ਰੇਵਾੜੀ ਗੈਂਗਰੇਪ ਦੇ ਦੋ ਆਰੋਪੀ 11 ਦਿਨ ਬਾਅਦ ਹਿਰਾਸਤ 'ਚ
Published : Sep 23, 2018, 4:05 pm IST
Updated : Sep 23, 2018, 4:05 pm IST
SHARE ARTICLE
Two accused in Rewari gangrape arrest after 11 days
Two accused in Rewari gangrape arrest after 11 days

ਹਰਿਆਣਾ ਦੇ ਰੇਵਾੜੀ ਵਿਚ ਵਿਦਿਆਰਥਣ ਨਾਲ ਗੈਂਗਰੇਪ ਦੇ ਦੋ ਮੁੱਖ ਆਰੋਪੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦੋਹਾਂ ਆਰੋਪੀਆਂ ਨੂੰ ਪੁਲਿਸ ਨੇ ਪ੍ਰਦੇਸ਼ ਦੇ ਹੀ ...

ਰੇਵਾੜੀ : ਹਰਿਆਣਾ ਦੇ ਰੇਵਾੜੀ ਵਿਚ ਵਿਦਿਆਰਥਣ ਨਾਲ ਗੈਂਗਰੇਪ ਦੇ ਦੋ ਮੁੱਖ ਆਰੋਪੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦੋਹਾਂ ਆਰੋਪੀਆਂ ਨੂੰ ਪੁਲਿਸ ਨੇ ਪ੍ਰਦੇਸ਼ ਦੇ ਹੀ ਮਹੇਂਦਰਗੜ੍ਹ ਜਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਨੂੰ ਸ਼ਨਿਚਰਵਾਰ ਦੀ ਦੇਰ ਰਾਤ ਗ੍ਰਿਫ਼ਤਾਰ ਕੀਤਾ ਸੀ ਪਰ ਐਤਵਾਰ ਨੂੰ ਸਵੇਰੇ ਇਨ੍ਹਾਂ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਪੁਸ਼ਟੀ ਹੋਈ। ਮਾਮਲੇ ਦੀ ਜਾਂਚ ਲਈ ਗਠਿਤ ਐਸਆਈਟੀ ਨੇ ਆਰੋਪੀ ਪੰਕਜ ਅਤੇ ਮਨੀਸ਼ ਨੂੰ ਇਸ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ। ਇਸ ਘਟਨਾ ਦਾ ਮਾਸਟਰਮਾਈਂਡ ਨੀਸ਼ੂ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ।  

Rewari gangrape accusedRewari gangrape accused

12 ਸਤੰਬਰ ਨੂੰ ਰੇਵਾੜੀ ਦੇ ਨਵਾਂ ਗਾਂਵ ਦੀ 19 ਸਾਲ ਦਾ ਵਿਦਿਆਰਥਣ ਦੇ ਨਾਲ ਹੋਏ ਗੈਂਗਰੇਪ ਮਾਮਲੇ ਦੇ ਇਹਨਾਂ ਆਰੋਪੀਆਂ ਦੀ ਤਲਾਸ਼ ਵਿਚ ਪੁਲਿਸ ਬੀਤੇ ਕਈ ਦਿਨਾਂ ਤੋਂ ਲਾਰੇ ਲਗਾ ਰਹੀ ਸੀ। ਨਿਸ਼ੂ ਤੋਂ ਇਲਾਵਾ ਇਸ ਮਾਮਲੇ ਵਿਚ ਦੋ ਹੋਰ ਆਰੋਪੀ ਡਾਕਟਰ ਸੰਜੀਵ ਅਤੇ ਟਿਊਬਵੈਲ ਮਾਲਿਕ ਦੀਨ ਦਿਆਲ ਨੂੰ ਵੀ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਇਸ ਤਿੰਨਾਂ ਨੂੰ 14 ਦਿਨਾਂ ਦੀ ਕਾਨੂੰਨੀ ਹਿਰਾਸਤ ਵਿਚ ਭੇਜਿਆ ਗਿਆ ਹੈ। ਪੁਲਿਸ ਦੇ ਮੁਤਾਬਕ 19 ਸਾਲ ਦੀ ਵਿਦਿਆਰਥਣ ਨਾਲ ਬਲਾਤਕਾਰ ਦੀ ਸਾਜਿਸ਼ ਆਰੋਪੀ ਨਿਸ਼ੂ ਨੇ ਹੀ ਰਚੀ ਸੀ।

Rewari gangrape accusedRewari gangrape accused

ਦੱਸ ਦਈਏ ਕਿ ਪੀਡ਼ਤ ਕੁੜੀ ਨੂੰ ਨਸ਼ੇ ਦੇ ਇੰਜੈਕਸ਼ਨ ਦੇ ਕੇ ਉਸ ਦੇ ਨਾਲ ਬੇਰਹਿਮੀ ਨਾਲ ਲਗਭੱਗ ਦਰਜਨ ਭਰ ਲੋਕਾਂ ਨੇ 8 ਘੰਟੇ ਤੱਕ ਬਲਾਤਕਾਰ ਕੀਤਾ। ਹਾਲਾਂਕਿ, ਐਫਆਈਆਰ ਵਿਚ ਹੁਣੇ ਸਿਰਫ਼ ਤਿੰਨ ਆਰੋਪੀਆਂ ਦਾ ਨਾਮ ਹੀ ਹੈ। ਡਾਕਟਰ ਦੇ ਪੁੱਜਣ ਤੱਕ ਪੀੜਤਾ ਦਾ ਬਲਡ ਪ੍ਰੈਸ਼ਰ ਬਹੁਤ ਲੋ ਹੋ ਚੁੱਕਿਆ ਸੀ। ਪੀੜਿਤਾ ਦੀ ਹਾਲਤ ਵਿਚ ਪਹਿਲਾਂ ਤੋਂ ਕਾਫ਼ੀ ਸੁਧਾਰ ਹੈ ਅਤੇ ਉਹ ਹੌਲੀ - ਹੌਲੀ ਇਸ ਟਰਾਮਾ ਤੋਂ ਬਾਹਰ ਆ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement