ਚੂੜੀ ਵੇਚਣ ਵਾਲੇ ਨਾਲ ਸਮੂਹ ਨੇ ਕੀਤੀ ਬੁਰੀ ਤਰ੍ਹਾਂ ਕੁੱਟਮਾਰ, ਵਰਤੇ ਭੱਦੇ ਸ਼ਬਦ, ਮਾਮਲਾ ਦਰਜ
Published : Aug 23, 2021, 2:53 pm IST
Updated : Aug 23, 2021, 2:53 pm IST
SHARE ARTICLE
 Bangle seller thrashed in Indore, assailants claim he was molesting women customers
Bangle seller thrashed in Indore, assailants claim he was molesting women customers

ਪੀੜਤ ਕੋਲੋਂ ਨਕਦੀ, ਮੋਬਾਈਲ ਫ਼ੋਨ, ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ ਦੇ ਨਾਲ ਕਰੀਬ 25,000 ਰੁਪਏ ਦੀਆਂ ਚੂੜੀਆਂ ਲੈ ਕੇ ਫਰਾਰ ਹੋਏ ਦੋਸ਼ੀ

ਇੰਦੌਰ - ਇਦੌਰ ਵਿਚ ਰੱਖੜੀ ਦੇ ਤਿਉਹਾਰ ਮੌਕੇ ਇਕ 25 ਸਾਲਾਂ ਵਿਅਕਤੀ ਜੋ ਫੇਰੀ ਲਗਾ ਕੇ ਚੂੜੀਆਂ ਵੇਚਦਾ ਸੀ ਉਸ ਦੀ ਇਕ 5-6 ਵਿਅਕਤੀਆਂ ਦੇ ਸਮੂਹ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਘਟਨਾ ਦਾ ਵੀਡੀਓ ਵੀ ਵਾਇਰਲ ਹੋ ਰਿਹਾ ਹੈ ਤੇ ਕਈ ਯੂਜ਼ਰਸ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕਰ ਰਹੇ ਹਨ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਦੁਪਹਿਰ ਦੀ ਹੈ, ਵਾਇਰਲ ਵੀਡੀਓ ਵਿਚ ਸਮੂਹ ਦੇ ਲੋਕ ਚੂੜੀ ਵੇਚਣ ਵਾਲੇ ਦੀ ਕੁੱਟਮਾਰ ਕਰਦੇ ਹੋਏ ਦਿਖਾਈ ਦੇ ਰਹੇ ਹਨ, ਜਦੋਂ ਕਿ ਪੀੜਤ ਉਹਨਾਂ ਨੂੰ ਛੱਡ ਦੇਣ ਦੀ ਅਪੀਲ ਕਰਦਾ ਹੈ। 

 Bangle seller thrashed in Indore, assailants claim he was molesting women customersBangle seller thrashed in Indore, assailants claim he was molesting women customers

ਸ਼ਹਿਰ ਦੇ ਗੋਵਿੰਦ ਨਗਰ ਇਲਾਕੇ ਵਿਚ ਇੱਕ ਵਿਅਕਤੀ ਚੂੜੀ ਵਾਲੇ ਦੀ ਕੁੱਟਮਾਰ ਕਰਦਾ ਹੋਇਆ ਉਸ 'ਤੇ ਮਹਿਲਾ ਨੂੰ ਛੇੜਣ ਦੇ ਇਲਜ਼ਾਮ ਲਗਾ ਰਿਹਾ ਹੈ, ਜਦਕਿ ਆਸ-ਪਾਸ ਖੜ੍ਹੇ ਲੋਕ ਦੋਸ਼ੀ ਨੂੰ ਹੋਰ ਕੁੱਟਣ ਲਈ ਉਕਸਾ ਰਹੇ ਹਨ। ਵੀਡੀਓ ਵਿਚ ਆਦਮੀ ਚੂੜੀ ਵੇਚਣ ਵਾਲੇ ਨੂੰ ਗਾਲ੍ਹਾਂ ਕੱਢਦਾ ਅਤੇ ਧਮਕੀ ਦਿੰਦੇ ਸੁਣਿਆ ਜਾ ਸਕਦਾ ਹੈ ਨਾਲ ਹੀ ਉਹ ਇਹ ਵੀ ਕਹਿ ਰਿਹਾ ਹੈ ਕਿ ਉਹ ਦੁਬਾਰਾ ਇਸ ਇਲਾਕੇ ਵਿਚ ਨਹੀਂ ਦਿਖਣਾ ਚਾਹੀਦਾ। 

 Bangle seller thrashed in Indore, assailants claim he was molesting women customersBangle seller thrashed in Indore, assailants claim he was molesting women customers

ਇੱਕ ਪੁਲਿਸ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਦੇ ਰਹਿਣ ਵਾਲੇ ਇੱਕ ਚੂੜੀ ਵੇਚਣ ਵਾਲੇ ਤਸਲੀਮ ਅਲੀ (25) ਨੇ ਐਤਵਾਰ ਦੇਰ ਰਾਤ ਕੇਂਦਰੀ ਕੋਤਵਾਲੀ ਪੁਲਿਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕਰਵਾਈ ਕਿ ਗੋਵਿੰਦ ਨਗਰ ਵਿਚ ਪੰਜ-ਛੇ ਲੋਕਾਂ ਨੇ ਉਸ ਦਾ ਨਾਮ ਪੁੱਛਿਆ ਅਤੇ ਜਦੋਂ ਉਸ ਨੇ ਆਪਣਾ ਨਾਮ ਦੱਸਿਆ ਤਾਂ ਉਨ੍ਹਾਂ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ - ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਅੱਜ ਭਾਰਤ ਪਹੁੰਚਣਗੇ ਅਫ਼ਗਾਨੀ ਹਿੰਦੂ ਤੇ ਸਿੱਖ    

ਅਧਿਕਾਰੀ ਨੇ ਦੱਸਿਆ ਕਿ ਚੂੜੀ ਵੇਚਣ ਵਾਲੇ ਨੇ ਆਪਣੀ ਸ਼ਿਕਾਇਤ ਵਿਚ ਇਹ ਵੀ ਦੋਸ਼ ਲਾਇਆ ਕਿ ਲੋਕਾਂ ਨੇ ਉਸ ਲਈ ਫਿਰਕੂ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਅਤੇ ਉਸ ਕੋਲੋਂ ਨਕਦੀ, ਮੋਬਾਈਲ ਫ਼ੋਨ, ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ ਦੇ ਨਾਲ ਕਰੀਬ 25,000 ਰੁਪਏ ਦੀਆਂ ਚੂੜੀਆਂ ਵੀ ਲੈ ਗਏ।
ਅਧਿਕਾਰੀ ਨੇ ਦੱਸਿਆ ਕਿ ਚੂੜੀ ਵੇਚਣ ਵਾਲੇ ਦੀ ਸ਼ਿਕਾਇਤ 'ਤੇ ਪੁਲਿਸ ਨੇ ਧਾਰਾ 120-ਬੀ (ਅਪਰਾਧਕ ਸਾਜ਼ਿਸ਼), ਧਾਰਾ 141 (ਲੋਕਾਂ ਦੁਆਰਾ ਗੈਰਕਾਨੂੰਨੀ ਇਕੱਠ), ਧਾਰਾ 147 (ਦੰਗੇਬਾਜ਼ੀ), ਧਾਰਾ 153-ਏ (ਫਿਰਕੂ ਸਦਭਾਵਨਾ' ਤੇ) ਦਾਇਰ ਕੀਤੀ ਹੈ।

 Bangle seller thrashed in Indore, assailants claim he was molesting women customersBangle seller thrashed in Indore, assailants claim he was molesting women customers

ਇਹ ਵੀ ਪੜ੍ਹੋ - ਅਕਸ਼ੈ ਕੁਮਾਰ ਨੂੰ ਕਿਸਾਨਾਂ ਖਿਲਾਫ਼ ਬੋਲਣਾ ਪਿਆ ਮਹਿੰਗਾ, ਹੋ ਰਿਹਾ ਫਿਲਮ Bell bottom ਦਾ ਵਿਰੋਧ    

ਭਾਰਤੀ ਦੰਡ ਸੰਹਿਤਾ ਦੀ ਧਾਰਾ 298 (ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਜਾਣਬੁੱਝ ਕੇ ਵਰਤੇ ਸ਼ਬਦ), ਧਾਰਾ 395 (ਡਕੈਤੀ) ਅਤੇ ਹੋਰ ਸੰਬੰਧਤ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚੂੜੀ ਵੇਚਣ ਵਾਲੇ ਦੀ ਕੁੱਟਮਾਰ ਕਰਨ ਵਾਲੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਇਹ ਵੀ ਕਿਹਾ ਕਿ ਚੂੜੀ ਵੇਚਣ ਵਾਲੇ ਦੇ ਨਾਲ ਵੱਡੀ ਗਿਣਤੀ ਵਿਚ ਲੋਕ ਐਤਵਾਰ ਦੇਰ ਰਾਤ ਕੇਂਦਰੀ ਕੋਤਵਾਲੀ ਪੁਲਿਸ ਸਟੇਸ਼ਨ ਪਹੁੰਚੇ ਅਤੇ ਕਥਿਤ ਤੌਰ 'ਤੇ ਨਾਅਰੇ ਲਗਾ ਕੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕੀਤੀ।

ਉਨ੍ਹਾਂ ਨੇ ਕਿਹਾ, "ਇਨ੍ਹਾਂ ਲੋਕਾਂ ਦੇ ਖਿਲਾਫ ਦੰਗੇ ਕਰਨ, ਸੜਕ ਨੂੰ ਜਾਮ ਕਰਨ ਅਤੇ ਹੋਰ ਸੰਬੰਧਤ ਦੋਸ਼ਾਂ ਦੇ ਤਹਿਤ ਇੱਕ ਵੱਖਰੀ ਐਫਆਈਆਰ ਵੀ ਦਰਜ ਕੀਤੀ ਗਈ ਹੈ।" ਚਸ਼ਮਦੀਦਾਂ ਨੇ ਦੱਸਿਆ ਕਿ ਐਤਵਾਰ ਰਾਤ ਨੂੰ ਚੂੜੀ ਵੇਚਣ ਵਾਲੇ ਦੇ ਹੱਕ ਵਿਚ ਜੁਟੇ ਲੋਕਾਂ ਦੇ ਭਾਰੀ ਹੰਗਾਮੇ ਦੇ ਮੱਦੇਨਜ਼ਰ ਸੈਂਟਰਲ ਕੋਤਵਾਲੀ ਕੇਤਰ ਵਿਚ ਭਾਰੀ ਪੁਲਿਸ ਫੋਰਸ ਤੈਨਾਤ ਕੀਤੀ ਗਈ ਸੀ ਅਤੇ ਉਸ ਦੇ ਨਾਲ ਹੀ ਪੁਲਿਸ ਅਧਿਕਾਰੀ ਵੀ ਉੱਥੇ ਮੌਜੂਦ ਸਨ। 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement