
ਮੈਨਪੁਰੀ ਵਿਚ ਸਾਬਕਾ ਤਹਿਸੀਲਦਾਰ ਉਤੇ ਜਾਨਲੇਵਾ ਹਮਲਾ ਹੋਇਆ ਹੈ। ਅਣਪਛਾਤੇ ਹਮਲਾਵਰਾਂ ਨੇ ਉਹਨਾਂ ਨੂੰ ਗੋਲੀ ਮਾਰ ਦਿਤੀ...
ਨਵੀਂ ਦਿੱਲੀ (ਭਾਸ਼ਾ) : ਮੈਨਪੁਰੀ ਵਿਚ ਸਾਬਕਾ ਤਹਿਸੀਲਦਾਰ ਉਤੇ ਜਾਨਲੇਵਾ ਹਮਲਾ ਹੋਇਆ ਹੈ। ਅਣਪਛਾਤੇ ਹਮਲਾਵਰਾਂ ਨੇ ਉਹਨਾਂ ਨੂੰ ਗੋਲੀ ਮਾਰ ਦਿਤੀ। ਜਿਸ ਨਾਲ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਹਨ। ਉਹਨਾਂ ਨੂੰ ਜਿਲ੍ਹਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਵਾਰਦਾਤ ਨਾਲ ਇਲਾਕੇ ਵਿਚ ਹਾਹਾਕਾਰ ਮਚ ਗਈ ਹੈ। ਜਾਣਕਾਰੀ ਦੇ ਮੁਤਾਬਿਕ ਭੋਗਾਂਬ ਨਿਵਾਸੀ ਸਾਬਕਾ ਤਹਿਸਾਲੀਦਾਰ ਅਤੇ ਐਨਐਚਏਆਈ ਅਲੀਗੜ੍ਹ ਖੰਡ ਦੇ ਅਧਿਕਾਰੀ ਰਹੇ ਕੇਐਲ ਵਰਮਾਂ ਸ਼ਹਿਰ ਦੇ ਮੁਹੱਲਾ ਮਿਕਸ਼ਾਨਾ ਵਿਚ ਰਹਿੰਦੇ ਹਨ। ਰੋਜ਼ ਦੀ ਤਰ੍ਹਾਂ ਉਹ ਅੱਜ ਸਵੇਰੇ ਘਰ ਤੋਂ ਸਵੇਰ ਦੀ ਸੈਰ ਤੇ ਗਏ ਸੀ।
Crime
ਸਵੇਰੇ ਪੰਜ ਵਜੇ ਕੇਐਲ ਵਰਮਾ ਦੁਬਾਰਾ ਵਾਪਸ ਘਰ ਆ ਰਹੇ ਸੀ, ਉਤੋਂ ਹੀ ਮੋਟਰਸਾਇਕਲ ਉਤੇ ਸਵਾਰ ਤਿੰਨ ਨੌਜਵਾਨ ਨੇ ਉਹਨਾਂ ਨੂੰ ਗੋਲੀ ਮਾਰੀ। ਗੋਲੀ ਉਹਨਾਂ ਦੀ ਬਾਂਹ ਵਿਚ ਲੱਗੀ। ਗੋਲੀ ਲਗਣ ਨਾਲ ਹੀ ਉਹ ਲਹੂ ਲੁਹਾਣ ਹੋ ਗਏ ਅਤੇ ਧਰਤੀ ਉਤੇ ਡਿੱਗ ਗਏ। ਉਥੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਉਥੋ ਘਟਨਾ ਸਥਾਨ ਤੋਂ ਫ਼ਰਾਰ ਹੋ ਗਏ। ਇਹ ਵੀ ਪੜ੍ਹੋ : ਵਿਧਾਨ ਪ੍ਰੀਸ਼ਦ ਦੇ ਸਭਾਪਤੀ ਦੇ ਲੜਕੇ ਅਭਿਜੀਤ ਉਰਫ਼ ਵਿਵੇਕ ਯਾਦਵ ਦੀ ਹੱਤਿਆ ਦੇ ਦੋਸ਼ ਵਿਚ ਗ੍ਰਿਫ਼ਤਾਰ ਮਾਂ ਮੀਰਾ ਯਾਦਵ ਨੇ ਪਤੀ ਰਮੇਸ਼ ਯਾਦਵ ਉਤੇ ਗੰਭੀਰ ਦੋਸ਼ ਲਗਾਏ ਹਨ।
Crime
ਕੈਂਟ ਥਾਣੇ ਵਿਚ ਪੇਸ਼ੀ ਉਤੇ ਜਾਂਦੇ ਸਮੇਂ ਮੀਰਾ ਨੇ ਮੀਡੀਆ ਨੂੰ ਕਿਹਾ ਕਿ ਉਹਨਾਂ ਦੇ ਬੇਟੇ ਅਭਿਜੀਤ ਨੇ ਫਾਂਸੀ ਲਗਾ ਕੇ ਖ਼ੁਦਕੁਸ਼ੀ ਕੀਤੀ ਸੀ। ਪਰ ਪੁਲਿਸ ਉਹਨਾਂ ਦੇ ਪਤੀ ਦੇ ਦਬਾਅ ਵਿਚ ਉਸ ਨੂੰ ਫਸਾ ਰਹੀ ਹੈ। ਮੀਰਾ ਨੇ ਦੋਸ਼ ਲਗਾਇਆ ਕਿ ਉਹਨਾਂ ਦੇ ਪਤੀ ਉਹਨਾਂ ਨੂੰ ਪੂਰੇ ਪਰਿਵਾਰ ਦੀ ਹੱਤਿਆ ਦੀ ਸਾਜ਼ਿਸ ਰਚ ਰਹੇ ਹਨ। ਥਾਣੇ ਵਿਚ ਮੀਡੀਓ ਨਾਲ ਘਿਰੀ ਮੀਰਾ ਨੂੰ ਪੁਲਿਸ ਨੇ ਜਬਰਦਸਤੀ ਗੱਡੀ ਵਿੱਚ ਬੈਠਾ ਕੇ ਕੋਰਟ ਲੈ ਗਈ।
Crime
ਇਹ ਵੀ ਪੜ੍ਹੋ : ਇਸ ਤੋਂ ਪਹਿਲਾਂ ਏਡੀਜੀਪੀ ਕਾਨੂੰਨ-ਵਿਵਸਥਾ ਆਨੰਦ ਕੁਮਾਰ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਵਿਚ ਅਭਿਜੀਤ ਦੇ ਸਿਰ ਉਤੇ ਸੱਟ ਮਾਰਨ ਅਤੇ ਗਲਾ ਘੁੱਟ ਕੇ ਹੱਤਿਆ ਕਰਨ ਦੀ ਪੁਸ਼ਟੀ ਹੋਈ ਹੈ। ਐਸਐਸਪੀ ਕਲਾਨਿਧੀ ਨੈਥਾਨੀ ਤੋਂ ਰਿਪੋਰਟ ਮੰਗੀ ਗਈ ਹੈ। ਮੂਲ ਰੂਪ ਵਿਚ ਏਟਾ ਦੇ ਰਹਿਣ ਵਾਲੇ ਰਮੇਸ਼ ਦੀ ਦੂਜੀ ਪਤਨੀ ਮੀਰਾ ਦਾਰੂਲਸ਼ਫਾ ਦੇ ਬੀ-ਬਲਾਕ ਵਿਚ ਵੱਡੇ ਲੜਕੇ ਅਭਿਸ਼ੇਕ ਅਤੇ ਛੋਟੇ ਬੇਟੇ ਅਭਿਜੀਤ ਦੇ ਨਾਲ ਰਹਿੰਦੀ ਸੀ।