
ਇਸ ਧਰਮਸਭਾ ਦੌਰਾਨ ਸਾਰੇ ਸ਼ਹਿਰ ਵਿਚ ਸੀਆਰਪੀਐਫ ਅਤੇ ਪੀਏਸੀ ਦੇ ਨਾਲ-ਨਾਲ ਯੂਪੀ ਪੁਲਿਸ ਦੀ ਵੱਡੀ ਗਿਣਤੀ ਵਿਚ ਤੈਨਾਤੀ ਕੀਤੀ ਗਈ ਹੈ।
ਅਯੁੱਧਿਆ, ( ਭਾਸ਼ਾ ) : ਅਯੁੱਧਿਆ ਵਿਚ ਐਤਵਾਰ ਨੂੰ ਆਯੋਜਿਤ ਕੀਤੀ ਜਾਣ ਵਾਲੀ ਧਰਮਸਭਾ ਦੌਰਾਨ ਮਾਹੌਲ ਤਣਾਅਪੂਰਨ ਹੈ। ਸ਼ਿਵਸੈਨਾ ਮੁਖੀ ਉਧਵ ਠਾਕਰੇ ਵੀ 24 ਨਵੰਬਰ ਨੂੰ ਅਯੁੱਧਿਆ ਪਹੁੰਚਣ ਵਾਲੇ ਹਨ। ਇਸ ਧਰਮਸਭਾ ਵਿਚ ਦੋ ਲੱਖ ਲੋਕਾਂ ਦੇ ਸ਼ਾਮਲ ਹੋਣ ਦਾ ਅੰਦਾਜ਼ਾ ਹੈ। ਦੂਜੇ ਪਾਸੇ ਹਿੰਦੂ ਅਤੇ ਮੁਸਲਮਾਨ ਪਰਵਾਰਾਂ ਵਿਚ ਹਾਲਤ ਵਿਗੜਨ ਦੇ ਡਰ ਨਾਲ ਲੋਕਾਂ ਨੇ ਰਾਸ਼ਨ ਜਮ੍ਹਾ ਕਰਨਾ ਸ਼ੁਰੂ ਕਰ ਦਿਤਾ ਹੈ। ਊਧਵ ਠਾਕੁਰ ਅਯੁੱਧਿਆ ਜਾਣ ਵੇਲੇ ਅਪਣੇ ਨਾਲ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਜਨਮਭੂਮੀ ਸ਼ਿਵਨੇਰੀ ਕਿਲ੍ਹੇ ਵਿਖੇ ਕੀਤੀ ਪੂਜਾ ਦੌਰਾਨ ਭਰੇ ਗਏ ਮਿੱਟੀ ਦੇ ਘੜੇ ਨੂੰ ਨਾਲ ਲੈ ਕੇ ਜਾਣਗੇ।
Ayodhya Dharamsabha
ਉਨ੍ਹਾਂ ਦਾ ਕਹਿਣਾ ਹੈ ਕਿ ਲੋਕਸਭਾ ਚੋਣਾਂ ਤੋਂ ਪਹਿਲਾਂ ਰਾਮ ਮੰਦਰ ਦੀ ਉਸਾਰੀ ਦਾ ਰਸਤਾ ਸਾਫ ਹੋ ਜਾਣਾ ਚਾਹੀਦਾ ਹੈ। ਵੱਡੀ ਗਿਣਤੀ ਵਿਚ ਸ਼ਿਵਸੈਨਿਕ ਅਯੁੱਧਿਆ ਪਹੁੰਚ ਗਏ ਹਨ। ਇਸ ਧਰਮਸਭਾ ਦੌਰਾਨ ਸਾਰੇ ਸ਼ਹਿਰ ਵਿਚ ਸੀਆਰਪੀਐਫ ਅਤੇ ਪੀਏਸੀ ਦੇ ਨਾਲ-ਨਾਲ ਯੂਪੀ ਪੁਲਿਸ ਦੀ ਵੱਡੀ ਗਿਣਤੀ ਵਿਚ ਤੈਨਾਤੀ ਕੀਤੀ ਗਈ ਹੈ। ਸੂਤਰਾਂ ਮੁਤਾਬਕ ਰਾਮ ਜਨਮ ਭੂਮੀ ਦੇ ਅੰਦਰ ਅਤੇ ਬਾਹਰ ਸੁਰੱਖਿਆ ਬਲਾਂ ਦੀ ਤੈਨਾਤੀ ਕੀਤੀ ਗਈ ਹੈ। ਫੈਜ਼ਾਬਾਦ ਡਿਵੀਜ਼ਨਲ ਕਮਿਸ਼ਨਰ ਮਨੋਜ ਮਿਸ਼ਰਾ ਨੇ ਕਿਹਾ ਕਿ ਮੈਦਾਨ ਨੇੜੇ ਸਿਰਫ ਉਨ੍ਹਾਂ ਨੂੰ ਜਾਣ ਦੀ ਇਜਾਜ਼ਤ ਹੈ
Uddhav Thackeray
ਜੋ ਸਿਰਫ ਦਰਸ਼ਨਾਂ ਲਈ ਉਥੇ ਜਾਣਾ ਚਾਹੁੰਦੇ ਹਨ। ਅਯੁੱਧਿਆ ਅਤੇ ਫੈਜ਼ਾਬਾਦ ਵਿਖੇ ਧਾਰਾ-144 ਲਾਗੂ ਕਰ ਦਿਤੀ ਗਈ ਹੈ। ਅਯੁੱਧਿਆ ਦੇ ਵਪਾਰੀਆਂ ਨੇ ਵੀਐਚਪੀ ਦੀ ਇਸ ਧਰਮਸਭਾ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੀ ਸੰਸਥਾ ਸੰਯੁਕਤ ਵਪਾਰ ਮੰਡਲ ਨੇ ਕਿਹਾ ਹੈ ਕਿ ਉਹ ਸ਼ਿਵਸੈਨਾ ਮੁਖੀ ਊਧਵ ਠਾਕਰੇ ਨੂੰ ਕਾਲੇ ਝੰਡੇ ਦਿਖਾਵੇਗੀ।
ਵਪਾਰ ਮੰਡਲ ਦੇ ਪ੍ਰਧਾਨ ਜਨਾਰਦਨ ਪਾਂਡੇ ਨੇ ਕਿਹਾ ਕਿ ਫੈਜ਼ਾਬਾਦ ਅਤੇ ਅਯੁੱਧਿਆ ਦੋਹਾਂ ਸ਼ਹਿਰਾਂ ਦੇ ਲੋਕਾਂ ਨੂੰ ਅਜਿਹਾ ਖਤਰਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਹਾਲਾਤ ਖਰਾਬ ਹੋ ਸਕਦੇ ਹਨ। ਇਸ ਲਈ ਹਿੰਦੂਆਂ ਅਤੇ ਮੁਸਲਮਾਨਾਂ ਦੋਹਾਂ ਪਰਵਾਰਾਂ ਨੇ ਰਾਸ਼ਨ ਜਮ੍ਹਾ ਕਰਨਾ ਸ਼ੁਰੂ ਕਰ ਦਿਤਾ ਹੈ। ਵੀਐਚਪੀ ਅਯੁੱਧਿਆ ਵਿਚ ਰਾਮ ਮੰਦਰ ਦੀ ਉਸਾਰੀ ਦੀ ਮੰਗ ਨੂੰ ਲੈ ਕੇ ਆਮ ਲੋਕਾਂ ਦਾ ਸਮਰਥਨ ਇਕੱਠਾ ਕਰਨ ਵਿਚ ਲਗੀ ਹੋਈ ਹੈ।