
ਨਵਾਂ ਮੋਟਰ ਵਹੀਕਲ ਐਕਟ 2019 ਲਾਗੂ ਹੋਣ ਤੋਂ ਬਾਅਦ ਹੁਣ ਤੁਹਾਡਾ ਡਰਾਈਵਿੰਗ ਲਾਇਸੈਂਸ ਯਾਨੀ ਡੀਐਲ ਅਤੇ ਗੱਡੀ ਦਾ ਰਜਿਸਟ੍ਰੇਸ਼ਨ ..
ਨਵੀਂ ਦਿੱਲੀ : ਨਵਾਂ ਮੋਟਰ ਵਹੀਕਲ ਐਕਟ 2019 ਲਾਗੂ ਹੋਣ ਤੋਂ ਬਾਅਦ ਹੁਣ ਤੁਹਾਡਾ ਡਰਾਈਵਿੰਗ ਲਾਇਸੈਂਸ ਯਾਨੀ ਡੀਐਲ ਅਤੇ ਗੱਡੀ ਦਾ ਰਜਿਸਟ੍ਰੇਸ਼ਨ ਸਰਟੀਫਿਕੇਟ ਯਾਨੀ ਆਰਸੀ ਵੀ ਬਦਲ ਜਾਵੇਗਾ। ਦਰਅਸਲ 1 ਅਕਤੂਬਰ 2019 ਤੋਂ ਡੀਐਲ ਅਤੇ ਆਰਸੀ ਨੂੰ ਲੈ ਕੇ ਬਦਲਾਅ ਹੋਣ ਜਾ ਰਿਹਾ ਹੈ। ਹੁਣ ਪੂਰੇ ਦੇਸ਼ 'ਚ ਡੀਐਲ ਅਤੇ ਆਰਸੀ ਦਾ ਰੰਗ - ਰੂਪ ਬਦਲਣ ਜਾ ਰਿਹਾ ਹੈ। ਹੁਣ ਪੂਰੇ ਦੇਸ਼ 'ਚ ਡੀਐਲ ਅਤੇ ਗੱਡੀ ਦੇ ਆਰਸੀ ਦਾ ਰੰਗ, ਲੁਕ, ਡਿਜ਼ਾਇਨ ਅਤੇ ਸਕਿਓਰਿਟੀ ਫੀਚਰਸ ਸਭ ਬਰਾਬਰ ਹੋਣਗੇ।
Driving license rules change
ਨਵੇਂ ਨਿਯਮ ਮੁਤਾਬਕ ਇਸ ਸਮਾਰਟ ਡੀਐਲ ਅਤੇ ਆਰਸੀ 'ਚ ਮਾਇਕਰੋਚਿਪ ਅਤੇ QR ਕੋਡ ਹੋਣਗੇ। ਹੁਣ ਹਰ ਸੂਬੇ 'ਚ ਡੀਐ , ਆਰਸੀ ਦਾ ਰੰਗ ਸਮਾਨ ਹੋਵੇਗਾ ਅਤੇ ਉਨ੍ਹਾਂ ਦੀ ਪ੍ਰਿੰਟਿੰਗ ਵੀ ਇੱਕ ਵਰਗੀ ਹੀ ਹੋਵੇਗੀ। ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਡੀਐਲ ਅਤੇ ਆਰਸੀ 'ਚ ਜਾਣਕਾਰੀਆਂ ਇੱਕੋ ਵਰਗੀਆਂ ਅਤੇ ਇੱਕ ਹੀ ਜਗ੍ਹਾ 'ਤੇ ਹੋਣਗੀਆਂ। ਹੁਣ ਡੀਐਲ ਅਤੇ ਆਰਸੀ ਵਿੱਚ ਮਾਇਕਰੋਚਿਪ ਅਤੇ QR ਕੋਡ ਹੋਣਗੇ, ਜਿਸਦੇ ਨਾਲ ਪਿਛਲਾ ਰਿਕਾਰਡ ਛਿਪਾਇਆ ਨਹੀਂ ਜਾ ਸਕੇਗਾ। QR ਕੋਡ ਨਾਲ ਕੇਂਦਰੀ ਡਾਟਾ ਬੇਸ ਨਾਲ ਡਰਾਇਵਰ ਜਾਂ ਵਾਹਨ ਦੇ ਪਹਿਲੇ ਸਾਰੇ ਰਿਕਾਰਡ ਇੱਕ ਜਗ੍ਹਾ ਪੜ੍ਹਿਆ ਜਾ ਸਕੇਗਾ।
Driving license rules change
QR ਕੋਡ ਰੀਡ ਕਰਨ ਲਈ ਟਰੈਫਿਕ ਪੁਲਿਸ ਨੂੰ ਇੱਕ ਹੈਂਡੀ ਟਰੈਕਿੰਗ ਡਿਵਾਇਸ ਵੀ ਦਿੱਤਾ ਜਾਵੇਗਾ। ਨਾਲ ਹੀ ਡੀਐਲ ਦੇ ਪਿੱਛੇ ਐਂਮਰਜੈਂਸੀ ਕਾਨਟੈਕਟ ਨੰਬਰ ਵੀ ਦਿੱਤਾ ਜਾਵੇਗਾ। ਨਵੇਂ ਬਦਲਾਅ ਤੋਂ ਬਾਅਦ ਡਰਾਈਵਿੰਗ ਲਾਇਸੈਂਸ ਅਤੇ ਗੱਡੀ ਦੀ ਰਜਿਸਟੇਸ਼ਨ ਸਰਟੀਫਿਕੇਸ਼ਨ ਨੂੰ ਲੈ ਕੇ ਕੋਈ ਭੁਲੇਖੇ ਦੀ ਹਾਲਤ 'ਚ ਨਾ ਰਹਿ ਜਾਵੇ। ਸਰਕਾਰ ਦਾ ਮਕਸਦ ਹੈ ਕਿ ਨਵੇਂ ਨਿਯਮਾਂ ਦੀ ਮਦਦ ਨਾਲ ਸਾਰੀਆਂ ਗੱਡੀਆਂ ਅਤੇ ਡਰਾਇਵਰਸ ਦਾ ਸੈਂਟਰਲ ਆਨਲਾਇਨ ਡਾਟਾਬੇਸ ਤਿਆਰ ਕੀਤਾ ਜਾ ਸਕੇ। ਸਰਕਾਰ ਆਰਸੀ ਅਤੇ ਡੀਐਲ ਕਾਰਡ ਦੀ ਪ੍ਰਿੰਟਿੰਗ ਕੁਆਲਿਟੀ ਨੂੰ ਵੀ ਬਿਹਤਰ ਬਣਾਏਗੀ, ਤਾਂ ਕਿ ਇਹ ਜਲਦੀ ਫੇਡ ਨਾ ਹੋਣ।
Driving license rules change
ਦੱਸ ਦਈਏ ਕਿ ਡੀਐਲ ਅਤੇ ਆਰਸੀ ਨੂੰ ਲੈ ਕੇ ਫਿਲਹਾਲ ਹਰ ਸੂਬਾ ਆਪਣੇ - ਆਪਣੇ ਮੁਤਾਬਕ ਫਾਰਮੈਂਟ ਤਿਆਰ ਕਰ ਰਹੇ ਹਨ ਪਰ ਇਸ ਵਿੱਚ ਪਰੇਸ਼ਾਨੀ ਇਹ ਹੈ ਕਿ ਕਿਸੇ ਸੂਬੇ ਦੀ ਡੀਐਲ ਅਤੇ ਆਰਸੀ ਤੇ ਜਾਣਕਾਰੀ ਇੱਕ ਪਾਸੇ ਛਪੀ ਹੁੰਦੀ ਹੈ ਤੇ ਕਿਸੇ ਸੂਬੇ 'ਚ ਦੋਵਾਂ ਪਾਸੇ ਛਪੀ ਹੁੰਦੀ ਹੈ ਪਰ ਸਰਕਾਰ ਦੇ ਨਵੇਂ ਫੈਸਲੇ ਤੋਂ ਬਾਅਦ ਡੀਐਲ ਅਤੇ ਆਰਸੀ 'ਤੇ ਜਾਣਕਾਰੀ ਪਾਸੇ ਹੋਵੇਗੀ।
Driving license rules change
ਕੇਂਦਰ ਸਰਕਾਰ ਨੇ ਪਿਛਲੇ ਸਾਲ ਇੱਕ ਡਰਾਫਟ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਜਿਸ ਵਿੱਚ ਲੋਕਾਂ ਤੋਂ ਇਸ ਮਾਮਲੇ ਵਿੱਚ ਵਿਚਾਰ ਮੰਗੇ ਗਏ ਸਨ। ਸਰਕਾਰ ਨੇ ਆਮ ਲੋਕਾਂ ਤੋਂ ਮਿਲੇ ਸੁਝਾਵਾਂ ਦੇ ਆਧਾਰ 'ਤੇ ਇਹ ਫੈਸਲਾ ਕੀਤਾ ਹੈ ਅਤੇ ਨਵਾਂ ਨੋਟਿਫਿਕੇਸ਼ਨ ਜਾਰੀ ਕੀਤਾ। ਦੱਸ ਦਈਏ ਕਿ ਆਰਸੀ 'ਚ ਅਗਲੇ ਪਾਸੇ ਗੱਡੀ ਦੇ ਫਿਊਲ ਟਾਈਪ ਅਤੇ ਈਮਿਸ਼ਨ ਦੇ ਨਾਲ - ਨਾਲ ਗੱਡੀ ਦੇ ਮਾਲਿਕ ਦੀ ਡਿਟੇਲ ਦਿੱਤੀ ਜਾਵੇਗੀ। ਉਥੇ ਹੀ QR ਕੋਡ, ਟਾਈਪ ਆਫ ਮੋਟਰ ਵਹੀਕਲ, ਲਾਇਸੈਂਸ ਹੋਲਡ ਵਰਗੀਆਂ ਜਾਣਕਾਰੀਆਂ ਕਾਰਡ ਦੇ ਪਿਛਲੇ ਪਾਸੇ ਪ੍ਰਿੰਟ ਹੋਣਗੀਆਂ। ਇਸ ਤੋਂ ਇਲਾਵਾ ਆਰਸੀ ਅਤੇ ਡੀਐਲ ਦੋਵਾਂ 'ਚ ਹੀ ਚਿੱਪ ਵੀ ਦਿੱਤੀ ਜਾਵੇਗੀ ਅਤੇ ਇਹ ਕਾਰਡਸ ਦੇ ਫਰੰਟ 'ਤੇ ਹੋਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ