
ਦਿੱਲੀ ਦੀ ਇਕ ਔਰਤ ਨੇ ਇਕ ਨਬਾਲਿਗ ਕੁੜੀ ਨੂੰ ਨੌਕਰਾਨੀ ਦੇ ਤੌਰ ਉੱਤੇ ਰੱਖਿਆ ਸੀ ਅਤੇ ਇਕ ਸਾਲ ਤੋਂ ਉਸ ਨੂੰ ਸੈਲਰੀ ਤੱਕ ਨਹੀਂ ਦਿਤੀ ਸੀ ਪਰ ਕੁੜੀ ਨੇ ਜਦੋਂ ਆਪਣੀ ...
ਨਵੀਂ ਦਿੱਲੀ (ਪੀਟੀਆਈ):- ਦਿੱਲੀ ਦੀ ਇਕ ਔਰਤ ਨੇ ਇਕ ਨਬਾਲਿਗ ਕੁੜੀ ਨੂੰ ਨੌਕਰਾਨੀ ਦੇ ਤੌਰ ਉੱਤੇ ਰੱਖਿਆ ਸੀ ਅਤੇ ਇਕ ਸਾਲ ਤੋਂ ਉਸ ਨੂੰ ਸੈਲਰੀ ਤੱਕ ਨਹੀਂ ਦਿਤੀ ਸੀ ਪਰ ਕੁੜੀ ਨੇ ਜਦੋਂ ਆਪਣੀ ਸੈਲਰੀ ਮੰਗੀ ਤਾਂ ਔਰਤ ਨੇ ਉਸ ਦੀ ਹੱਤਿਆ ਕਰ ਦਿਤੀ। ਪੁਲਿਸ ਨੇ ਮੁਲਜ਼ਮ ਔਰਤ ਨੂੰ ਪੰਜ ਮਹੀਨੇ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ। ਦਿੱਲੀ ਪੁਲਿਸ ਨੇ ਸੈਲਰੀ ਮੰਗਣ ਉੱਤੇ ਨਬਾਲਿਗ ਘਰੇਲੂ ਸਹਾਇਕ ਦੀ ਹੱਤਿਆ ਕਰਨ ਦੇ ਇਲਜ਼ਾਮ ਵਿਚ 38 ਸਾਲ ਦੀ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਚਾਰ ਮਈ ਨੂੰ ਬਾਹਰੀ ਦਿੱਲੀ ਦੇ ਇਕ ਨਾਲੇ ਤੋਂ ਕੁੜੀ ਦਾ ਸਿਰ ਅਤੇ ਕਟੇ ਹੋਏ ਹੋਰ ਅੰਗ ਮਿਲੇ ਸਨ। ਪੁਲਿਸ ਨੇ ਇਸ ਮਾਮਲੇ ਵਿਚ ਮਨਜੀਤ ਨਾਮ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਕਿ ਉਸ ਦੇ ਸਾਥੀ ਮੁਲਜ਼ਮ ਸ਼ਾਲੂ ਉਰਫ ਸ਼ਾਰੂ, ਰਾਕੇਸ਼ ਅਤੇ ਗੌਰੀ ਫਰਾਰ ਸਨ। ਪੁਲਿਸ ਨੇ ਉਨ੍ਹਾਂ ਨੂੰ ਭਗੌੜਾ ਐਲਾਨ ਕਰ ਦਿਤਾ ਸੀ ਅਤੇ ਹਰ ਇਕ ਦੀ ਗ੍ਰਿਫ਼ਤਾਰੀ ਉੱਤੇ 50,000 ਰੁਪਏ ਦਾ ਇਨਾਮ ਦਾ ਐਲਾਨ ਕੀਤਾ ਸੀ।
murder
ਵਿਸ਼ੇਸ਼ ਸੈੱਲ ਦੇ ਡਿਪਟੀ ਕਮਿਸ਼ਨਰ ਸੰਜੀਵ ਕੁਮਾਰ ਯਾਦਵ ਨੇ ਕਿਹਾ ਕਿ 18 ਅਕਤੂਬਰ ਨੂੰ ਪੁਲਿਸ ਨੂੰ ਪਤਾ ਲਗਿਆ ਕਿ ਪੱਛਮ ਬੰਗਾਲ ਨਿਵਾਸੀ ਗੌਰੀ ਨੇ ਕਰਤਾਰ ਸਿੰਘ ਨਾਲ ਵਿਆਹ ਕੀਤਾ ਹੈ ਅਤੇ ਹਰਿਆਣੇ ਦੇ ਜੀਂਦ ਜਿਲ੍ਹੇ ਦੇ ਰੱਤਾ ਖੇੜਾ ਵਿਚ ਰਹਿ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਾਅਦ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਗੌਰੀ ਪਲੇਸਮੈਂਟ ਏਜੰਸੀ ਚਲਾਉਂਦੀ ਅਤੇ ਨਬਾਲਿਗ ਮ੍ਰਿਤਕਾ ਨੂੰ ਨੌਕਰਾਨੀ ਦੇ ਤੌਰ ਉੱਤੇ ਕੰਮ ਕਰਨ ਲਈ ਝਾਰਖੰਡ ਤੋਂ ਬੁਲਾਇਆ ਗਿਆ ਸੀ ਪਰ ਉਸ ਨੂੰ ਇਕ ਸਾਲ ਤੋਂ ਸੈਲਰੀ ਨਹੀਂ ਦਿਤੀ ਗਈ ਸੀ। ਆਖਿਰਕਰ ਇਕ ਸਾਲ ਬਾਅਦ ਜਦੋਂ ਉਸ ਨੇ ਆਪਣੀ ਸੈਲਰੀ ਮੰਗੀ ਤਾਂ ਉਸ ਦੀ ਹੱਤਿਆ ਕਰ ਦਿਤੀ ਗਈ ਅਤੇ ਉਸ ਦੀ ਲਾਸ਼ ਦੇ ਟੁਕੜੇ ਕਰਕੇ ਨਾਲੇ ਵਿਚ ਵਹਾ ਦਿਤੇ ਗਏ।