ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ ਨੂੰ ਸਮਰਪਿਤ ਹੋਣਗੀਆਂ UP ਦੇ 6 ਜ਼ਿਲ੍ਹੇ ਦੀਆਂ ਸੜਕਾਂ 
Published : Aug 23, 2021, 12:27 pm IST
Updated : Aug 23, 2021, 12:27 pm IST
SHARE ARTICLE
UP govt to name roads after former CM Kalyan Singh in 6 districts
UP govt to name roads after former CM Kalyan Singh in 6 districts

ਕਲਿਆਣ ਸਿੰਘ ਦੀ ਸ਼ਨੀਵਾਰ ਰਾਤ ਸੰਜੇ ਗਾਂਧੀ ਪੋਸਟ ਗ੍ਰੈਜੂਏਟ ਇੰਸਟੀਚਿਟਊਟ ਆਫ਼ ਮੈਡੀਕਲ ਸਾਇੰਸਜ਼ (ਐਸਜੀਪੀਜੀਆਈ), ਲਖਨਊ ਵਿਖੇ ਮੌਤ ਹੋ ਗਈ।

ਲਖਨਊ - ਉੱਤਰ ਪ੍ਰਦੇਸ਼ ਸਰਕਾਰ ਰਾਜ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਜਸਥਾਨ ਦੇ ਸਾਬਕਾ ਰਾਜਪਾਲ ਕਲਿਆਣ ਸਿੰਘ ਦੇ ਨਾਂ 'ਤੇ ਸੂਬੇ ਦੇ ਛੇ ਜ਼ਿਲ੍ਹੇ ਦੀਆਂ ਸੜਕਾਂ ਦੇ ਨਾਂ ਰੱਖੇਗੀ। ਇਹ ਜਾਣਕਾਰੀ ਸੂਬਾ ਸਰਕਾਰ ਦੇ ਉਪ ਮੁੱਖ ਮੰਤਰੀ ਨੇ ਦਿੱਤੀ। ਕਲਿਆਣ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਸੋਮਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਅਯੁੱਧਿਆ, ਲਖਨਊ, ਪ੍ਰਯਾਗਰਾਜ, ਅਲੀਗੜ੍ਹ, ਬੁਲੰਦਸ਼ਹਿਰ ਅਤੇ ਏਟਾ ਵਿਚ ਇੱਕ -ਇੱਕ ਸੜਕ ਦਾ ਨਾਂ ਕਲਿਆਣ ਸਿੰਘ ਦੇ ਨਾਂ 'ਤੇ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ - ਸੁੱਕੇ ਪੱਤਿਆਂ ’ਤੇ ਕਢਾਈ ਕਰ ਹਰ ਮਹੀਨੇ ਕਮਾ ਰਿਹਾ 80 ਹਜ਼ਾਰ ਰੁਪਏ, ਬਾਲੀਵੁੱਡ ’ਚ ਵੀ ਹੁਨਰ ਦੀ ਚਰਚਾ    

Kalyan SinghKalyan Singh

ਉਨ੍ਹਾਂ ਕਿਹਾ, “ਰਾਮ ਮੰਦਰ ਲਈ ਉਨ੍ਹਾਂ ਦੇ ਯੋਗਦਾਨ ਨੂੰ ਆਉਣ ਵਾਲੀਆਂ ਪੀੜ੍ਹੀਆਂ ਅਤੇ ਹੁਣ ਦੇ ਸਮੇਂ ਵਿਚ ਕਦੇ ਵੀ ਨਹੀਂ ਭੁੱਲਿਆ ਜਾ ਸਕਦਾ। ਉਹਨਾਂ ਨੇ ਆਪਣੀ ਸ਼ਕਤੀ ਰਾਮ ਅਤੇ ਰਾਮ ਭਗਤਾਂ ਲਈ ਕੁਰਬਾਨ ਕਰ ਦਿੱਤੀ ਪਰ ਕਿਸੇ ਵੀ ਰਾਮ ਭਗਤ ਨੂੰ ਕੋਈ ਨੁਕਸਾਨ ਨਹੀਂ ਹੋਣ ਦਿੱਤਾ, ਸੜਕਾਂ ਦਾ ਨਾਮ ਅਜਿਹੇ ਬਾਬੂਜੀ ਦੇ ਨਾਮ 'ਤੇ ਰੱਖਿਆ ਜਾਵੇਗਾ। ਇਸ ਦੇ ਲਈ ਅਧਿਕਾਰੀਆਂ ਨੂੰ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਕਲਿਆਣ ਸਿੰਘ ਦੀ ਸ਼ਨੀਵਾਰ ਰਾਤ ਸੰਜੇ ਗਾਂਧੀ ਪੋਸਟ ਗ੍ਰੈਜੂਏਟ ਇੰਸਟੀਚਿਟਊਟ ਆਫ਼ ਮੈਡੀਕਲ ਸਾਇੰਸਜ਼ (ਐਸਜੀਪੀਜੀਆਈ), ਲਖਨਊ ਵਿਖੇ ਮੌਤ ਹੋ ਗਈ। ਉਹ 89 ਸਾਲਾਂ ਦੇ ਸਨ।

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement