗ਼ੈਰ ਦੂਜੀ ਮਹਿਲਾ ਦੇ ਨਾਲ ਸਬੰਧ ਬਣਾਉਣ ਅਤੇ ਉਸ ਮਹਿਲਾ ਦੇ ਬੱਚੇ ਦਾ ਪਿਤਾ ਹੋਣ ਦੀ ਸ਼ਿਕਾਇਤ ਤੋਂ ਬਾਅਦ ਇਹ ਕਾਰਵਾਈ ਕੀਤੀ ਹੈ। ਬੂੰਦੀ ਵਿਚ ਪੁਲਿਸ ਕਮਿਸ਼ਨਰ ਰਹਿੰਦਿਆਂ ਉਹਨਾਂ ਨੇ ਨਿਯਮਾਂ ਦਾ ਉਲੰਘਣ ਕੀਤਾ ਸੀ।
Baby
ਮੰਤਰਾਲਾ ਦੇ ਹੁਕਮਾਂ ਅਨੁਸਾਰ ਚੌਧਰੀ ਨੇ ਆਈਏਐਸ ਨਿਯਮ 1968 ਦੇ ਨਿਯਮ 3 (1) ਦਾ ਉਲੰਘਣ ਕੀਤਾ ਸੀ। ਇਹਨਾਂ ਇਲਜ਼ਾਮਾਂ 'ਤੇ ਪੰਕਜ ਚੌਧਰੀ ਦਾ ਕਹਿਣਾ ਹੈ ਕਿ ਉਹਨਾਂ ਉਤੇ ਲਾਇਆ ਦੂਸਰਾ ਵਿਆਹ ਦਾ ਇਲਜ਼ਾਮ ਬੇਬੁਨਿਆਦ ਹੈ। ਉਹਨਾਂ ਨੇ ਦੂਜਾ ਵਿਆਹ ਨਹੀਂ ਕੀਤਾ। ਪਹਿਲੀ ਪਤਨੀ ਦਾ ਵਿਆਹ ਦਾ ਮਾਮਲਾ ਇਲਾਹਾਬਾਦ ਹਾਈਕੋਰਟ ਵਿਚ ਚਲ ਰਿਹਾ ਹੈ। ਦੱਸ ਦਈਏ ਕਿ ਮੁਕੁਲ ਚੌਧਰੀ, ਪੰਕਜ ਚੌਧਰੀ ਦੀ ਦੂਜੀ ਪਤਨੀ ਹੈ। ਬਿਨਾਂ ਦੱਸੇ ਵਿਆਹ ਨੂੰ ਲੈ ਕੇ ਮੁਕੁਲ ਨੇ ਰਾਜ ਮਹਿਲਾ ਕਮਿਸ਼ਨ ਵਿਚ ਪੰਕਜ ਦੇ ਵਿਰੁਧ ਸ਼ਿਕਾਇਤ ਵੀ ਦਿਤੀ ਹੈ।
Divorce
ਮੰਤਰਾਲਾ ਨੇ ਸੰਘ ਲੋਕ ਸੇਵਾ ਕਮਿਸ਼ਨ ਦੀ ਸਲਾਹ 'ਤੇ ਇਹ ਕਦਮ ਚੁੱਕਿਆ ਹੈ। ਆਦੇਸ਼ ਮੁਤਾਬਿਕ ਪੰਕਜ ਨੇ 4 ਦਸੰਭਰ 2005 ਨੂੰ ਵਿਆਹ ਕੀਤਾ ਸੀ। ਕਾਨੂੰਨੀ ਤੌਰ 'ਤੇ ਉਹ ਪਤਨੀ ਤੋਂ ਵੱਖ ਨਹੀਂ ਹੋਏ ਸਨ ਅਤੇ ਇਕ ਹੋਰ ਮਹਿਲਾ ਦੇ ਨਾਲ ਸਰੀਰਕ ਸਬੰਧ ਬਣਾਏ ਅਤੇ ਉਸ ਮਹਿਲਾ ਦੇ ਬੱਚੇ ਦੇ ਪਿਤਾ ਬਣੇ। 14 ਮਈ 2011 ਨੂੰ ਬੱਚੇ ਦਾ ਜਨਮ ਹੋਇਆ।
IPS Pankaj Choudhary
ਪੰਕਜ ਚੌਧਰੀ ਦਾ ਕਹਿਣਾ ਹੈ ਕਿ ਉਹ ਇਸ ਫ਼ੈਸਲੇ ਨੂੰ ਚੁਨੌਤੀ ਦੇਣਗੇ। ਦੱਸ ਦਈਏ ਕਿ 44 ਸਾਲਾ ਪੰਕਜ ਚੌਧਰੀ ਵਾਰਾਣਸੀ ਦੇ ਰਹਿਣ ਵਾਲੇ ਹਨ। ਉਹਨਾਂ ਦਾ ਕਰੀਅਰ ਵਿਵਾਦਾਂ ਵਿਚ ਰਿਹਾ ਹੈ ਅਤੇ ਉਹਨਾਂ ਦੀ ਨਿਯੁਕਤੀ ਜੈਸਲਮੇਰ ਵਿਚ ਅਤੇ ਬੂੰਦੀ ਵਿਚ ਪੁਲਿਸ ਕਮਿਸ਼ਨਰ ਦੇ ਤੌਰ 'ਤੇ ਰਹੀ ਹੈ। ਪੰਕਜ ਦੀ ਪਤਨੀ ਮੁਕੁਲ ਚੌਧਰੀ ਦਸੰਬਰ 2018 ਵਿਚ ਹੋਈ ਵਿਧਾਨ ਸਭਾ ਚੋਣਾਂ ਦੌਰਾਨ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਦੇ ਖੇਤਰ ਝਾਲਾਝਾੜ ਵਿਚ ਉਹਨਾਂ ਵਿਰੁਧ ਬਹੁਤ ਬੋਲੀ ਸੀ।