
ਸੂਬੇ ਵਿਚ ਰੈਸਟੋਰੈਂਟ, ਬਾਰ, ਮਾਲ, ਕਲੱਬ ਹਾਊਸ ਅਤੇ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਹੈ।
ਹਰਿਆਣਾ (ਨਰਿੰਦਰ ਸਿੰਘ ਝਾਮਪੁਰ): ਹਰਿਆਣਾ ਸਰਕਾਰ (Haryana Government) ਨੇ ਐਤਵਾਰ ਨੂੰ ਕੋਵਿਡ-19 ਤਾਲਾਬੰਦੀ (Covid-19 Lockdown) ਦਾ ਸਮਾਂ 15 ਦਿਨ ਲਈ ਵਧਾਉਣ ਦਾ ਫ਼ੈਸਲਾ ਲਿਆ ਹੈ ਅਤੇ ਪਹਿਲਾਂ ਤੋਂ ਦਿਤੀ ਗਈ ਢਿੱਲ ਜਾਰੀ ਰੱਖਣ ਦੀ ਆਗਿਆ ਦਿਤੀ। ਸੂਬੇ ਵਿਚ ਰੈਸਟੋਰੈਂਟ, ਬਾਰ, ਮਾਲ, ਕਲੱਬ ਹਾਊਸ ਅਤੇ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਹੈ।
Lockdown extended till 6 september in Haryana
ਮੁੱਖ ਸਕੱਤਰ ਵਿਜੇ ਵਰਧਨ ਨੇ ਐਤਵਾਰ ਨੂੰ ਜਾਰੀ ਆਦੇਸ਼ ਵਿਚ ਕਿਹਾ ਹੈ ਕਿ ਹਰਿਆਣਾ ਸੂਬੇ ਵਿਚ 'ਮਹਾਮਾਰੀ ਅਲਰਟ ਸੁਰੱਖਿਅਤ ਹਰਿਆਣਾ’ ਨੂੰ ਅਗਲੇ ਇਕ ਹੋਰ ਪੰਦਵਾੜੇ, 23 ਅਗੱਸਤ ਤੋਂ 6 ਸਤੰਬਰ (Extended Till 6 September) ਸ਼ਾਮ 5 ਵਜੇ ਤੱਕ ਲਈ ਤਾਲਾਬੰਦੀ ਦਾ ਸਮਾਂ ਵਧਾਇਆ ਗਿਆ ਹੈ। ਇਸ ਦੇ ਨਾਲ ਪਹਿਲਾਂ ਤੋਂ ਜਾਰੀ ਆਦੇਸ਼ਾਂ ਵਿਚ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕੀਤਾ ਜਾਵੇਗਾ। ਹਰਿਆਣਾ ਵਿਚ ਪਹਿਲਾਂ ਜਿਨ੍ਹਾਂ ਗਤੀਵਿਧੀਆਂ ਦੀ ਆਗਿਆ ਸੀ, ਉਸ ’ਚ ਵੱਖ-ਵੱਖ ਯੂਨੀਵਰਸਿਟੀਆਂ, ਸੰਸਥਾਵਾਂ ਜਾਂ ਸਰਕਾਰੀ ਵਿਭਾਗਾਂ ਵਲੋਂ ਆਯੋਜਿਤ ਪ੍ਰਵੇਸ਼ ਅਤੇ ਭਰਤੀ ਪ੍ਰੀਖਿਆਵਾਂ ਕਰਵਾਉਣ ਦੀ ਆਗਿਆ ਸੀ। ਆਦੇਸ਼ ਵਿਚ ਕਿਹਾ ਗਿਆ ਕਿ ਸਮਾਜਿਕ ਦੂਰੀ, ਸਾਫ਼-ਸਫਾਈ ਅਤੇ ਬੈਠਣ ਦੀ ਸਮਰੱਥਾ ਦੇ ਸੰਬੰਧ ਵਿਚ ਸਾਰੇ ਨਿਰਦੇਸ਼ਾਂ ਦਾ ਪਾਲਣ ਕਰਨਾ ਹੋਵੇਗਾ।
Lockdown extended till 6 september in Haryana
ਸੂਬੇ ਦੀਆਂ ਯੂਨੀਵਰਸਿਟੀਆਂ ਦੇ ਕੁਲਪਤੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਅਗਲੇ ਸਿੱਖਿਅਕ ਸੈਸ਼ਨ ਤੋਂ ਯੂਨੀਵਰਸਿਟੀਆਂ ਨੂੰ ਮੁੜ ਤੋਂ ਖੋਲ੍ਹਣ ਦੀ ਯੋਜਨਾ ਬਣਾਉਣ ਅਤੇ ਪ੍ਰੋਗਰਾਮ ਨੂੰ ਸੂਬਾ ਸਰਕਾਰ ਦੇ ਸੰਬੰਧਤ ਵਿਭਾਗ ਨਾਲ ਸਾਂਝਾ ਕਰਨ। ਦੱਸ ਦੇਈਏ ਕਿ ਸੂਬਾ ਸਰਕਾਰ ਨੇ ਤਾਲਾਬੰਦੀ ਨੂੰ 'ਮਹਾਮਾਰੀ ਅਲਰਟ ਸੁਰੱਖਿਆ ਹਰਿਆਣਾ’ (Epidemic Alert-Safe Haryana) ਦਾ ਨਾਂ ਦਿੱਤਾ ਹੈ। ਸਭ ਤੋਂ ਪਹਿਲਾਂ 3 ਮਈ ਨੂੰ ਤਾਲਾਬੰਦੀ ਲਾਈ ਗਈ ਸੀ, ਜਿਸ ਤੋਂ ਬਾਅਦ ਇਸ ਨੂੰ ਅੱਗੇ ਵਧਾਇਆ ਗਿਆ।