
ਮਾਰੇ ਗਏ 6 ਅਤਿਵਾਦੀਆਂ ਵਿਚੋਂ 4 ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਇਨ੍ਹਾਂ ਅਤਿਵਾਦੀਆਂ ਕੋਲੋਂ ਵੱਡੀ ਗਿਣਤੀ ਵਿਚ ਹਥਿਆਰ ਅਤੇ ਅਸਲ੍ਹਾ ਬਰਾਮਦ ਹੋਇਆ ਹੈ।
ਜੰਮੂ-ਕਸ਼ਮੀਰ, ( ਭਾਸ਼ਾ ) : ਜੰਮੂ-ਕਸ਼ਮੀਰ ਦੇ ਅੰਨਤਨਾਗ ਵਿਖੇ ਅੱਜ ਸਵੇਰੇ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਮੁਠਭੇੜ ਸ਼ੁਰੂ ਹੋ ਗਈ। ਇਸ ਮੁਠਭੇੜ ਦੌਰਾਨ ਸੁਰੱਖਿਆਬਲਾਂ ਨੇ 6 ਅਤਿਵਾਦੀਆਂ ਨੂੰ ਢੇਰ ਕਰ ਦਿਤਾ। ਮਾਰੇ ਗਏ 6 ਅਤਿਵਾਦੀਆਂ ਵਿਚੋਂ 4 ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਇਨ੍ਹਾਂ ਅਤਿਵਾਦੀਆਂ ਕੋਲੋਂ ਵੱਡੀ ਗਿਣਤੀ ਵਿਚ ਹਥਿਆਰ ਅਤੇ ਅਸਲ੍ਹਾ ਬਰਾਮਦ ਹੋਇਆ ਹੈ। ਇਲਾਕੇ ਵਿਚ ਖੋਜ ਮੁਹਿੰਮ ਅਜੇ ਜਾਰੀ ਹੈ। ਅਤਿਵਾਦੀ ਹਮਲੇ ਨੂੰ ਦੇਖਦੇ ਹੋਏ ਦੱਖਣੀ ਕਸ਼ਮੀਰ ਦੇ ਅਨੰਤਨਾਗ ਜਿਲ੍ਹੇ ਵਿਚ ਇੰਟਰਨੈਟ ਸੇਵਾ ਬੰਦ ਕਰ ਦਿਤੀ ਗਈ ਹੈ।
Anantnag encounter #UPDATE: Six terrorists have been killed in the encounter. Arms and ammunition recovered. Operation continues #JammuAndKashmir pic.twitter.com/AwZ2fM90HF
— ANI (@ANI) November 23, 2018
ਸੁਰੱਖਿਆਬਲਾਂ ਨੂੰ ਬੀਜਬਹੇਰਾ ਇਲਾਕੇ ਵਿਚ ਅਤਿਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਸੁਰੱਖਿਆਬਲਾਂ ਨੇ ਇਲਾਕੇ ਨੂੰ ਘੇਰ ਲਿਆ। ਫ਼ੌਜ ਦੀ 3 ਆਰਆਰ ਅਤੇ ਐਸਓਜੀ ਦੀ ਸਾਂਝੀ ਟੀਮ ਨੇ ਖੋਜ ਮੁਹਿੰਮ ਚਲਾਈ। ਜਿਸ ਵੇਲੇ ਸੁਰੱਖਿਆਬਲਾਂ ਨੇ ਸ਼ੱਕੀ ਇਲਾਕੇ ਵਿਚ ਖੋਜ ਸ਼ੁਰੂ ਕੀਤੀ ਤਾਂ ਉਸੇ ਵੇਲੇ ਅਤਿਵਦੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ। ਸੁਰੱਖਿਆਬਲਾਂ ਨੇ ਵੀ ਅਤਿਵਾਦੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਜਵਾਬੀ ਕਾਰਵਾਈ ਕੀਤੀ।