Happy Diwali 2019 : ਦੀਵਾਲੀ ਦੇ ਦੌਰਾਨ ਆਉਣ ਵਾਲੇ 5 ਦਿਨਾਂ ਦਾ ਹੈ ਖਾਸ ਮਹੱਤਵ
Published : Oct 23, 2019, 3:39 pm IST
Updated : Oct 23, 2019, 3:39 pm IST
SHARE ARTICLE
Happy Diwali
Happy Diwali

ਹਿੰਦੂ ਧਰਮ 'ਚ ਬਹੁਤ ਸਾਰੇ ਤਿਉਹਾਰ ਸ਼ਾਮਲ ਹਨ, ਜਿਨ੍ਹਾਂ ਨੂੰ ਲੈ ਕੇ ਹਿੰਦੂ ਬਹੁਤ ਉਤਸ਼ਾਹਿਤ ਰਹਿੰਦੇ ਹਨ।...

ਨਵੀਂ ਦਿੱਲੀ : ਹਿੰਦੂ ਧਰਮ 'ਚ ਬਹੁਤ ਸਾਰੇ ਤਿਉਹਾਰ ਸ਼ਾਮਲ ਹਨ, ਜਿਨ੍ਹਾਂ ਨੂੰ ਲੈ ਕੇ ਹਿੰਦੂ ਬਹੁਤ ਉਤਸ਼ਾਹਿਤ ਰਹਿੰਦੇ ਹਨ। ਉਨ੍ਹਾਂ 'ਚੋਂ ਇਕ ਹੈ ਦੀਵਾਲੀ ਦਾ ਤਿਉਹਾਰ, ਜੋ ਕਿ ਹਰ ਹਿੰਦੂ ਘਰ 'ਚ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਮਾਤਾ ਲਕਸ਼ਮੀ ਦੀ ਪੂਜਾ ਦੇ ਨਾਲ-ਨਾਲ ਭਗਵਾਨ ਗਣੇਸ਼ ਜੀ ਦੀ ਪੂਜਾ ਵੀ ਕੀਤੀ ਜਾਂਦੀ ਹੈ। ਸ਼ਾਸਤਰਾਂ ਅਨੁਸਾਰ ਦੀਵਾਲੀ ਸ਼ਬਦ ਦੀ ਉਤਪੱਤੀ ਦੋ ਸ਼ਬਦਾਂ ਤੋਂ ਮਿਲ ਕੇ ਹੋਈ ਹੈ ਦੀਪ+ਆਵਲੀ। ਦੀਪ ਦਾ ਮਤਲਬ ਦੀਏ ਅਤੇ ਆਵਲੀ ਦਾ ਮਤਲਬ ਲੜੀ ਨਾਲ ਹੁੰਦਾ ਹੈ। 

DiwaliDiwali

ਦੱਸ ਦਈਏ ਕਿ ਦੀਵਾਲੀ ਦਾ ਤਿਉਹਾਰ ਧੰਨਤੇਰਸ ਤੋਂ ਸ਼ੁਰੂ ਹੋ ਕੇ ਭਾਈਦੂਜ ਤੱਕ ਰਹਿੰਦਾ ਹੈ। ਇਸ ਦੌਰਾਨ ਆਉਣ ਵਾਲੇ ਹਰ ਤਿਉਹਾਰ ਦਾ ਆਪਣਾ ਇਕ ਖਾਸ ਮਹੱਤਵ ਹੁੰਦਾ ਹੈ। ਲੋਕ ਦੇ ਘਰਾਂ ਵਿਚ ਦੀਵਾਲੀ ਦੀਆਂ ਤਿਆਰੀਆਂ ਬਹੁਤ ਦਿਨ ਪਹਿਲਾਂ ਤੋਂ ਸ਼ੁਰੂ ਹੋ ਜਾਂਦੀਆਂ ਹਨ। ਦੀਵਾਲੀ ਦੇ ਪਹਿਲੇ ਦਿਨ ਯਾਨੀ ਧੰਨਤੇਰਸ ਦੇ ਦਿਨ ਲੋਕ ਸੋਨੇ-ਚਾਂਦੀ ਜਾਂ ਨਵੇਂ ਬਰਤਨ ਦੀ ਖਰੀਦਾਰੀ ਕਰਦੇ ਹਨ ਅਤੇ ਲਕਸ਼ਮੀ ਜੀ ਦੇ ਅੱਗੇ ਦੀਵੇ ਜਗਾਉਂਦੇ ਹਨ।

DiwaliDiwali

ਦੀਵਾਲੀ ’ਤੇ ਜਾਣੋ, ਧੰਨ ਦੀ ਦੇਵੀ ਲਕਸ਼ਮੀ ਦੇ ਬਾਰੇ ਵਿਚ ਕੁਝ ਖਾਸ ਗੱਲਾਂ
ਨਰਕ ਚਤੁਰਦਸ਼ੀ ਦੇ ਦਿਨ ਮੌਤ ਦੇ ਦੇਵਤੇ ਯਮਰਾਜ ਲਈ ਕੁਵੇਲਾ ਮੌਤ ਦੇ ਡਰ ਤੋਂ ਬਚਨ ਲਈ ਸਾਰੀ ਰਾਤ ਦੀਵੇ ਜਗਾਏ ਜਾਂਦੇ ਹਨ। ਕਿਹਾ ਜਾਂਦਾ ਹੈ ਕਿ ਇਸ ਦਿਨ ਭਗਵਾਨ ਕ੍ਰਿਸ਼ਣ ਨੇ ਨਰਕਾਸੁਰ ਰਾਕਸ਼ਸ ਦੀ ਹੱਤਿਆ ਕੀਤੀ ਸੀ ਅਤੇ ਉਦੋਂ ਤੋਂ ਛੋਟੀ ਦੀਵਾਲੀ ਨੂੰ ਨਰਕ ਚਤੁਰਦਸ਼ੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਕਹਿੰਦੇ ਹਨ ਕਿ ਇਸ ਦਿਨ ਭਗਵਾਨ ਰਾਮ 14 ਸਾਲ ਦੇ ਬਨਵਾਸ ਨੂੰ ਪੂਰਾ ਕਰਕੇ ਵਾਪਸ ਅਯੋਧਿਆ ਆਏ ਸਨ, ਜਿਸ ਕਾਰਨ ਉਨ੍ਹਾਂ ਦੇ ਸਵਾਗਤ ਵਿਚ ਪੂਰੀ ਅਯੁਧਿਆ ਵਿਚ ਦੀਵੇ ਜਗਾਏ ਗਏ ਸਨ। ਉਦੋਂ ਤੋਂ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ।

DiwaliDiwali

ਦੀਵਾਲੀ ਤੋਂ ਬਾਅਦ ਗੋਵਰਧਨ ਪੂਜਾ ਦਾ ਦਿਨ ਆਉਂਦਾ ਹੈ ਅਤੇ ਇਸ ਦਿਨ ਵੱਖ-ਵੱਖ ਪ੍ਰਕਾਰ ਦੇ ਵਿਅੰਜਨਾਂ ਨਾਲ ਗੋਵਰਧਨ ਦੀ ਪੂਜਾ ਕੀਤੀ ਜਾਂਦੀ ਹੈ। ਅੰਤ ਵਿਚ ਭਾਈਦੂਜ ਦਾ ਤਿਉਹਾਰ ਆਉਂਦਾ ਹੈ, ਜਿਸ ਵਿਚ ਭੈਣਾਂ ਆਪਣੇ ਭਰਾਵਾਂ ਦਾ ਟਿੱਕਾ ਕਰਦੀਆਂ ਹਨ ਅਤੇ ਇਕ-ਦੂਜੇ ਦੇ ਜੀਵਨ ਲਈ ਮੰਗਲ ਕਾਮਨਾ ਕਰਦੀਆਂ ਹਨ। ਇਸ ਪ੍ਰਕਾਰ ਦੀਵਾਲੀ ਦੇ ਪੰਜੇ ਤਿਉਹਾਰਾਂ ਦਾ ਆਪਣਾ ਮਹੱਤਵ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM
Advertisement